nabaz-e-punjab.com

ਐਸਟੀਐਫ਼ ਮੁਹਾਲੀ ਵੱਲੋਂ 270 ਗਰਾਮ ਹੈਰੋਇਨ ਸਣੇ ਨਾਇਜੀਰੀਅਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸਪੀ ਰਜਿੰਦਰ ਸਿੰਘ ਸੋਹਲ ਦੀ ਨਿਗਰਾਨੀ ਹੇਠ ਐਸਟੀਐਫ਼ ਮੁਹਾਲੀ ਦੀ ਟੀਮ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਪੈਟਰੋਲ ਪੰਪ ਫੇਜ਼-3ਏ ਦੇ ਨੇੜੇ ਨਾਕਾਬੰਦੀ ਦੌਰਾਨ 1 ਨਾਇਜੀਰੀਅਨ ਜੋਇਲ ਸਮਿੱਥ ਨੂੰ 270 ਗਰਾਮ ਹੈਰੋਇੰਨ ਅਤੇ 1 ਲੱਖ 80 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ਼ ਫੇਜ਼-4 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਇਜੀਰੀਆ ਦਾ ਰਹਿਣ ਵਾਲਾ ਜੋਇਲ ਸਮਿੱਥ ਜੋ ਕਿ ਹੁਣ ਤਿਲਕ ਨਗਰ, ਨਵੀਂ ਦਿੱਲੀ ਵਿੱਚ ਰਹਿ ਰਿਹਾ ਸੀ, ਚੰਗੀਗੜਂ੍ਹ ਅਤੇ ਮੁਹਾਲੀ ਵਿੱਚ ਆਪਣੇ ਗਾਹਕਾਂ ਨੂੰ ਹੈਰੋਇੰਨ ਦੀ ਸਪਲਾਈ ਕਰਨ ਲਈ ਆ ਰਿਹਾ ਹੈ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਉਕਤ ਵਿਅਕਤੀ ਨੂੰ ਕਾਬੂ ਕੀਤਾ। ਜਿਸ ਪਾਸੋਂ ਤਲਾਸ਼ੀ ਦੌਰਾਨ 270 ਗ੍ਰਾਮ ਹੈਰੋਇਨ ਅਤੇ 1 ਲੱਖ 80 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਕਰਨ ’ਤੇ ਦੱਸਿਆ ਕਿ ਉਹ ਨਾਇਜੀਰੀਆ ਦਾ ਰਹਿਣ ਵਾਲਾ ਹੈ ਅਤੇ ਉਹ ਸਾਲ 2014 ਵਿੱਚ ਟੂਰਿਸਟ ਵੀਜੇ ‘ਤੇ ਭਾਰਤ ਆਇਆ ਸੀ। ਉਸ ਤੋਂ ਬਾਅਦ ਉਹ ਵਾਪਸ ਨਹੀ ਗਿਆ। ਦਿੱਲੀ ਵਿੱਚ ਉਸ ਦਾ ਮੁੱਖ ਕਿੱਤਾ ਹੈਰੋਇਨ ਸਪਲਾਈ ਕਰਦਾ ਹੈ। ਕਰੀਬ 3 ਸਾਲ ਪਹਿਲਾ ਉਸ ਨੂੰ ਜੌਨਸਨ ਨਾਮ ਦਾ ਇੱਕ ਨਾਇਜੀਰੀਅਨ ਦਿੱਲੀ ਵਿਖੇ ਮਿਲਿਆ ਸੀ, ਜੋ ਕਿ ਦਿੱਲੀ ਵਿੱਚ ਹੈਰੋਇਨ ਦਾ ਮੇਨ ਸਪਲਾਇਰ ਹੈ। ਉਸ ਤੋਂ ਬਾਅਦ ਇਸ ਨੇ ਵੀ ਹੈਰੋਇੰਨ ਸਪਲਾਈ ਦਾ ਕੰਮ ਸੁਰੂ ਕਰ ਲਿਆ ਸੀ। ਜੋ ਜੌਨਸਨ ਤੋਂ ਹੈਰੋਇਨ ਲੈ ਕੇ ਅੱਗੇ ਪੰਜਾਬ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਨੂੰ ਸਪਲਾਈ ਕਰਦਾ ਹੈ।
ਉਹ ਆਪਣੀਆਂ ਸਾਰੀਆਂ ਡੀਲਾਂ ਸੋਸ਼ਲ ਮੀਡੀਆ ਰਾਹੀਂ ਕਰਦਾ ਹੈ ਅਤੇ ਜਿੱਥੇ ਹੈਰੋਇਨ ਦੀ ਸਪਲਾਈ ਜ਼ਿਆਦਾ ਹੋਵੇ ਉੱਥੇ ਆਪ ਖ਼ੁਦ ਦੇਣ ਜਾਂਦਾ ਹੈ। ਜੋ ਕੱਲ ਵੀ ਆਪਣੀ ਸਪਲਾਈ ਦੇਣ ਲਈ ਚੰਡੀਗੜ੍ਹ, ਮੁਹਾਲੀ ਵਿਖੇ ਆਇਆ ਸੀ। ਜਿਸ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਇਸ ਵਿਰੁੱਧ ਮੁਕੱਦਮਾ ਨੰਬਰ 42 ਮਿਤੀ 22-08-2018 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਅਤੇ 14 ਫਾਰਨਰ ਐਕਟ 1946, ਥਾਣਾ ਐਸਟੀਐਫ਼, ਫੇਜ਼-4 ਵਿੱਚ ਦਰਜ ਕੀਤਾ ਗਿਆ ਹੈ। ਐਸਟੀਐਫ਼ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਕਿਸੇ ਡਰੱਗ ਤਸਕਰ/ਡਰੱਗ ਸਪਲਾਇਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਐਸਟੀਐਫ਼, ਪੰਜਾਬ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…