nabaz-e-punjab.com

ਪ੍ਰਾਇਮਰੀ ਅਧਿਆਪਕ ਤੇ ਵਿਦਿਆਰਥੀਆਂ ਵਿੱਚ ਮਜ਼ਬੂਤ ਕੜੀ ਸਾਬਤ ਹੋਵੇਗੀ ਸਿਖਲਾਈ ਵਰਕਸ਼ਾਪ: ਡੀਪੀਆਈ ਇੰਦਰਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਂਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰਾਇਮਰੀ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਸਿੱਖਣ-ਸਿਖਾਉਣ ਵਿਧੀਆਂ ਦੀ ਸਿਖਲਾਈ ਦੇਣ ਲਈ ਤਿੰਨ ਦਿਨਾਂ ਰਾਜ ਪੱਧਰੀ ਰਿਸੋਰਸ ਪਰਸਨ ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਦੇ ਪਹਿਲੇ ਦਿਨ ਡਾਇਰੈਕਟਰ ਐੱਸਸੀਈਆਰਟੀ-ਕਮ-ਡੀਪੀਆਈ ਐਲੀਮੈਂਟਰੀ ਪੰਜਾਬ ਇੰਦਰਜੀਤ ਸਿੰਘ ਨੇ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ-32 ਵਿਖੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਡੀਪੀਆਈ ਇੰਦਰਜੀਤ ਸਿੰਘ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਅਗਵਾਈ ਅਤੇ ਸਕੂਲ ਸਿੱਖਿਆ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਜਮਾਤਾਂ ਦੇ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦੇ ਸਿੱਖਣ ਪੱਧਰ ਦੇ ਟੀਚੇ ਨਿਰਧਾਰਿਤ ਕੀਤੇ ਗਏ ਹਨ ਅਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਂਕਟ ਤਹਿਤ ਸਮੂਹ ਬਲਾਕ ਮਾਸਟਰ ਟਰੇਨਰਾਂ ਅਤੇ ਕਲਸਟਰ ਮਾਸਟਰ ਟਰੇਨਰਾਂ ਦੀ ਮਿਹਨਤ ਸਦਕਾ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਸਿੱਖਿਆ ਵਿਭਾਗ ਪੰਜਾਬ ਮਿਹਨਤੀ ਅਤੇ ਉੱਦਮੀ ਅਧਿਆਪਕਾਂ ਸਦਕਾ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਹੋਵੇਗਾ। ਇਹ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ। ਇਸ ਲਈ ਇਸ ਸਾਲ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੇ ਵੱਲੋਂ ਪ੍ਰਾਪਤ ਫੀਡ ਬੈਂਕ ਦੇ ਆਧਾਰ ’ਤੇ ਹੀ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਗਰਾਮ ਪਾਠਕ੍ਰਮ ਦੀਆਂ ਪਾਠ-ਪੁਸਤਕਾਂ ਦੇ ਨਾਲ ਜੋੜ ਦਿੱਤਾ ਗਿਆ ਹੈਂ ਅਤੇ ਇਸ ਲਈ ਪਹਿਲਾਂ ਸਟੇਟ ਵੱਲੋੱ ਬਲਾਕ ਅਤੇ ਜ਼ਿਲ੍ਹਾ ਪੱਧਰੀ ਰਿਸੋਰਸ ਪਰਸਨ ਤਿਆਰ ਕੀਤੇ ਜਾ ਰਹੇ ਹਨ।
ਇਸ ਸਿਖਲਾਈ ਵਰਕਸ਼ਾਪ ਦੇ ਦੌਰਾਨ ਅਧਿਆਪਕ ਸਕੂਲਾਂ ਦੇ ਪ੍ਰਬੰਧਨ, ਬਾਲ ਸਭਾ, ਸਵੇਰ ਦੀ ਸਭਾ, ਸਮੂਹ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਵਿਚਲੇ ਵਿਸ਼ਾ-ਵਸਤੂ ਅਤੇ ਈ-ਕੰਟੈਂਟ ਸਬੰਧੀ ਵਿਚਾਰ ਸਾਂਝੇ ਕਰਨਗੇ ਅਤੇ ਕਿਸੇ ਵੀ ਅਧਿਆਪਕ ਦਾ ਇਸ ਸਬੰਧੀ ਕੋਈ ਸੁਝਾਅ ਹੋਵੇ ਤਾਂ ਉਹ ਲਿਖਤੀ ਰੂਪ ‘ਚ ਦੇ ਕੇ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਹਨਾਂ ਕਿਹਾ ਕਿ ਅਧਿਆਪਕ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਵੀ ਵਿਭਾਗ ਦੇ ਪ੍ਰੋਗਰਾਮਾਂ ਨੂੰ ਸੁਚਾਰੂ ਰੂਪ ‘ਚ ਅਮਲ ਵਿੱਚ ਲਿਆਉਣ ਲਈ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ।
ਇਸ ਮੌਕੇ ਡੀਪੀਆਈ ਨੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਨਾਲ਼-ਨਾਲ਼ ਸਕੂਲਾਂ ‘ਚ ‘ਖੇਡੋ ਪੰਜਾਬ‘ ਵੀ ਚਲਾਇਆ ਜਾ ਰਿਹਾ ਹੈਂ ਅਤੇ ਬੱਚਿਆਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਉਹਨਾਂ ਦੀ ਕਿਸੇ ਵੀ ਇੱਕ ਵਿਰਾਸਤੀ ਜਾਂ ਮੁਕਾਬਲੇ ਵਾਲੀ ਖੇਡ ‘ਚ ਸ਼ਮੂਲੀਅਤ ਬਣਾਉਣੀ ਵੀ ਯਕੀਨੀ ਬਣਾਉਣ ‘ਚ ਰਿਸੋਰਸ ਪਰਸਨ ਅਹਿਮ ਭੁਮਿਕਾ ਨਿਭਾਉਣ ਜਾ ਰਹੇ ਹਨ। ਸਕੂਲਾਂ ‘ਚ ਬੱਚਿਆਂ ਦੀਆਂ ਸਿਰਜਣਾਤਮਿਕ ਰੂਚੀਆਂ ਨੂੰ ਉਜਾਗਰ ਕਰਨ ਲਈ ਰੀਡਿੰਗ ਕਾਰਨਰ ਅਤੇ ਹੱਥ ਲਿਖਤ ਮੈਂਗਜ਼ੀਨਾਂ ਪ੍ਰਸ਼ੰਸਾਦਾਇਕ ਭੁਮਿਕਾ ਨਿਭਾ ਰਹੀਆਂ ਹਨ ਅਤੇ ਇਸ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਵਧਾਈ ਦੀ ਪਾਤਰ ਹੈਂ।ਉਹਨਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਮੌਕਾ ਹੈ ਕਿ ਉਹ ਸਕੂਲਾਂ ‘ਚ ਮੁਹਾਰਨੀ ‘ਤੇ ਕੰਮ ਕਰਨ ਤੇ ਨਾਲ਼ ਹੀ ਸੁੰਦਰ ਲਿਖਾਈ ਲਈ ਹਰੇਕ ਅਧਿਆਪਕ ਨੂੰ ਪ੍ਰੇਰਿਤ ਕਰਨ ਤਾਂ ਆਉਣ ਵਾਲੇ ਸਮੇਂ ਵਿੱਚ ਹਰੇਕ ਬੱਚੇ ਅਤੇ ਅਧਿਆਪਕ ਦੀ ਲਿਖਤ ਸੁੰਦਰ ਹੋਵੇ। ਇਸ ਮੌਕੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…