nabaz-e-punjab.com

ਆਰਟੀਓ ਦਫਤਰ ਦੀ ਬੱਤੀ ਗੁਲ ਹੋਣ ਕਾਰਣ ਘੰਟਿਆ ਬੱਧੀ ਖੱਜਲਖੁਆਰ ਹੁੰਦੇ ਰਹੇ ਲੋਕ, ਡੇਢ ਘੰਟੇ ਬਾਅਦ ਚੱਲਿਆ ਜਨਰੇਟਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਆਰਟੀਏ ਦਫ਼ਤਰ ਸੈਕਟਰ-82 ਵਿੱਚ ਅੱਜ ਸਵੇਰੇ ਲਾਈਟ ਜਾਣ ਤੋੱ ਬਾਅਦ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਪਹੁੰਚੇ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲਖੁਆਰ ਹੋਣਾ ਪਿਆ। ਇਸ ਦੌਰਾਨ ਆਰਟੀਓ ਦਫਤਰ ਦਾ ਕੰਮ ਲਗਭਗ ਡੇਢ ਘੰਟੇ ਤਕ ਬੰਦ ਰਿਹਾ ਅਤੇ ਬਿਜਲੀ ਨਾ ਹੋਣ ਕਾਰਨ ਦਫਤਰ ਦੇ ਕਰਮਚਾਰੀ ਵੀ ਆਪਣੇ ਕਮਰਿਆਂ ਤੋੱ ਬਾਹਰ ਨਿਕਲ ਕੇ ਖੁਲ੍ਹੀ ਹਵਾ ਵਿੱਚ ਖੜੇ ਨਜਰ ਆਏ।
ਸਥਾਨਕ ਫੇਜ਼-5 ਦੇ ਵਸਨੀਕ ਅਕਾਲੀ ਆਗੂ ਤੇਜਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਹ ਅੱਜ ਆਪਣੇ ਬੇਟੇ ਦੇ ਕੰਮ ਲਈ ਸੈਕਟਰ 82 ਵਿਚਲੇ ਆਰਟੀਓ ਦਫਤਰ ਗਏ ਸਨ ਅਤੇ ਲਾਈਨ ਵਿੱਚ ਲੱਗ ਕੇ ਵਾਰੀ ਦੀ ਉਡੀਕ ਕਰ ਰਹੇ ਸਨ ਜਦੋਂ ਪੌਣੇ 10 ਵਜੇ ਦੇ ਕਰੀਬ ਅਚਾਨਕ ਬਿਜਲੀ ਚਲੀ ਜਾਣ ਕਾਰਨ ਸਾਰਾ ਕੰਮ ਰੁਕ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਰਟੀਏ ਦਫ਼ਤਰ ਦੇ ਕਰਮਚਾਰੀ ਵੀ ਗਰਮੀ ਵੱਧ ਹੋਣ ਕਾਰਨ ਆਪਣੇ ਕਮਰਿਆਂ ਤੋੱ ਬਾਹਰ ਨਿਕਲ ਆਈ ਉਹਨਾਂ ਦੱਸਿਆ ਕਿ ਆਰਟੀਓ ਦਫਤਰ ਵਿੱਚ ਜਨਰੇਟਰ ਤਾਂ ਮੌਜੂਦ ਸੀ ਪਰੰਤੂ ਉਸ ਵਿੱਚ ਤੇਲ ਘੱਟ ਹੋਣ ਕਾਰਨ ਜਦੋੱ ਉਸਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹਵਾ ਲੈ ਗਿਆ।
ਸ੍ਰੀ ਸ਼ੇਰਗਿੱਲ ਨੇ ਦੱਸਿਆ ਕਿ ਬਾਅਦ ਵਿੱਚ ਵਿਭਾਗ ਦੇ ਇੱਕ ਅਧਿਕਾਰੀ ਦੇ ਉੱਥੇ ਪਹੁੰਚਣ ਤੇ ਜਨਰੇਟਰ ਵਾਸਤੇ ਤੇਲ ਦਾ ਪ੍ਰਬੰਧ ਕੀਤਾ ਗਿਆ ਅਤੇ ਸਵਾ ਗਿਆਰਾਂ ਵਜੇ ਦੇ ਆਸ ਪਾਸ ਜਨਰੇਟਰ ਚਾਲੂ ਹੋਣ ’ਤੇ ਦਫ਼ਤਰ ਦਾ ਕੰਮਕਾਜ ਚਾਲੂ ਹੋਇਆ ਅਤੇ ਇਸ ਦੌਰਾਨ ਡੇਢ ਸੌ ਦੇ ਕਰੀਬ ਵਿਅਕਤੀ ਦਫਤਰੀ ਕੰਮ ਸ਼ੁਰੂ ਹੋਣ ਦੇ ਇੰਤਜ਼ਾਰ ਵਿੱਚ ਹੀ ਖੜ੍ਹੇ ਰਹੇ।
ਇਸ ਸਬੰਧੀ ਸੰਪਰਕ ਕਰਨ ’ਤੇ ਆਰਟੀੲ ਮੁਹਾਲੀ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸੈਕਟਰ-82 ਦੇ ਦਫਤਰ ਵਿੱਚ ਲੋੜੀਂਦੀਆਂ ਸੁਵਿਧਾਵਾਂ ਦੀ ਪੂਰਤੀ ਲਈ ਮੁੱਖ ਦਫ਼ਤਰ ਨੂੰ ਲਿਖ ਕੇ ਭੇਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕਰਨ ਲਈ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਚਾਨਕ ਅਜਿਹੀ ਸਮੱਸਿਆ ਆਉਂਦੀ ਹੈ ਅਤੇ ਉਹ ਇਸ ਗੱਲ ਨੂੰ ਯਕੀਨੀ ਕਰਣਗੇ ਕਿ ਅੱਗੇ ਤੋੱ ਅਜਿਹੀ ਸਮੱਸਿਆ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…