Share on Facebook Share on Twitter Share on Google+ Share on Pinterest Share on Linkedin ਅਕਾਲੀ ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਮੁੰਡੀ ਕੰਪਲੈਕਸ ਵਿੱਚ ਓਪਨ ਜਿੰਮ ਦਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ: ਮੁਹਾਲੀ ਵਿੱਚ ਲੋਕਾਂ ਦੇ ਤੰਦਰੁਸਤ ਤੇ ਅਰੋਗ ਜੀਵਨ ਜਿਉਣ ਲਈ ਸ਼ਹਿਰ ਵਿੱਚ ਜਿੰਮ ਲਾਉਣ ਦੀ ਮੁਹਿੰਮ ਜਾਰੀ ਰੱਖਦਿਆਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸੈਕਟਰ-70 ਵਿੱਚ ਮੁੰਡੀ ਕੋਆਪਰੇਟਿਵ ਸੋਸਾਇਟੀ ਵਿੱਚ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਸਿਹਤ ਸਭ ਤੋਂ ਵੱਡਮੁੱਲੀ ਨਿਆਮਤ ਹੈ। ਅੱਜ, ਜਦੋਂ ਹਵਾ, ਪਾਣੀ ਧਰਤੀ ਸਭ ਪ੍ਰਦੂਸ਼ਿਤ ਹੋ ਰਹੇ ਹਨ ਤਾਂ ਸਿਹਤ ਬਚਾਉਣ ਲਈ ਸਰੀਰਕ ਕਸਰਤ ਤੇ ਰੁੱਖ ਲਗਾਉਣੇ ਹੀ ਇੱਕ ਵੱਡਾ ਉਪਰਾਲਾ ਹੈ। ਉਹਨਾਂ ਕਿਹਾ ਕਿਸ਼ੋਰਾਂ ਦੀ ਮੰਗ ਤੇ ਮੋਹਾਲੀ ਵਿੱਚ ਦਰਜਨ ਦੇ ਕਰੀਬ ਜਿੰਮ ਲਗਾਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ’ਚੋਂ ਨਸ਼ੇ ਦਾ ਕਾਰੋਬਾਰ ਰੋਕਣ ਵਿੱਚ ਅਸਫਲ ਰਹੀ ਹੈ ਅਤੇ ਹਰ ਰੋਜ਼ ਨੌਜਵਾਨ ਮਰ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਅੱਗੇ ਆਉਣ। ਇਸ ਮੌਕੇ ਸੈਕਟਰ-70 ਤੋਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਪ੍ਰੋ ਚੰਦੂਮਾਜਰਾ ਵੱਲੋਂ ਸੈਕਟਰ-70 ਵਿੱਚ ਲਾਇਆ ਜਾ ਰਿਹਾ ਇਹ ਤੀਜਾ ਜਿੰਮ ਹੈ। ਜਿਸ ਕਾਰਨ ਸੈਕਟਰ-70 ਨਿਵਾਸੀ ਪ੍ਰੋ ਚੰਦੂਮਾਜਰਾ ਦੇ ਸ਼ੁਕਰਗੁਜਾਰ ਹਨ। ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਜਰਾ ਵੱਲੋਂ ਮੁਹਾਲੀ ਹਲਕੇ ਵਿੱਚ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ ਨੇ ਚੰਦੂਮਾਜਰਾ ਨੂੰ ਜੀ ਆਈਆਂ ਕਿਹਾ। ਸੁਸਾਇਟੀ ਦੇ ਪ੍ਰਧਾਨ ਜੇਪੀ ਸਿੰਘ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਮੁੱਖ ਤੌਰ ’ਤੇ ਪ੍ਰੋ ਚੰਦੂਮਾਜਰਾ ਦੇ ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਦਲਬੀਰ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਮਾ. ਰਜਿੰਦਰ ਕੁਮਾਰ, ਸਰਬਇੰਦਰ ਸਿੰਘ ਲਾਂਬਾ, ਬਲਜੀਤ ਸਿੰਘ, ਦਰਬਾਰਾ ਸਿੰਘ, ਆਰ.ਪੀ. ਕੰਬੋਜ, ਆਰ ਕੇ ਗੁਪਤਾ, ਅਮਰ ਸਿੰਘ ਧਾਲੀਵਾਲ, ਜੇਪੀ ਨੀਟੂ ਰਾਜਪੂਤ, ਮਨਜੀਤ ਸਿੰਘ ਪ੍ਰਧਾਨ ਐਸਸੀਐਲ ਸਭਾ, ਸ਼ੋਭਾ ਗੌਰੀਆ, ਨਰਿੰਦਰ ਕੌਰ, ਜਸਪਿੰਦਰ ਕੌਰ ਅਤੇ ਸੁਖਿਵੰਦਰ ਕੌਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