nabaz-e-punjab.com

ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਬਹਾਦਰੀ ਲਈ ਮਿਲੇਗਾ ਪੁਲੀਸ ਮੈਡਲ

ਏਡੀਜੀਪੀ ਆਰ.ਐਨ. ਢੋਕੇ ਅਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਮਿਲੇਗਾ ਵਿਲੱਖਣ ਸੇਵਾਵਾਂ ਬਦਲੇ ਪੁਲੀਸ ਮੈਡਲ

13 ਹੋਰ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 14 ਅਗਸਤ:
ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ’ਤੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਬਹਾਦਰੀ ਲਈ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਜਦਕਿ ਆਰ.ਐਨ. ਢੋਕੇ, ਏ.ਡੀ.ਜੀ.ਪੀ ਸੁਰੱਖਿਆ ਅਤੇ ਸਤਿੰਦਰ ਸਿੰਘ, ਐਸਐਸਪੀ ਕਪੂਰਥਲਾ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ। ਇਨਾਂ ਤੋਂ ਇਲਾਵਾ 13 ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੁਖਵੰਤ ਸਿੰਘ ਗਿੱਲ, ਏ.ਆਈ.ਜੀ. ਪਰਸੋਨਲ, ਗੁਰਪ੍ਰੀਤ ਸਿੰਘ ਕਮਾਂਡੈਂਟ ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ, ਪਟਿਆਲਾ, ਗੁਰਮੇਜ ਸਿੰਘ ਇੰਸਪੈਕਟਰ ਪੀਐਸਓ/ਡੀ.ਜੀ.ਪੀ ਕਾਨੂੰਨ ਤੇ ਵਿਵਸਥਾ, ਭਜਨ ਸਿੰਘ ਸਬ ਇੰਸਪੈਕਟਰ ਸੁਰੱਖਿਆ ਵਿੰਗ ਪੰਜਾਬ, ਮਨਮੋਹਨ ਸਿੰਘ ਐਸ.ਆਈ., ਪੀ.ਐਸ.ਓ./ਡੀਜੀਪੀ. ਪੰਜਾਬ, ਜੁਗਲ ਕਿਸ਼ੋਰ ਅਤੇ ਚੰਬਾ ਲਾਲ (ਦੋਵੇਂ ਸਬ ਇੰਸਪੈਕਟਰ ਖੁਫੀਆ), ਬਿਠਲ ਹਰੀ ਐਸ.ਆਈ ਮੁਕੱਦਮਾ ਸ਼ਾਖਾ ਸੀ.ਪੀ.ਓ. ਪੰਜਾਬ, ਸਤਨਾਮ ਸਿੰਘ ਐਸ.ਆਈ ਦਫ਼ਤਰ ਏ.ਡੀ.ਜੀ.ਪੀ. ਆਰਮਡ ਬਟਾਲੀਅਨ ਜਲੰਧਰ, ਲਖਵਿੰਦਰ ਸਿੰਘ ਏ.ਐਸ.ਆਈ. ਦਫਤਰ ਡੀ.ਜੀ.ਪੀ ਕਾਨੂੰਨ ਤੇ ਵਿਵਸਥਾ, ਰਜਨੀ ਦੇਵੀ ਏ.ਐਸ.ਆਈ. ਸੀਆਈਡੀ ਯੂਨਿਟ ਐਸ.ਏ.ਐਸ. ਨਗਰ, ਚੰਚਲ ਸਿੰਘ ਏ.ਐਸ.ਆਈ. ਦਫ਼ਤਰ ਕਮਾਂਡੈਂਟ ਖੇਤਰੀ ਸਿਖਲਾਈ ਕੇਂਦਰ ਪੀ.ਏ.ਪੀ. ਜਲੰਧਰ ਅਤੇ ਦੀਪ ਕੁਮਾਰ ਹੈੱਡ ਕਾਂਸਟੇਬਲ ਵਾਇਰਲੈਸ ਸਟੇਸ਼ਨ ਨੈਣਾ ਦੇਵੀ ਪੰਜਾਬ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਦੌਰਾਨ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਪੁਲੀਸ ਮੈਡਲ ਹਾਸਲ ਕਰਨ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਸ਼ੁੱਭ ਇਛਾਵਾਂ ਅਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇੰਨਾਂ ਪੁਲੀਸ ਮੁਲਜ਼ਮਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਇਹ ਪੁਲਿਸ ਮੈਡਲਾਂ ਦੇ ਹੱਕਦਾਰ ਸਨ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…