Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਡੇਂਗੂ ਤੇ ਮਲੇਰੀਆ ਨੇ ਪੈਰ ਪਸਾਰੇ, ਹੁਣ ਤੱਕ ਡੇਂਗੂ ਦੇ ਚਾਰ ਅਤੇ ਮਲੇਰੀਆ ਦੇ 28 ਮਰੀਜ਼ਾਂ ਦਾ ਹੋਇਆ ਖੁਲਾਸਾ ਮਾਪਿਆਂ ਘਰ ਜਣੇਪਾ ਕੱਟਣ ਆਈ ਅੌਰਤ ਡੇਂਗੂ ਤੋਂ ਪੀੜਤ, ਪੀਜੀਆਈ ਨੇ ਕੀਤੀ ਪੁਸ਼ਟੀ, ਕੁੰਭੜਾ ਵਿੱਚ 40 ਥਾਵਾਂ ’ਤੇ ਮਿਲਿਆ ਡੇਂਗੂ ਲਾਰਵਾ ਸਿਹਤ ਵਿਭਾਗ ਨੇ ਹੁਣ ਤੱਕ 5 ਹਜ਼ਾਰ ਤੋਂ ਵੱਧ ਸਲਾਈਡਾਂ ਬਣਾਈਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ: ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਸਿਹਤ ਵਿਭਾਗ ਦੀ ਸਖ਼ਤੀ ਦੇ ਬਾਵਜੂਦ ਡੇਂਗੂ ਅਤੇ ਮਲੇਰੀਆ ਨੇ ਆਪਣੇ ਪੈਰ ਪਸਾਰ ਲਏ ਹਨ। ਹਾਲਾਂਕਿ ਸਿਹਤ ਵਿਭਾਗ ਦੇ ਨਾਲ ਨਾਲ ਨਗਰ ਨਿਗਮ ਵੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਪ੍ਰੰਤੂ ਕਈ ਇਲਾਕੇ ਵਿੱਚ ਲੋਕ ਖ਼ੁਦ ਹੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਦੀ ਉਦਾਹਰਨ ਅੱਜ ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਵਿੱਚ ਮਿਲੀ। ਆਪਣੇ ਮਾਪਿਆਂ ਦੇ ਘਰ ਜਣੇਪਾ ਕੱਟਣ ਆਈ ਅੌਰਤ ਡੇਂਗੂ ਤੋਂ ਪੀੜਤ ਹੈ। ਅੌਰਤ ਨੂੰ ਡੇਂਗੂ ਦੀ ਪੁਸ਼ਟੀ ਪੀਜੀਆਈ ਨੇ ਕੀਤੀ ਹੈ। ਹੁਣ ਤੱਕ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਦੇ ਚਾਰ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ 28 ਲੋਕ ਮਲੇਰੀਆ ਤੋਂ ਪੀੜਤ ਹਨ। ਸਮਾਜ ਸੇਵੀ ਆਗੂ ਡਾਛ ਪਵਨ ਜੈਨ ਨੇ ਦੱਸਿਆ ਕਿ ਕੁੰਭੜਾ ਵਿੱਚ ਬੇਸ਼ੁਮਾਰ ਗੰਦਗੀ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਡੇਂਗੂ ਤੇ ਮਲੇਰੀਆ ਫੈਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਪੱਤਰ ਵੀ ਲਿਖੇ ਜਾ ਚੁੱਕੇ ਹਨ ਲੇਕਿਨ ਅਧਿਕਾਰੀ ਮਹਿਜ਼ ਖਾਨਾਪੂਰਤੀ ਤੱਕ ਹੀ ਸੀਮਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁੰਭੜਾ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਵਾਸੀ ਪਿੰਡ ਸੈਂਪਲੀ (ਫਤਹਿਗੜ੍ਹ ਸਾਹਿਬ) ਗਰਭ ਅਵਸਥਾ ਵਿੱਚ ਕੁੰਭੜਾ ਵਿੱਚ ਰਹਿੰਦੇ ਆਪਣੇ ਮਾਪਿਆਂ ਦੇ ਘਰ ਆਈ ਸੀ। ਉਸ ਦਾ ਇਲਾਜ ਸਰਕਾਰੀ ਜਨਰਲ ਤੇ ਮੈਡੀਕਲ ਕਾਲਜ ਸੈਕਟਰ-16 ਵਿੱਚ ਇਲਾਜ ਹੋਇਆ ਅਤੇ ਉਹ ਡਲੀਵਰੀ ਤੋਂ ਬਾਅਦ ਸਹੀ ਸਲਾਮਤ ਆਪਣੇ ਘਰ ਆ ਗਈ ਸੀ ਲੇਕਿਨ ਇਸ ਦੌਰਾਨ ਬੁਖ਼ਾਰ ਹੋਣ ਕਾਰਨ ਉਸ ਦੀ ਤਬੀਅਤ ਵਿਗੜ ਅਤੇ ਮਾਪਿਆਂ ਨੇ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾ ਦਿੱਤਾ। ਖੂਨ ਦੀ ਜਾਂਚ ਤੋਂ ਬਾਅਦ ਪੀਜੀਆਈ ਨੇ ਸਿਹਤ ਵਿਭਾਗ ਨੂੰ ਪੇਜੀ ਆਪਣੀ ਰਿਪੋਰਟ ਵਿੱਚ ਉਕਤ ਅੌਰਤ ਨੂੰ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਗਈ। ਉਧਰ, ਪੀਜੀਆਈ ਦੀ ਰਿਪੋਰਟ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸੁਪਰਡੈਂਟ ਬਲਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੁੰਭੜਾ ਸਥਿਤ ਡੇਂਗੂ ਪੀੜਤ ਅੌਰਤ ਦੇ ਮਾਪਿਆਂ ਦੇ ਘਰ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਇਸ ਦੌਰਾਨ ਜਾਂਚ ਟੀਮ ਨੂੰ ਉਨ੍ਹਾਂ ਦੇ ਘਰ ’ਚੋਂ ਤਿੰਨ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ। ਸ੍ਰੀ ਕਾਹਲੋਂ ਨੇ ਦੱਸਿਆ ਕਿ ਮਰੀਜ਼ ਦੇ ਘਰ ਦੇ ਬਾਹਰ ਹੀ ਗੇਟ ਉੱਤੇ ਪਈ ਚਟਨੀ ਕੁੱਟਣ ਵਾਲੀ ਪੱਥਰ ਦੀ ਕੁੰਡੀ ਅਤੇ ਕਿਰਾਏਦਾਰ ਦੇ ਕੂਲਰ ਅਤੇ ਛੱਤ ’ਛੇ ਪਾਣੀ ਦੀ ਟੈਂਕੀ ਦਾ ਢੱਕਣ ਟੁੱਟਾ ਹੋਣ ਕਾਰਨ ਇਨ੍ਹਾਂ ਥਾਵਾਂ ਤੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ। ਉਨ੍ਹਾਂ ਦੱਸਿਆ ਕਿ ਇਕੱਲੇ ਕੁੰਭੜਾ ਵਿੱਚ 33 ਘਰਾਂ ’ਚੋਂ 40 ਕੰਨਟੇਰਨਾਂ ’ਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਵਧਾਨੀ ਨਹੀਂ ਵਰਤੀ ਤਾਂ ਕੁੰਭੜਾ ਵਿੱਚ ਵੱਡੇ ਪੱਧਰ ’ਤੇ ਡੇਂਗੂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਕਾਰਵਾਈ ਦੌਰਾਨ ਸਿਹਤ ਮੁਲਾਜ਼ਮ ਗੁਰਜੀਤ ਸਿੰਘ ਢੋਣਾ, ਮਨਜੋਤ ਸਿੰਘ ਬੈਦਵਾਨ ਅਤੇ ਹਰਮਨਪ੍ਰੀਤ ਸਿੰਘ ’ਤੇ ਆਧਾਰਿਤ ਟੀਮ ਨੇ 85 ਤੋਂ ਵੱਧ ਘਰਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਅਤੇ 300 ਕੰਨਟੇਰਨਾਂ ਵਿੱਚ ਵੀ ਦਵਾਈ ਪਾਈ ਗਈ। ਉਧਰ, ਜ਼ਿਲ੍ਹਾ ਐਪੀਡੋਮਿਓਲੋਜਿਸਟ ਡਾ. ਸ਼ਲਿੰਦਰ ਕੌਰ ਨੇ ਕੁੰਭੜਾ ਵਿੱਚ ਮਿਲੇ ਡੇਂਗੂ ਦੇ ਲਾਰਵੇ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਨਗਰ ਨਿਗਮ ਨੇ ਕੋਈ ਚਲਾਨ ਨਾ ਕੀਤਾ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਕੂਲਰਾਂ ਦਾ ਪਾਣੀ ਬਦਲਦੇ ਰਹਿਣ, ਵਰਤੋਂ ਵਿੱਚ ਨਾ ਆਉਣ ਵਾਲੇ ਛੱਤ ’ਤੇ ਪਏ ਸਮਾਨ, ਟਾਇਰਾਂ, ਖੁੱਲ੍ਹੇ ਭਾਂਡਿਆਂ ਵਿੱਚ ਪਾਣੀ ਖੜਾ ਨਾ ਹੋਣ ਦੇਣ ਅਤੇ ਹਫ਼ਤੇ ਵਿੱਚ ਇੱਕ ਦਿਨ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ ਅਤੇ ਸਰੀਰ ਦੇ ਪੂਰੇ ਅੰਗ ਢੱਕਣ ਵਾਲੇ ਕੱਪੜੇ ਪਹਿਨੇ ਜਾਣ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਵਿੱਚ ਪਲਦਾ ਹੈ ਅਤੇ ਦਿਨ ਵਿੱਚ ਕੱਟਦਾ ਹੈ। (ਬਾਕਸ ਆਈਟਮ) ਪਿਛਲੇ ਦੋ ਸਾਲਾਂ ਵਿੱਚ ਡੇਂਗੂ ਦੇ ਮੱਛਰ ਦੇ ਕੱਟਣ ਨਾਲ ਦੋ ਦਰਜ਼ਨ ਤੋਂ ਵੱਧ ਮੌਤਾਂ ਹੋਈਆਂ ਸਨ। ਇਸ ਸਾਲ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਉਂਜ ਇਸ ਸਾਲ ਡੇਂਗੂ ਨਾਲੋਂ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਧ ਹੈ। ਹੁਣ ਤੱਕ 28 ਮਰੀਜ਼ਾਂ ਨੂੰ ਮਲੇਰੀਆ ਬੁਖਾਰ ਹੋਣ ਦੀ ਪੁਸ਼ਟੀ ਹੈ। ਇਸ ਤੋਂ ਇਲਾਵਾ ਸ਼ੱਕੀ ਮਰੀਜ਼ਾਂ ਦੇ 5 ਹਜ਼ਾਰ ਤੋਂ ਵੱਧ ਸੈਂਪਲ ਲੈ ਕੇ ਸਲਾਈਡਾਂ ਤਿਆਰ ਕੀਤੀਆਂ ਗਈਆਂ ਹਨ। ਦੋ ਹਫ਼ਤੇ ਪਹਿਲਾ ਜ਼ਿਲ੍ਹਾ ਮੁਹਾਲੀ ਵਿੱਚ ਮਲੇਰੀਆ ਦੇ 19 ਮਰੀਜ਼ਾਂ ਦੀ ਪੁਸ਼ਟੀ ਹੋਈ ਸੀ ਅਤੇ ਹੁਣ 9 ਹੋਰ ਮਰੀਜ਼ ਸਾਹਮਣੇ ਆਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