nabaz-e-punjab.com

ਨੈਣਾਂ ਦੇਵੀ ਮਾਮਲਾ: ਮੁਹਾਲੀ ਪੁਲੀਸ ਵੱਲੋਂ ਕਾਰ ਖੋਹਣ ਦੀ ਵਾਰਦਾਤ ਵਿੱਚ ਸ਼ਾਮਲ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਨੈਣਾਂ ਦੇਵੀ ਪੁਲੀਸ ਮੁਕਾਬਲੇ ਅਤੇ ਲਾਂਡਰਾਂ ਨੇੜਿਓਂ ਵਰਨਾ ਕਾਰ ਖੋਹਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਂਜ ਨੇ ਪੁਲੀਸ ਵਾਰਦਾਤ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਇੱਕ ਮੁਲਜ਼ਮ ਮੁਕਾਬਲੇ ਵਿੱਚ ਢੇਰ ਹੋ ਗਿਆ ਸੀ। ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ
ਮਿਤੀ 13.07.2018 ਨੂੰ ਲਾਂਡਰਾਂ-ਬਨੂੜ ਰੋਡ ਤੇ ਯੂਨੀਟੈਕ ਸੁਸਾਇਟੀ ਦੇ ਗੇਟ ਦੇ ਸਾਹਮਣੇ ਤੋਂ ਕਾਰ ਸਵਾਰਾਂ ਤੇ ਫਾਇਰਿੰਗ ਕਰਕੇ ਵਰਨਾ ਕਾਰ ਦੀ ਖੋਹ ਹੋਈ ਸੀ, ਜਿਸ ਸਬੰਧੀ ਨਵਨੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 151 ਮਿਤੀ 14.07.2018 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਖੋਹ ਹੋਈ ਗੱਡੀ ਨੂੰ ਅਤੇ ਦੋਸੀਆਂ ਨੂੰ ਟਰੇਸ ਕਰਨ ਲਈ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ।
ਡੀ.ਐਸ.ਪੀ.ਸਿਟੀ-2 ਮੁਹਾਲੀ ਅਤੇ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦਿਆਂ ਇਸ ਖੋਹ ਹੋਈ ਵਰਨਾ ਕਾਰ ਨੂੰ ਨੈਣਾਂ ਦੇਵੀ (ਹਿਮਾਚਲ ਪ੍ਰਦੇਸ) ਤੋਂ ਟਰੇਸ ਕਰਕੇ ਜਦੋਂ ਦੋਸ਼ੀਆ ਨੂੰ ਕਾਬੂ ਕਰਨ ਲੱਗੇ ਤਾਂ ਮੌਕਾ ਤੇ ਦੋਸ਼ੀਆਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਯਤ ਨਾਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਨੇ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਦੋਸ਼ੀ ਸਨੀ ਮਸੀਹ ਵਾਸੀ ਧਾਰੀਵਾਲ ਜਿਲਾ ਗੁਰਦਾਸਪੁਰ ਨੂੰ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਸੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਗਈ ਸੀ।
