nabaz-e-punjab.com

ਸਰਕਾਰੀ ਹਸਪਤਾਲ ਫੇਜ਼-6 ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦਰਜ ਦਿੱਤਾ ਜਾਵੇ: ਕਾਹਲੋਂ

ਅਕਾਲੀ ਕੌਂਸਲਰਾਂ ਦਾ ਵਫ਼ਦ ਹੈਲਥ ਸਿਸਟਮ ਕਾਰਪੋਰੇਸ਼ਲ ਦੇ ਐਮਡੀ ਅਮਿਤ ਕੁਮਾਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਮੁਹਾਲੀ ਦੇ ਮਿਉੱਸਪਲ ਕੌਂਸਲਰਾਂ ਵੱਲੋੱ ਫੇਜ਼-6 ਦੇ ਹਸਪਤਾਲ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਅਤੇ ਫੇਜ਼-3ਬੀ1 ਅਤੇ ਫੇਜ਼-11 ਦੀਆਂ ਡਿਸਪੈਂਸਰੀਆਂ ਨੂੰ ਹਸਪਤਾਲ ਵਜੋੱ ਅੱਪਗ੍ਰੇਡ ਕਰਨ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਪਰਮਜੀਤ ਸਿੰਘ ਕਾਹਲੋੱ ਦੀ ਅਗਵਾਈ ਹੇਠ ਅੱਜ ਇੱਕ ਵਫਦ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮਡੀ ਅਮਿਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਫੇਜ਼-6 ਦੇ ਹਸਪਤਾਲ ਨੂੰ ਸੁਪਰਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਮੁਹਾਲੀ ਵਿੱਚ ਸਰਕਾਰੀ ਸੇਵਾਵਾਂ ਦੀ ਸਹੂਲਤ ਦੀ ਭਾਰੀ ਘਾਟ ਹੈ ਅਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਮਹਿੰਗੇ ਇਲਾਜ ਕਰਵਾਉਣੇ ਪੈਂਦੇ ਹਨ। ਉਹਨਾਂ ਕਿਹਾ ਕਿ ਅਬਾਦੀ ਦੇ ਹਿਸਾਬ ਨਾਲ ਇਥੇ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਵਫਦ ਵਿੱਚ ਸ੍ਰੀ ਕਾਹਲੋਂ ਤੋਂ ਇਲਾਵਾ ਸਤਵੀਰ ਸਿੰਘ ਧਨੋਆ, ਆਰ.ਪੀ. ਸ਼ਰਮਾ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਸਮੇਤ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਫੇਜ਼-6 ਹਸਪਤਾਲ ਤੇ 10 ਪਿੰਡਾਂ ਅਤੇ ਢਾਈ ਲੱਖ ਸ਼ਹਿਰੀਆਂ ਨੂੰ ਸਿਹਤ ਸਹੂਲਤਾਂ ਦੇਣ ਦੀ ਜਿੰਮੇਵਾਰੀ ਹੈ ਪਰ ਇਹ ਹਸਪਤਾਲ ਇਸ ਪੱਧਰ ਦਾ ਨਹੀੱ ਹੈ ਕਿ ਸਭ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਸਕੇ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਹ ਹਸਪਤਾਲ ਨੈਸ਼ਨਲ ਹਾਈਵੇ ਤੇ ਹੋਣ ਕਾਰਨ ਐਕਸੀਡੈਂਟ ਵਾਲੇ ਕੇਸ ਪਹਿਲਾਂ ਇੱਥੇ ਆਉੱਦੇ ਹਨ ਪਰ ਇੱਥੇ ਉਚ-ਮਿਆਰੀ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ।
ਵਫ਼ਦ ਨੇ ਫੇਜ਼-3ਬੀ1 ਦੀ ਡਿਸਪੈਂਸਰੀ ਅਤੇ ਫੇਜ਼-11 ਦੀ ਡਿਸਪੈਂਸਰੀ ਨੂੰ ਹਸਪਤਾਲ ਵਜੋੱ ਅੱਪਗ੍ਰੇਡ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਸੈਕਟਰ-69 ਵਿੱਚ ਡਿਸਪੈਂਸਰੀ ਲਈ ਅਲਾਟ ਥਾਂ ਤੇ ਡਿਸਪੈਂਸਰੀ ਦੀ ਬਿਲਡਿੰਗ ਦੀ ਉਸਾਰੀ ਕੀਤੀ ਜਾਵੇ। ਮੰਗ ਪੱਤਰ ਤੇ ਦਸਤਖਤ ਕਰਨ ਵਾਲਿਆਂ ਵਿੱਚ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ, ਹਰਮਨ ਸੰਧੂ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਰਜਨੀ ਗੋਇਲ, ਬਲਵਿੰਦਰ ਸਿੰਘ ਟੌਹੜਾ ਵੀ ਸ਼ਾਮਿਲ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਕਾਹਲੋੱ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੁਹਾਲੀ ਦੇ ਕਿਸੇ ਵੀ ਲੋਕ ਨੁਮਾਇੰਦੇ ਭਾਵੇੱ ਮਿਉੱਸਪਲ ਕੌਂਸਲਰ ਹੋਣ ਜਾਂ ਐਮਐਲ ਏ ਨੇ ਕਦੇ ਵੀ ਮੁਹਾਲੀ ਵਿੱਚ ਸਰਕਾਰੀ ਪੱਧਰ ਤੇ ਸਿਹਤ ਸੇਵਾਵਾਂ ਬਿਹਤਰ ਬਣਾਉਣ, ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਅਤੇ ਲੋੜ ਅਨੁਸਾਰ ਹੋਰ ਹਸਪਤਾਲ ਬਣਾਉਣ ਦੀ ਕਦੇ ਮੰਗ ਨਹੀੱ ਚੁੱਕੀ। ਅੱਜ ਮੁਹਾਲੀ ਵਾਸੀ ਪ੍ਰਾਈਵੇਟ ਹਸਪਤਾਲਾਂ ਤੋੱ ਮਹਿੰਗੇ ਭਾਅ ਇਲਾਜ ਕਰਵਾਉਣ ਲਈ ਮਜਬੂਰ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਐਮਡੀ ਹੈਲਥ ਸਿਸਟਮ ਕਾਰਪੋਰੇਸ਼ਨ, ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਮੁਹਾਲੀ ਵਿੱਚ ਸਰਕਾਰੀ ਸਿਹਤ ਸੇਵਾਵਾਂ ਦਾ ਵਿਸਥਾਰ ਕਰਵਾਉਣ ਦਾ ਯਤਨ ਕਰਨਗੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …