nabaz-e-punjab.com

ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਫੇਜ਼-2 ਦੇ ਪਾਰਕਾਂ ਦੇ ਵਿਕਾਸ ਦਾ ਕੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਅਕਾਲੀ ਦਲ ਦੀ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਇਲਾਕੇ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਫੇਜ਼-2 ਵਿੱਚ ਪੈਂਦੇ ਵੱਖ-ਵੱਖ ਪਾਰਕਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ। ਇਹ ਕੰਮ ਸ਼ੁਰੂ ਕਰਾਉਣ ਸਮੇਂ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਦੱਸਿਆ ਕਿ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਵਾਲੀਆਂ ਜਗ੍ਹਾਂ ਵਿਕਸਿਤ ਕਰਨਾ, ਘਾਹ ਲਗਵਾਉਣਾ, ਲਾਇਟਾਂ ਲਗਵਾਉਣੀਆਂ, ਬੈਂਚਾਂ ਦਾ ਪ੍ਰਬੰਧ, ਪਾਰਕਾਂ ਦੀਆਂ ਗਰਿੱਲਾਂ ਅਤੇ ਹੋਰ ਪਾਰਕਾਂ ਦੇ ਵਿਕਾਸ ਲਈ ਲੋੜੀੱਦੇ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ ਦੀ ਆਪਣੇ ਇਲਾਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕਰਨਲ ਮਹਿੰਦਰ ਬਰਾੜ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਮਨਮੋਹਨਜੀਤ ਸਿੰਘ, ਕੁਲਦੀਪ ਬਰਾੜ, ਸਰੂਪ ਸਿੰਘ, ਰਾਹੁਲ ਕੁਮਾਰ, ਐਚ.ਕੇ. ਅਗਰਵਾਲ, ਵਿਕਾਸ ਕੁਮਾਰ, ਰਵਿੰਦਰ ਕੁਮਾਰ, ਐਨਪੀਐਸ ਅਨੰਦ, ਆਰਤੀ ਵਾਲੀਆ, ਕਾਂਤਾ ਦੇਵੀ, ਪ੍ਰੀਤਮ ਕੌਰ, ਡਿੰਪਲ, ਕਾਂਤਾ, ਜੋਤਸਨਾ, ਪਰਮਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…