ਇਸ ਮੌਕੇ ਤੇ ਪੁਲਿਸ ਪਾਰਟੀ ਤੇ ਹੋਈ ਫਾਇਰਿੰਗ ਸਬੰਧੀ ਸ੍ਰੀ ਰਮਨਦੀਪ ਸਿੰਘ, ਡੀ.ਐਸ.ਪੀ.ਸਿਟੀ-2 ਮੋਹਾਲੀ ਦੇ ਬਿਆਨ ਤੇ ਮੁਕੱਦਮਾ ਨੰਬਰ 59 ਮਿਤੀ 14.07.18 ਅ/ਧ 353,332,307,34 ਹਿੰ:ਦੰ:, 25,27,54,59 ਅਸਲਾ ਐਕਟ ਥਾਣਾ ਕੋਟ ਕਹਿਲੂ ਜਿਲਾ ਬਲਾਸਪੁਰ (ਹਿਮਾਚਲ ਪ੍ਰਦੇਸ) ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਸੀ। ਜਿਸ ਦੀ ਤਫਤੀਸ਼ ਹਿਮਾਚਲ ਪ੍ਰਦੇਸ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਕੱਤ ਗੱਡੀ ਖੋਹ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਗੋਲਡੀ ਮਸੀਹ ਅਤੇ ਅਮਰਪ੍ਰੀਤ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਦੋਸ਼ੀਆਂ ਪਾਸੋਂ 2 ਪਿਸਟਲ .30 ਬੋਰ ਸਮੇਤ ਕਾਰਤੂਸ ਬ੍ਰਾਮਦ ਹੋਏ ਸਨ। ਇਹਨਾਂ ਦੋਸੀਆਂ ਦੇ ਨਾਲ ਦੇ ਸਾਥੀ ਦੋਸ਼ੀ ਜੋ ਰੀਟਿਜ ਕਾਰ ਵਿੱਚ ਸਵਾਰ ਸਨ, ਨੂੰ ਟਰੇਸ ਕਰਨ ਲਈ ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਰੇਡ ਕੀਤੇ ਜਾ ਰਹੇ ਸਨ।
ਮੁਕੱਦਮਾ ਨੰਬਰ 151 ਮਿਤੀ 14.07.18 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਦੀ ਤਫਤੀਸ਼ ਦੌਰਾਨ ਮਿਤੀ 15.07.18 ਪੁਲਿਸ ਨੂੰ ਖੁਫੀਆ ਇਤਲਾਹ ਮਿਲੀ ਕਿ ਇਸ ਮੁਕੱਦਮਾ ਵਿੱਚ ਲੋੜੀਂਦੇ ਜਸਵੀਰ ਸਿੰਘ ਉਰਫ ਸੰਜੂ ਪੁੱਤਰ ਪੰਨਾ ਸਿੰਘ ਵਾਸੀ ਧਰਮਕੋਟ ਬੱਗਾ ਜਿਲਾ ਗੁਰਦਾਸਪੁਰ ਅਤੇ ਵਰੁਣ ਸੂਦ ਪੁੱਤਰ ਅਨਿਲ ਸੂਦ ਵਾਸੀ ਰਤਨਗੜ੍ਹ, ਥਾਣਾ ਮੋਰਿੰਡਾ ਜਿਲਾ ਰੋਪੜ ਜੋ ਕਿ ਇਸ ਮੁਕੱਦਮਾ ਵਿੱਚ ਵਰਤੀ ਗਈ ਰੀਟਿਸ ਕਾਰ ਨੰਬਰ ਪੀਬੀ-01ਬੀ-0274 ਵਿੱਚ ਸਵਾਰ ਹਨ ਅਤੇ ਘੜੂੰਆ ਦੇ ਏਰੀਆ ਵਿੱਚ ਘੁੰਮ ਰਹੇ ਹਨ, ਜਿਸ ਪਰ ਥਾਣਾ ਸੋਹਾਣਾ ਅਤੇ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਉਕੱਤ ਦੋਸ਼ੀਆਂ ਨੂੰ ਸਮੇਤ ਰੀਟਿਸ ਕਾਰ ਦੇ ਮਾਛੀਪੁਰ ਤੋਂ ਘੜੂੰਆ ਰੋਡ ਰੇਲਵੇ ਟਰੇਕ ਅੰਡਰ ਬ੍ਰਿਜ ਦੇ ਨੇੜੇ ਤੋਂ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕੀਤਾ ਗਿਆ, ਇਹਨਾਂ ਦੋਸ਼ੀਆਂ ਪਾਸੋਂ ਰੀਟਿਜ ਗੱਡੀ ਵਿਚੋਂ 01 ਦੇਸੀ ਕੱਟਾ .12 ਬੋਰ ਸਮੇਤ 02 ਕਾਰਤੂਸ .12 ਬੋਰ, 01 ਖਿਡੌਣਾ ਪਿਸਟਲ, ਇੱਕ ਸਵਿੱਫਟ ਗੱਡੀ ਦੀ ਆਰ.