nabaz-e-punjab.com

ਰੈਫਰੈਡੰਮ 2020 ਦੇ ਵਿਰੋਧ ਵਿੱਚ ਦੇਸ਼ ਦੇ 64 ਜ਼ਿਲ੍ਹਿਆਂ ਵਿੱਚ ਫੂਕਿਆ ਰੈਫਰੈਡੰਮ 2020 ਦਾ ਪੁਤਲਾ: ਨਿਸ਼ਾਂਤ ਸ਼ਰਮਾ

ਪੰਨੂ ਤੇ ਪੰਮਾ ਨੂੰ ਭਾਰਤ ਸਰਕਾਰ ਯੂਕੇ ਤੋਂ ਵਾਪਸ ਲਿਆ ਕੇ ਤੁਰੰਤ ਫਾਂਸੀ ’ਤੇ ਟੰਗੇ: ਰਜਿੰਦਰ ਧਾਰੀਵਾਲ
ਸ਼ਿਵ ਸੈਨਿਕਾਂ ਵਿੱਚ ਰੈਫਰੈਡੰਮ 2020 ਵਿਰੁੱਧ ਜਲ ਰਿਹਾ ਜਵਾਲਾ ਪੰਨੂ ਤੇ ਪੰਮਾ ਵਰਗੇ ਨੂੰ ਰਾਖ ਕਰਕੇ ਰੱਖ ਦੇਵੇਗਾ: ਕਿਰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਯੂਕੇ ਵਿੱਚ ਸਿੱਖ ਫਾਰ ਜਸਟਿਸ ਵੱਲੋਂ ਕਰਵਾਈ ਜਾ ਰਹੀ ਰੈਲੀ ਰੈਫਰੈਡੰਮ 2020 ਦੇ ਵਿਰੋਧ ਵਿੱਚ ਸ਼ਿਵ ਸੈਨਾ ਹਿੰਦ ਵੱਲੋਂ ਦੇਸ਼ ਦੇ 14 ਰਾਜਾਂ ਦੇ 64 ਜ਼ਿਲ੍ਹਿਆਂ ਵਿੱਚ ਰੈਫਰੈਡੰਮ 2020 ਅਤੇ ਆਤੰਕਵਾਦ ਦਾ ਪੁਤਲਾ ਫੂਕਿਆ ਗਿਆ। ਰੈਫਰੈਡੰਮ 2020 ਦੇ ਵਿਰੋਧ ਵਿੱਚ ਸ਼ਿਵ ਸੈਨਾ (ਮੁਹਾਲੀ), ਹਿੰਦ ਦੇ ਪੰਜਾਬ ਵਾਇਸ ਚੇਅਰਮੈਨ ਰਾਜੇਸ਼ ਮਲਿਕ ਅਤੇ ਮੀਤ ਪ੍ਰਧਾਨ ਅਰਵਿੰਦਰ ਗੌਤਮ ਦੀ ਅਗਵਾਈ ਵਿੱਚ ਰੈਫਰੈਡੰਮ 2020 ਦੇ ਖ਼ਿਲਾਫ਼ ਇੱਥੋਂ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਚੌਕ ’ਤੇ ਰੋਸ ਪ੍ਰਦਰਸ਼ਨ ਕਰਕੇ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਪੁਤਲਾ ਸਾੜਿਆ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਉੱਤਰ ਭਾਰਤ ਦੇ ਚੇਅਰਮੈਨ ਰਜਿੰਦਰ ਧਾਰੀਵਾਲ ਅਤੇ ਜਨਰਲ ਸਕੱਤਰ ਕਿਰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕਾਂ ਨੇ ਭਾਗ ਲਿਆ। ਸ਼ਿਵ ਸੈਨਿਕਾਂ ਨੇ ਖ਼ਾਲਿਸਤਾਨ, ਰੈਫਰੈਡੰਮ 2020 ਅਤੇ ਪਾਕਿਸਤਾਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦੇਸ਼ ਵਿੱਚ ਅਜਿਹਾ ਇੱਕ ਮਾਤਰ ਸੰਗਠਨ ਹੈ ਜਿਸ ਨੇ ਸਭ ਤੋਂ ਪਹਿਲਾ ਰੈਫਰੈਡੰਮ 2020 ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਅਤੇ ਇਸ ਦੇ ਖ਼ਾਤਮੇ ਦੇ ਲਈ ਬੀਤੇ ਦਿਨੀਂ ਖੰਨਾ ਤੋਂ ਮਿਸ਼ਨ ਖ਼ਾਤਮਾ ਰੈਫਰੈਡੰਮ 2020 ਦੀ ਸ਼ੁਰੂਆਤ ਕਰਕੇ ਪੁਤਲਾ ਫੂਕਿਆ ਗਿਆ। ਰਜਿੰਦਰ ਧਾਰੀਵਾਲ ਨੇ ਅਮਨ ਸ਼ਾਂਤੀ ਦੀ ਦੁਹਾਈ ਦਿੰਦੇ ਹੋਏ ਕਿਹਾ ਕਿ ਯੂ.