Share on Facebook Share on Twitter Share on Google+ Share on Pinterest Share on Linkedin ਪਰਚਾ ਦਰਜ ਹੋਣ ‘ਤੇ ਤੁਰੰਤ ਮਿਲੇਗੀ ਸ਼ਿਕਾਇਤਕਰਤਾ ਨੂੰ ਐਸ.ਐਮ.ਐਸ ਰਾਹੀਂ ਸੂਚਨਾ-ਡੀ.ਜੀ.ਪੀ. ਸੁਰੇਸ਼ ਅਰੋੜਾ ਪੰਜਾਬ ਪੁਲਿਸ ਵੱਲੋਂ ਨਾਗਰਿਕਾਂ ਦੀ ਸੇਵਾ ਲਈ ਐਸ.ਐਮ.ਐਸ. ਅਲਰਟ ਸੇਵਾ ਦੀ ਸ਼ੁਰੂਆਤ ਚੰਡੀਗੜ•, 25 ਜੁਲਾਈ: ਪੰਜਾਬ ਪੁਲਿਸ ਵਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲ ਕਰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕ੍ਰਾਇਮ ਐਂਡ ਕ੍ਰੀਮਿਨਲ ਟ੍ਰੈਕਿੰਗ ਨੈਟਵਰਕ ਅਤੇ ਪ੍ਰਣਾਲੀ (ਸੀ.ਸੀ.ਟੀ.ਐਨ.ਐਸ.) ‘ਤੇ ਆਧਾਰਿਤ ਸ਼ਿਕਾਇਤਕਰਤਾਵਾਂ ਲਈ ਐਸ.ਐਮ.ਐਸ. ਅਲਰਟ ਸੇਵਾ ਦੀ ਸ਼ੁਰੂਆਤ ਕੀਤੀ ਤਾਂ ਜੋ ਪੁਲਿਸ ਦੇ ਕੰਮ ਕਾਜ ਵਿੱਚ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਂਦੀ ਜਾ ਸਕੇ। ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਐਸ.ਐਮ.ਐਸ. ਸੇਵਾ ਨੂੰ ਲਾਂਚ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਹੁਣ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਐਫ.ਆਈ.ਆਰ. ਅਤੇ ਉਸ ਸ਼ਿਕਾਇਤ ਦੀ ਜਾਂਚ ਕਰ ਰਹੇ ਅਧਿਕਾਰੀ ਬਾਰੇ ਉਸ ਨੂੰ ਆਪਣੇ ਮੋਬਾਇਲ ਫ਼ੋਨ ‘ਤੇ ਹੀ ਐਸ.ਐਮ.ਐਸ. ਸੰਦੇਸ਼ ਪਹੁੰਚ ਜਾਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹੁਣ ਨਾਗਰਿਕ ਆਪਣੀ ਐਫ.ਆਈ.ਆਰ. ਦੀ ਨਕਲ ਪੰਜਾਬ ਪੁਲਿਸ ਦੀ ਵੈੱਬਸਾਈਟ ਤੋਂ ਵੀ ਡਾਉਨਲੋਡ ਕਰ ਸਕਦੇ ਹਨ। ਡੀ.ਜੀ.ਪੀ. ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ, ਜਾਂਚ ਅਧਿਕਾਰੀ ਬਦਲਣ ਅਤੇ ਅਦਾਲਤ ਵਿੱਚ ਚਲਾਣ ਜਮ•ਾਂ ਕਰਵਾਉਣ, ਜਾਂ ਅੰਤਿਮ ਰਿਪੋਰਟ ਦੀ ਸਥਿਤੀ ਬਾਰੇ ਐਸ.ਐਮ.ਐਸ. ਰਾਹੀਂ ਸੰਦੇਸ਼ ਚਲਾ ਜਾਵੇਗਾ। ਉਹਨਾਂ ਦੱਸਿਆ ਕਿ ਜੋ ਵੀ ਨਾਗਰਿਕ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਐਫ.ਆਈ.ਆਰ. ਦਰਜ ਕਰਾਉਣ ਵੇਲੇ ਆਪਣਾ ਮੋਬਾਇਲ ਨੰਬਰ ਜ਼ਰੂਰ ਅਪਡੇਟ ਕਰਨ। ਇਸ ਮੌਕੇ ਹਾਜ਼ਰ ਉੱਚ ਪੁਲਿਸ ਅਧਿਕਾਰੀਆਂ ਵਿੱਚ ਡੀ.ਜੀ.ਪੀ ਆਈ.ਟੀ. ਸ਼੍ਰੀ ਵੀ.ਕੇ. ਭਾਵੜਾ, ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਸ਼੍ਰੀ ਐਚ.ਐਸ.ਢਿੱਲੋਂ, ਡੀ.ਜੀ.ਪੀ. ਖੁਫੀਆ ਸ਼੍ਰੀ ਦਿਨਕਰ ਗੁਪਤਾ, ਡੀ.ਜੀ.ਪੀ. ਪ੍ਰਸ਼ਾਸਨ ਸ਼੍ਰੀ ਐਮ.ਕੇ ਤਿਵਾੜੀ, ਡਾਇਰੈਕਟਰ ਬਿਊਰੋ ਆਫ਼ ਇੰਵੈਸਟੀਗੇਸ਼ਨ ਪ੍ਰਬੋਧ ਕੁਮਾਰ, ਸਮੂਹ ਏ.ਡੀ.ਜੀ.ਪੀ. ਅਤੇ ਆਈ ਆਈ.ਟੀ. ਐਂਡ ਟੀ ਵਿੰਗ ਦੇ ਉੱਚ ਅਧਿਕਾਰੀ ਤੇ ਟੀ.ਸੀ.ਐਸ.ਲਿਮ. ਦੇ ਨੁਮਾਇੰਦੇ ਵੀ ਸ਼ਾਮਿਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