nabaz-e-punjab.com

ਕੈਨੇਡਾ ਦੇ ਉੱਘੇ ਸਮਾਜ ਸੇਵੀ ਜਤਿੰਦਰ ਸਿੰਘ ਮਿਨਹਾਸ ਦਾ ਮੁਹਾਲੀ ਵਿੱਚ ਵਿਸ਼ੇਸ਼ ਸਨਮਾਨ

ਮਾਨਵਤਾ ਦੇ ਭਲਕੇ ਦੀ ਗੱਲ ਕਰਨ ਵਾਲਿਆਂ ਨੂੰ ਰੱਬ ਵੀ ਹੈ ਨਿਵਾਜਦਾ: ਮਿਨਹਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਵੈਨਕੂਵਰ ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਜਤਿੰਦਰ ਸਿੰਘ ਮਿਨਹਾਸ ਦਾ ਅੱਜ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਲ ਸੁਸਾਇਟੀ ਭਾਈ ਨਿਗਾਹੀਆ ਸਿੰਘ ਜੀ ਖਾਲਸਾ ਸਕੂਲ ਲੁਧਿਆਣਾ ਅਤੇ ਹਰਪਾਲ ਸਿੰਘ ਜੀ ਜੱਲਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਥਾਨਕ ਮੈਂਟੋਰ ਸਕਿੱਲ ਇੰਡੀਆ ਦੇ ਮੁਹਾਲੀ ਸਥਿਤ ਦਫ਼ਤਰ ਵਿੱਚ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਨੂੰ ਲੋਈ ਅਤੇ ਸਨਮਾਨ ਪੱਤਰ ਦਿੱਤਾ ਗਿਆ।
ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਨੇ ਸ੍ਰੀ ਮਿਨਹਾਸ ਬਾਰੇ ਦੱਸਿਆ ਕਿ ਉਹ ਵਿਦੇਸ਼ ਵਿੱਚ ਰਹਿੰਦਿਆਂ ਵੀ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ। ਜਿਥੇ ਉਹਨਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੂੰ ਪੈਰਾਂ ਤੇ ਖੜੇ ਕਰਨ ਲਈ ਅਥਾਹ ਸਹਿਯੋਗ ਦਿੱਤਾ ਹੈ। ਉਥੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਸਪੋਰਟਸ ਕਿਟਾਂ ਜਿਥੇ ਖਿਡਾਰੀਆਂ ਲਈ ਡਾਈਟ ਅਤੇ ਗਰਾਊਂਡ ਤਿਆਰ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਲੁਧਿਆਣਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਨੂੰ ਵੀ ਵੱਡੀ ਰਾਸ਼ੀ ਸਹਾਇਤਾ ਦੇ ਰੂਪ ਵਿੱਚ ਦੇਣ ਦਾ ਐਲਾਨ ਕੀਤਾ ਹੈ। ਇੱਥੇ ਹੀ ਬੱਸ ਨਹੀਂ ਜੇ ਮਿਨਹਾਸ ਨੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਰੁਚਿੱਤ ਕਰਨ ਲਈ ਹਾਲੀਵੁਡ ਫਿਲਮ ਨੰਗੇ ਪੈਰੀਂ ਯੋਧੇ (ਬੇਅਰਫੁਟ ਵਾਰੀਅਰਜ਼) ਦਾ ਨਿਰਮਾਣ ਕੀਤਾ ਹੈ ਜੋ ਜਲਦੀ ਰਲੀਜ਼ ਹੋ ਰਹੀ ਹੈ।
ਇਸ ਮੌਕੇ ਬੋੋਲਦਿਆਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਜਤਿੰਦਰ ਮਿਨਹਾਸ ਨੇ ਵਿਦੇਸ਼ ਵਿੱਚ ਆਪਣਾ ਨਾਮ ਕਮਾਉਣ ਤੋਂ ਬਾਅਦ ਵੀ ਪੰਜਾਬ ਨਾਲ ਆਪਣਾ ਮੋਹ-ਪਿਆਰ ਨਹੀਂ ਛੱਡਿਆ। ਉਹਨਾਂ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਨ ਨੂੰ ਆਪਣਾ ਪ੍ਰਮੁੱਖ ਸ਼ੋਕ ਬਣਾਇਆ ਹੋਇਆ ਹੈ। ਉਘੇ ਲੇਖਕ ਰਿਸਰਚ ਸਕਾਲਰ ਗੱਜਣਵਾਲਾ ਸੁਖਮਿੰਦਰ ਨੇ ਮਿਨਹਾਸ ਦੀਆਂ ਉਪਲੱਭਧੀਆਂ ਅਤੇ ਸਨਮਾਨਿਤ ਪੱਤਰ ਪੜ੍ਹਦਿਆਂ ਸਖਸ਼ੀਅਤ ਬਾਰੇ ਜਾਣਕਾਰੀ ਦਿੱਤੀ। ਡਾਇਰੈਕਟਰ ਪਦਮ ਪਾਸੀ ਨੇ ਸਮੁੱਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਮਿਨਹਾਸ ਨੇ ਕਿਹਾ ਕਿ ਆਪਣਿਆਂ ਵੱਲੋਂ ਮਿਲਿਆ ਸਨਮਾਨ ਦੁਨੀਆਂ ਦੇ ਮਿਲੇ ਸਨਮਾਨਾਂ ਤੋਂ ਕੀਤੇ ਵੱਡਾ ਹੁੰਦਾ ਹੈ। ਅੱਜ ਮੈਨੂੰ ਮਿਲੇ ਪਿਆਰ ਨੇ ਮੇਰਾ ਹੌਂਸਲਾ ਹੋਰ ਵਧਾਇਆ ਹੈ। ਉਹਨਾਂ ਕਿਹਾ ਕਿ ਜਿਸ ਬੰਦੇ ਦੇ ਮਨ ਵਿੱਚ ਦਇਆ ਭਾਵਨਾ ਨਹੀਂ ਉਹ ਧਰਮੀ ਨਹੀਂ। ਰੱਬ ਉਸੇ ਬੰਦੇ ਨੂੰ ਨਿਵਾਜਦਾ ਜੋ ਅੱਗੇ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਹਨ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਸਕਿੱਲ ਟ੍ਰੇਨਿੰਗ ਕਾਫੀ ਉਚਾਈਆਂ ਤੇ ਹੈ ਉਨ੍ਹਾਂ ਇਸ ਖੇਤਰ ਵਿੱਚ ਸਹਿਯੋਗ ਦੀ ਵੀ ਪੇਸ਼ਕਸ਼ ਕੀਤੀ। ਉਹਨਾਂ ਨੇ ਡੈਫ ਸਕੂਲ ਦੇ ਬੱਚਿਆਂ ਨੂੰ ਆਪਣੇ ਖਰਚੇ ਤੇ ਕੈਨੇਡਾ ਦਾ ਦੌਰਾ ਕਰਵਾਉਣ ਲਈ ਵੀ ਪੇਸ਼ਕਸ ਕੀਤੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਪਾਸੀ, ਨਵਜੀਤ ਸਿੰਘ, ਸੁਕ੍ਰਿਤ ਬਾਂਸਲ, ਗੁਰਦੀਪ ਸਿੰਘ, ਆਸ਼ੂ ਅਗਰਵਾਲ, ਦੀਪਾ ਠਾਕੁਰ, ਸਤੀਸ਼ ਕੁਮਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …