nabaz-e-punjab.com

ਥਾਣਾ ਮਟੌਰ ਵਿੱਚ ਲਗਾਏ ਫਲਦਾਰ ਅਤੇ ਛਾਂਦਾਰ ਪੌਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਮੁਹਾਲੀ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਥਾਣਾ ਮਟੌਰ ਦੇ ਮੁਲਾਜ਼ਮਾ ਨੇ ਪੌਦੇ ਲਗਾਏ। ਇਸ ਦੌਰਾਨ ਕੁਰੱਪਸ਼ਨ ਫੋਰਮ ਐਨਜੀਓ ਦੇ ਨੁੰਮਾਇੰਦੇ ਵੀ ਸਾਮਿਲ ਰਹੇ ਅਤੇ ਫਲ ਅਤੇ ਛਾਂਦਾਰ ਪੌਦੇ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ। ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਤੋਂ ਇਲਾਵਾ ਸਮੂਹ ਮੁਲਾਜ਼ਮਾਂ ਨੇ ਆਪਣੇ ਹੱਥੀਂ ਬੂਟੇ ਲਗਾਏ। ਇਸ ਮੌਕੇ ਉੱਘੇ ਸਮਾਜ ਸੇਵੀ ਜਗਮੀਤ ਸਿੰਘ ਬੱਬੂ, ਅਮਰਦੀਪ ਸਿੰਘ ਸ਼ੇਰਗਿੱਲ, ਪਰਮੀਤ ਸਿੰਘ ਜਨੇਰੀਆ, ਜਗਵਿੰਦਰ ਸਿੰਘ ਅਤੇ ਪੱਤਰਕਾਰ ਜਤਿੰਦਰ ਸਿੰਘ ਸੱਭਰਵਾਲ ਅਤੇ ਕੈਮਰਾਮੈਨ ਸਤਿੰਦਰ ਸੱਤੀ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਜਗਮੀਤ ਸਿੰਘ ਬੱਬੂ ਨੇ ਦੱਸਿਆ ਕਿ ਹੁਣ ਤੱਕ ਉਹ 800 ਦੇ ਕਰੀਬ ਬੂਟੇ ਲਗਾ ਚੁਕੇ ਹਨ ਅਤੇ ਬੀਤੇ ਦਿਨੀ ਫ਼ਰੀਦਕੋਟ ਵਿੱਚ ਛਬੀਲ ਲਗਾਕੇ 400 ਤੋਂ ਵੱਧ ਫਲ ਅਤੇ ਛਾਂਦਾਰ ਰੁੱਖਾਂ ਦੇ ਬੂਟੇ ਲੋਕਾਂ ਨੂੰ ਵੰਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਮੁਹਾਲੀ ਦੇ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣਗੇ ਅਤੇ ਖ਼ਾਸ ਕਰ ਮੱਧ ਵਰਗੀ ਪਰਿਵਾਰਾਂ ਨੂੰ ਘਰਾਂ ਵਿੱਚ ਲਗਾਉਣ ਲਈ ਵਿਸ਼ੇਸ਼ ਫਲਦਾਰ ਬੂਟੇ ਭੇਂਟ ਕਰਨਗੇ। ਇਸ ਮੌਕੇ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਸਮੂਹ ਟੀਮ ਦਾ ਥਾਣੇ ਵਿੱਚ ਬੂਟੇ ਲਗਾਉਣ ਲਈ ਧੰਨਵਾਦ ਪ੍ਰਗਟ ਕੀਤਾ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…