nabaz-e-punjab.com

ਨੋਟਿਸ ਮਾਮਲਾ: ਪਾਲਤੂ ਪਸ਼ੂਆਂ ਸਮੇਤ ਨਗਰ ਨਿਗਮ ਤੇ ਥਾਣਿਆਂ ਵਿੱਚ ਧਰਨੇ ਦੇਣਗੇ ਪਿੰਡ ਵਾਸੀ ਤੇ ਪਸ਼ੂ ਪਾਲਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਅੱਧੀ ਦਰਜਨ ਪਿੰਡਾਂ ਸੋਹਾਣਾ, ਕੁੰਭੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ ਦੇ ਪਸ਼ੂ ਪਾਲਕ ਆਪਣੇ ਪਾਲਤੂ ਪਸ਼ੂਆਂ ਸਮੇਤ ਨਗਰ ਨਿਗਮ ਮੁਹਾਲੀ ਅਤੇ ਪੁਲੀਸ ਥਾਣਿਆਂ ਦੇ ਅੰਦਰ ਧਰਨੇ ਦੇਣ ਦੀ ਤਿਆਰੀ ਕਰ ਰਹੇ ਹਨ। ਨਿਗਮ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਵਸਨੀਕਾਂ ਅਤੇ ਪਸ਼ੂ ਮਾਲਕਾਂ ਵੱਲੋਂ ਧਰਨੇ ਦੇਣ ਦਾ ਇਹ ਐਲਾਨ ਨਗਰ ਨਿਗਮ ਵੱਲੋਂ ਐਸਐਸਪੀ ਮੁਹਾਲੀ ਨੂੰ ਲਿਖੇ ਪੱਤਰ ਤੋੱ ਬਾਅਦ ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਪੁਲੀਸ ਵੱਲੋਂ ਆ ਰਹੇ ਨੋਟਿਸਾਂ ਵਿਰੁੱਧ ਕੀਤਾ ਗਿਆ ਹੈ।
ਮੁਹਾਲੀ ਨਗਰ ਨਿਗਮ ਵੱਲੋਂ ਨਿਗਮ ਅਧੀਨ ਆਉੱਦੇ ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਪਾਲਤੂ ਪਸ਼ੂ ਨਿਗਮ ਦੀ ਹੱਦ ਵਿਚੋੱ ਬਾਹਰ ਲੈ ਜਾਣ ਕਿਉਂਕਿ ਇਹ ਪਾਲਤੂ ਪਸ਼ੂ ਮੁਹਾਲੀ ਸ਼ਹਿਰ ਵਿੱਚ ਆ ਕੇ ਗੰਦਗੀ ਫੈਲਾਉਂਦੇ ਹਨ। ਇਹਨਾਂ ਪਿੰਡਾਂ ਦੇ ਪਸ਼ੂ ਪਾਲਕਾਂ ਵੱਲੋਂ ਆਪਣੇ ਪਾਲਤੂ ਪਸ਼ੂ ਨਿਗਮ ਦੀ ਹੱਦ ’ਚੋਂ ਬਾਹਰ ਨਾ ਲੈ ਕੇ ਜਾਣ ਕਰਕੇ ਨਗਰ ਨਿਗਮ ਮੁਹਾਲੀ ਵੱਲੋਂ ਹੁਣ ਐਸਐਸਪੀ ਨੂੰ ਪੱਤਰ ਲਿਖ ਕੇ ਇਹਨਾਂ ਖਿਲਾਫ ਮਾਮਲੇ ਦਰਜ ਕਰਨ ਲਈ ਕਿਹਾ ਗਿਆ ਹੈ ਅਤੇ ਪੁਲੀਸ ਨੇ ਇਹਨਾਂ ਪਸ਼ੂ ਪਾਲਕਾਂ ਨੂੰ ਧਾਰਾ 188 ਤਹਿਤ ਜਮਾਨਤਾਂ ਕਰਵਾਉਣ ਸਬੰਧੀ ਨੋਟਿਸ ਭੇਜੇ ਜਾ ਰਹੇ ਹਨ। ਇਹਨਾਂ ਨੋਟਿਸਾਂ ਦਾ ਵਿਰੋਧ ਕਰਦਿਆਂ ਇਹਨਾਂ ਪਿੰਡਾਂ ਦੇ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜੇ ਜਮਾਨਤ ਹੀ ਕਰਵਾਉਣੀ ਹੈ ਤਾਂ ਉਹ ਥਾਣਿਆਂ ਵਿੱਚ ਆਪਣੇ ਪਾਲਤੂ ਪਸ਼ੂਆਂ ਨਾਲ ਜਾ ਕੇ ਹੀ ਜਮਾਨਤ ਕਰਵਾਉਣਗੇ।