ਕੇ ਵਿੱਚ ਰੈਫਰੈਡੰਮ 2020 ਦੀ ਘੋਸ਼ਣਾ ਕਰਨ ਦੇ ਲਈ ਰੈਲੀ ਕਰ ਰਹੇ ਕੱਟੜਪੰਥੀਆਂ ਦੇ ਇਸ਼ਾਰੇ ਉੱਤੇ ਪੰਜਾਬ ਵਿੱਚ ਹਿੰਸਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੈਫਰੈਡੰਮ 2020 ਦੇ ਵਿਰੋਧ ਵਿੱਚ ਸ਼ਿਵ ਸੈਨਿਕਾਂ ਦੇ ਅੰਦਰ ਫੱਟ ਰਿਹਾ ਜਵਾਲਾਮੁਖੀ ਕੱਟੜਪੰਥੀਆਂ ਦੇ ਸੁਪਨਿਆਂ ਨੂੰ ਰਾਖ ਕਰ ਕੇ ਰੱਖ ਦੇਵੇਗਾ। ਕਿਰਤ ਸਿੰਘ ਨੇ ਕਿਹਾ ਸ਼ਿਵ ਸੈਨਾ ਹਿੰਦ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਜਾਗਰੂਕ ਕਰਨ ਦੇ ਲਈ ਮਿਸ਼ਨ ਖ਼ਾਤਮਾ ਰੈਫਰੈਡੰਮ 2020 ਦੇ ਤਹਿਤ ਘਰ ਘਰ ਸੰਦੇਸ਼ ਪਹੁੰਚਾਏਗੀ ਕਿ ਪੰਨੂੰ ਅਤੇ ਪੰਮਾ ਵਰਗੇ ਪਾਕਿਸਤਾਨ ਅਤੇ ਆਈ.ਐਸ.ਆਈ ਦੇ ਇਸ਼ਾਰਿਆਂ ਉੱਤੇ ਹਿੰਦੂ ਸਿੱਖ ਭਾਈਚਾਰੇ ਨੂੰ ਖਤਮ ਕਰਨ ਦੇ ਮੰਤਵ ਨਾਲ ਅਤੇ ਫਡਿੰਗ ਦੇ ਲਾਲਚ ਵਿੱਚ ਰੈਫਰੈਡੰਮ 2020 ਮੁਹਿੰਮ ਚਲਾ ਰਹੇ ਹਨ। ਇਸ ਲਈ ਇਸ ਮੁਹਿੰਮ ਨੂੰ ਮਿਲਕੇ ਖ਼ਤਮ ਕਰਨਾ ਹੋਵੇਗਾ।
ਰਾਜੇਸ਼ ਮਲਿਕ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਅਪੀਲ ਕਰਦੀ ਹੈ ਕਿ ਪੰਜਾਬ ਵਿੱਚ ਰੈਫਰੈਡੰਮ 2020 ਦਾ ਖ਼ਾਤਮਾ ਕਰਨ ਦੇ ਲਈ ਪੰਜਾਬ ਦੇ ਸਾਰੇ ਸਿੱਖਾਂ ਅਤੇ ਹਿੰਦੂਆਂ ਨੂੰ ਮੈਦਾਨ ਵਿੱਚ ਡਟ ਕੇ ਪੰਨੂ ਵਰਗਿਆਂ ਨੂੰ ਜਵਾਬ ਦੇਣਾ ਚਾਹੀਦਾ ਹੈ। ਅਰਵਿੰਦ ਗੌਤਮ ਨੇ ਭਾਰਤ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਪੰਨੂ ਅਤੇ ਪੰਮਾ ਵਰਗੇ ਨੂੰ ਮੋਸਟਵਾਂਟੈਡ ਦੱਸਦੇ ਹੋਏ ਯੂਕੇ ਸਰਕਾਰ ਨਾਲ ਗੱਲ ਕਰਕੇ ਯੂਕੇ ਤੋਂ ਇਨ੍ਹਾਂ ਵਿਅਕਤੀਆਂ ਨੂੰ ਭਾਰਤ ਲਿਆ ਕੇ ਫਾਂਸੀ ਲਗਾਈ ਜਾਵੇ। ਇਸ ਮੌਕੇ ਸ਼ਿਵ ਸੈਨਾ ਹਿੰਦ ਧਰਮ ਗੁਰੂ ਭਾਰਤੀ ਬਾਬਾ ਅਤੇ ਪੰਜਾਬ ਪ੍ਰਧਾਨ ਮਹਿਲਾ ਵਿੰਗ ਆਸ਼ਾ ਕਲਿਆ,ਉੱਪ ਪ੍ਰਧਾਨ ਸੋਨੂੰ ਰਾਣਾ,ਚੰਡੀਗੜ੍ਹ ਇੰਚਾਰਜ ਪਡੋਰਪ ਗੁਪਤਾ, ਰਜਿੰਦਰ ਬਲ ਪੰਜਾਬ ਉਪ ਪ੍ਰਧਾਨ, ਸਿਟੀ ਪ੍ਰਧਾਨ ਰਾਹੁਲ ਮਨਚੰਦਾ, ਮੁਹਾਲੀ ਚੇਅਰਮੈਨ ਗਿਆਨ ਚੰਦ, ਸੂਰਜ ਚੌਹਾਨ ਆਦਿ ਸ਼ਿਵ ਸੈਨਿਕ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…