ਸੀ. ਨੰਬਰ ਪੀਬੀ-10 ਐਫ.ਜੀ-9198 ਅਤੇ ਲਾਲ ਮਿਰਚਾਂ ਦਾ ਪਾਉਂਡਰ ਬ੍ਰਾਮਦ ਹੋਇਆ ਹੈ।
ਮੁਲਜ਼ਮਾਂ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਲੀਡਰ ਗੋਲਡੀ ਅਤੇ ਸਨੀ ਮਸੀਹ ਸਨ ਅਤੇ ਇਹ ਗਿਰੋਹ ਦੋਰਾਹਾ ਵਿਖੇ ਗੋਲਡੀ ਦੀ ਦੁਕਾਨ ਤੇ ਇਕੱਠੇ ਹੁੰਦੇ ਸਨ, ਮਿਤੀ 12.07.2018 ਨੂੰ ਗੋਲਡੀ ਅਤੇ ਜਸਵੀਰ ਸਿੰਘ ਉਰਫ਼ ਸੰਜੂ ਨੂੰ ਜਲੰਧਰ ਤੋਂ ਲੈਣ ਲਈ ਗਏ ਸਨ ਅਤੇ ਕਸਬਾ ਸਭਾਨਪੁਰ ਤੋਂ ਸੰਜੂ ਨੂੰ ਨਾਲ ਲੈ ਲਿਆ ਸੀ ਅਤੇ ਫਗਵਾੜਾ ਤੋਂ ਗੱਡੀ ਦੀਆਂ ਨੰਬਰ ਪਲੇਟਾਂ ਬਣਵਾਈਆਂ ਸਨ ਅਤੇ ਮਿਤੀ 12.07.2018 ਨੂੰ ਗੋਲਡੀ ਦੇ ਘਰ ਦੋਰਾਹਾ ਵਿਖੇ ਪਹੁੰਚ ਗਏ ਸਨ ਅਤੇ ਅਗਲੇ ਦਿਨ ਮਿਤੀ 13.07.2018 ਨੂੰ ਦੋਸ਼ੀ ਗੋਲਡੀ, ਜਸਵੀਰ ਸਿੰਘ ਉਰਫ ਸੰਜੂ, ਸੰਨੀ ਮਸੀਹ ਜੋ ਕਿ ਰੀਟਿਜ ਕਾਰ ਤੇ ਸਵਾਰ ਹੋ ਕੇ ਮੋਰਿੰਡਾ ਪਹੁੰਚੇ ਸਨ, ਗੋਲਡੀ ਨੇ ਪਹਿਲਾਂ ਹੀ ਫੋਨ ਤੇ ਵਰੁਣ ਸੂਦ ਅਤੇ ਅਮਰਪ੍ਰੀਤ ਸਿੰਘ ਨੂੰ ਤਿਆਰ ਰਹਿਣ ਲਈ ਕਿਹਾ ਸੀ, ਜੋ ਇਹਨਾਂ ਨੂੰ ਮੋਰਿੰਡਾ ਤੋਂ ਲੈ ਕੇ ਚੰਡੀਗੜ੍ਹ ਲਈ ਚਲ ਪਏ ਸਨ ਅਤੇ ਫਿਰ ਚੰਡੀਗੜ੍ਹ-ਮੁਹਾਲੀ ਵਿੱਚ ਘੁੰਮ ਕੇ ਰੈਕੀ ਕਰਦੇ ਰਹੇ ਅਤੇ ਫਿਰ ਖਰੜ ਪਹੁੰਚ ਕੇ ਇਨ੍ਹਾਂ ਨੇ ਗੱਡੀ ਵਿੱਚ ਹੀ ਬੈਠ ਕੇ ਸ਼ਰਾਬ ਪੀਤੀ ਅਤੇ ਫਿਰ ਪਹਿਲਾਂ ਤੋਂ ਹੀ ਮਿਥੀ ਯੋਜਨਾ ਮੁਤਾਬਿਕ ਇਹਨਾਂ ਦੋਸ਼ੀਆਂ ਨੇ ਖਰੜ-ਬਨੂੜ ਰੋਡ ਤੇ ਵਰਨਾ ਗੱਡੀ ਦੇ ਅੱਗੇ ਆਪਣੀ ਰੀਟਿਜ ਕਾਰ ਲਗਾ ਕੇ ਵਰਨਾ ਕਾਰ ਰੋਕ ਲਈ ਅਤੇ ਰੀਟਿਜ ਕਾਰ ਵਿਚੋਂ ਸਨੀ ਮਸੀਹ, ਗੋਲਡੀ ਅਤੇ ਅਮਰਪ੍ਰੀਤ ਸਿੰਘ ਹੇਠਾਂ ਉਤਰ ਗਏ, ਸਨੀ ਮਸੀਹ ਅਤੇ ਅਮਰਪ੍ਰੀਤ ਸਿੰਘ ਕੋਲ ਪਿਸਟਲ ਸਨ ਅਤੇ ਗੋਲਡੀ ਕੋਲ ਲੋਹੇ ਦੀ ਰਾਡ ਸੀ, ਸਨੀ ਮਸੀਹ ਨੇ ਵਰਨਾ ਕਾਰ ਸਵਾਰਾਂ ਤੇ ਆਪਣੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ ਸੀ, ਜੋ ਵਰਨਾ ਕਾਰ ਸਵਾਰ ਡਰ ਗਏ ਸਨ, ਜਿਨਾਂ ਪਾਸੋਂ ਵਰਨਾ ਕਾਰ ਖੋਹ ਕੇ ਸਨੇਟਾ ਸਾਈਡ ਨੂੰ ਚਲੇ ਗਏ ਸਨ, ਵਰਨਾ ਕਾਰ ਵਿੱਚ ਸਨੀ ਮਸੀਹ, ਗੋਡਲੀ ਅਤੇ ਅਮਰਪ੍ਰੀਤ ਸਿੰਘ ਸਨ ਅਤੇ ਰੀਟਿਜ ਕਾਰ ਵਿੱਚ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਸਨ, ਜੋ ਇਹ ਸਾਰੇ ਪਹਿਲਾਂ ਸਨੇਟੇ ਵੱਲ ਨੂੰ ਚਲ ਪਏ ਅਤੇ ਰੇਲਵੇ ਬ੍ਰਿਜ ਕੋਲ ਜਾ ਕੇ ਸਲਾਹ ਕਰਕੇ ਸੰਜੂ ਅਤੇ ਵਰੁਣ ਸੂਦ ਮੋਰਿੰਡਾ ਵਿਖੇ ਵਰੁਣ ਸੂਦ ਦੇ ਘਰ ਚਲੇ ਗਏ ਸਨ ਅਤੇ ਬਾਕੀ ਦੋਸ਼ੀ ਖੋਹ ਕੀਤੀ ਹੋਈ ਵਰਨਾ ਕਾਰ ਵਿੱਚ ਸਵਾਰ ਹੋ ਕੇ ਰੋਪੜ ਸਾਈਡ ਨੂੰ ਚਲੇ ਗਏ ਸਨ।
ਜਸਵੀਰ ਸਿੰਘ ਉਰਫ ਸੰਜੂ ਨੇ ਦੌਰਾਨੇ ਪੁੱਛਗਿੱਛ ਇਹ ਵੀ ਖੁਲਾਸਾ ਕੀਤਾ ਹੈ ਕਿ ਗੋਲਡੀ ਜੋ ਕਿ ਦੇਸੀ ਦਵਾਈਆਂ ਦੇਣ ਦਾ ਕੰਮ ਦੋਰਾਹਾ ਵਿਖੇ ਕਰਦਾ ਹੈ, ਇਸੇ ਕਰਕੇ ਇਸ ਨੂੰ ਡਾਕਟਰ ਵੀ ਕਹਿੰਦੇ ਹਨ, ਇਹ ਮਾਰਚ ਵਿੱਚ ਵੀ ਇੱਕ ਐਗਜਾਈਲੋ ਗੱਡੀ ਰਾਹੀਂ ਗੱਡੀ ਖੋਹ ਕਰਦੇ ਹੋਏ ਥਾਣਾ ਕਲਾਨੌਰ (ਗੁਰਦਾਸਪੁਰ) ਵਿੱਚ ਗ੍ਰਿਫਤਾਰ ਹੋਇਆ ਸੀ, ਜਿਸ ਦੌਰਾਨ ਇਸ ਦੇ ਨਾਲ ਇਸ ਦੇ ਹੋਰ 03 ਸਾਥੀ ਵੀ ਮੌਕੇ ਤੇ ਹੀ ਫੜੇ ਗਏ ਸਨ ਅਤੇ ਜੂਨ 2018 ਵਿੱਚ ਹੀ ਇਹ ਜਮਾਨਤ ਤੇ ਬਾਹਰ ਆਇਆ ਸੀ। ਦੋਸ਼ੀਆਂ ਦੀ ਵਾਰਦਾਤ ਕਰਨ ਦਾ ਤਰੀਕਾ-ਵਾਰਦਾਤ ਇਹ ਸੀ ਕਿ ਪਹਿਲਾਂ ਹੀ ਕਿਸੇ ਵੀ ਗੱਡੀ ਦੇ ਕਾਗਜਾਤ ਚੋਰੀ ਕਰ ਲੈਂਦੇ ਸਨ, ਫਿਰ ਉਸੇ ਮਾਰਕਾ ਦੀ ਗੱਡੀ ਖੋਹ ਕਰਕੇ ਉਸ ਤੇ ਉਹੀ ਨੰਬਰ ਲਗਾਕੇ ਅੱਗੇ ਜੇ.ਐਡ ਕੇ ਵਿੱਚ ਵੇਚ ਦਿੰਦੇ ਸਨ।
ਮਿਤੀ 13.07.2018 ਦੀ ਰਾਤ ਨੂੰ ਸੋਹਾਣਾ ਇਲਾਕਾ ’ਚੋਂ ਜਿਹੜੀ ਇਹਨਾਂ ਦੋਸੀਆਂ ਨੇ ਵਰਨਾ ਕਾਰ ਦੀ ਖੋਹ ਕੀਤੀ ਸੀ, ਉਸ ਤੇ ਵੀ ਇਨ੍ਹਾਂ ਨੇ ਲੁਧਿਆਣਾ ਦਾ ਨੰਬਰ ਪੀਬੀ-10-ਏ.ਬੀ-7200 ਲਗਾ ਲਿਆ ਸੀ, ਉਸੇ ਨੰਬਰ ਦੀ ਆਰ.ਸੀ. ਵੀ ਇਹਨਾਂ ਦੋਸੀਆਂ ਪਾਸੋਂ ਬਰਾਮਦ ਹੋਈ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…