ਇਸ ਸਬੰਧੀ ਪੇੱਡੂ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਪਿੰਡ ਮਟੌਰ ਦੇ ਇਕ ਮੰਦਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ, ਪਰਮਿੰਦਰ ਸਿੰਘ ਸੋਹਾਣਾ, ਸਤਬੀਰ ਸਿੰਘ ਧਨੋਆ, ਰਵਿੰਦਰ ਸਿੰਘ ਬਿੰਦਰਾ (ਅਕਾਲੀ ਕੌਂਸਲਰ), ਬਲਾਕ ਸੰਮਤੀ ਦੇ ਸਾਬਕਾ ਮੈਂਬਰ ਬੂਟਾ ਸਿੰਘ ਸੋਹਾਣਾ, ਜਗਦੀਸ਼ ਸਿੰਘ ਸ਼ਾਹੀ ਮਾਜਰਾ, ਅਮਰੀਕ ਸਿੰਘ ਸਰਪੰਚ ਮਟੌਰ, ਭਿੰਦਰ ਸਿੰਘ ਮਦਨਪੁਰ, ਹਰਮਿੰਦਰ ਸਿੰਘ ਨੰਬਰਦਾਰ, ਨਛੱਤਰ ਸਿੰਘ ਬੈਦਵਾਨ, ਗੁਰਮੇਲ ਸਿੰਘ ਫੌਜੀ ਨੇ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਵਸਨੀਕ ਅਤੇ ਪਸ਼ੂ ਪਾਲਕ ਇਸ ਇਲਾਕੇ ਦੇ ਜੱਦੀ ਵਸਨੀਕ ਹਨ। ਪਹਿਲਾਂ ਤਾਂ ਸਰਕਾਰ ਨੇ ਉਹਨਾਂ ਕੋਲੋੱ ਉਹਨਾਂ ਦੀਆਂ ਜਮੀਨਾਂ ਕੌਡੀਆਂ ਦੇ ਮੁੱਲ ਖੋਹ ਲਈਆਂ ਅਤੇ ਹੁਣ ਜਦੋੱ ਉਹ ਆਪਣੀ ਰੋਜੀ ਰੋਟੀ ਲਈ ਪਸ਼ੂ ਪਾਲਣ ਦਾ ਧੰਦਾ ਕਰ ਰਹੇ ਹਨ ਤਾਂ ਹੁਣ ਇਸ ਧੰਦੇ ਨੂੰ ਬੰਦ ਕਰਵਾਉਣ ਲਈ ਵੀ ਨਿਗਮ ਵਲੋੱ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਹਰ ਵਾਰ ਹੀ ਚੋਣਾਂ ਮੌਕੇ ਵੱਖ ਵੱਖ ਰਾਜਸੀ ਆਗੂ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਡੇਅਰੀ ਫਾਰਮਾਂ ਲਈ ਜਗ੍ਹਾ ਦੇਣ ਦੇ ਸਬਜਬਾਗ ਦਿਖਾਉੱਦੇ ਹਨ ਜੋ ਕਿ ਕਦੇ ਵੀ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਇਹਨਾਂ ਪਸ਼ੂ ਪਾਲਕਾਂ ਦੀ ਬਾਂਹ ਨਹੀਂ ਫੜ ਰਹੇ ਅਤੇ ਉਹਨਾਂ ਦੇ ਮਸਲੇ ਹਲ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਜੇ ਨਗਰ ਨਿਗਮ ਅਤੇ ਪੁਲੀਸ ਨੇ ਪਸ਼ੂ ਪਾਲਕਾਂ ਨੂੰ ਨੋਟਿਸ ਭੇਜਣੇ ਬੰਦ ਨਾ ਕੀਤੇ ਗਏ ਤਾਂ ਪਿੰਡਾਂ ਦੇ ਪਸ਼ੂ ਪਾਲਕ ਆਪਣੇ ਪਾਲਤੂ ਪਸ਼ੂਆਂ ਨਾਲ ਨਗਰ ਨਿਗਮ ਮੁਹਾਲੀ ਦੇ ਦਫ਼ਤਰ ਅਤੇ ਪੁਲੀਸ ਥਾਣਿਆਂ ਵਿੱਚ ਜਾ ਕੇ ਧਰਨੇ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੀ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…