nabaz-e-punjab.com

ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ: ਸ੍ਰੀਮਤੀ ਸਪਰਾ

ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਕਦਰਾਂ ਕੀਮਤਾਂ ਵਿੱਚ ਵੱਡੇ ਪੱਧਰ ’ਤੇ ਗਿਰਾਵਟ ਆਈ: ਬ੍ਰਹਮਾਕੁਮਾਰੀ ਪ੍ਰੇਮ ਲਤਾ
ਬ੍ਰਹਮਾਕੁਮਾਰੀ ਭੈਣਾਂ ਦਾ ਰੱਖੜੀ ਸਬੰਧੀ 9 ਰੋਜ਼ਾ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਬ੍ਰਹਮਾਕੁਮਾਰੀ ਭੈਣਾਂ ਵੱਲੋਂ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾਂ ਬ੍ਰਹਮਾਕੁਮਾਰੀ ਭੈਣ ਪੇ੍ਰਮ ਲਤਾ ਦੀ ਅਗਵਾਈ ਹੇਠ ਭੈਣ ਭਰਾ ਦੇ ਪਵਿੱਤਰ ਪਿਆਰ ਦਾ ਸੂਚਕ ਰੱਖੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾਕੁਮਾਰੀਜ਼ ਸੁੱਖ-ਸ਼ਾਂਤੀ ਭਵਨ ਵਿੱਚ ਬੀਤੀ ਦੇਰ ਸ਼ਾਮ 9 ਰੋਜ਼ਾ ਮੁਹਾਲੀ ਖੇਤਰ ਦਾ ਮੁੱਖ ਜਨਤਕ ਸਮਾਗਮ ਆਯੋਜਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਮੁੱਖ ਮਹਿਮਾਨ ਸਨ ਜਦੋਂਕਿ ਪ੍ਰਧਾਨਗੀ ਪੁੱਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਹੰਸ ਨੇ ਕੀਤੀ। ਬ੍ਰਹਮਾਕੁਮਾਰੀ ਰਮਾ ਭੈਣ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਅਤੇ ਅੌਰਤਾਂ ਦੀ ਸਮੱਸਿਆਵਾਂ ਸਮੇਤ ਹੋਰ ਸਮਾਜਿਕ ਮੁਸ਼ਕਲਾਂ ਦੇ ਹੱਲ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਆਪ ਮੁਹਾਰੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਮਾਜਿਕ ਪਰਿਵਰਤਨ ਦੇ ਨਾਲ ਨਾਲ ਇੱਕ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਉਨ੍ਹਾਂ ਨੇ ਨਿਰਸਵਾਰਥ ਸੇਵਾ ਵਿੱਚ ਜੱੁਟੀਆਂ ਬ੍ਰਹਮਾਕੁਮਾਰੀ ਭੈਣਾਂ ਦੇ ਇਸ ਉਪਰਾਲੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੌਮੀ ਤਿਉਹਾਰ ਨਾ ਸਿਰਫ਼ ਇੱਕ ਦੂਜੇ ਨੂੰ ਮਿਲਣ ਦਾ ਜਰਿਆ ਹਨ ਬਲਕਿ ਇਨ੍ਹਾਂ ਤੋਂ ਸਮਾਜ ਨੂੰ ਸਹੀ ਸੇਧ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਮਾਜ ਦਾ ਤਾਣਾ-ਬਾਣਾ ਕਮਜ਼ੋਰ ਹੋ ਗਿਆ ਹੈ।
ਇਸ ਤੋਂ ਪਹਿਲਾਂ ਪੁੱਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਰੱਖੜੀ ’ਤੇ ਮਨੁੱਖ ਨੂੰ 5 ਵਿਕਾਰਾਂ ਨੂੰ ਤਿਆਗ ਕੇ ਕਦਰਾਂ ਕੀਮਤਾਂ ਨੂੰ ਗੱਠ ਬੰਨ੍ਹਣੀ ਚਾਹੀਦੀ ਹੈ। ਬ੍ਰਹਮਕਾਕੁਮਾਰੀ ਭੈਣ ਰਮਾ ਨੇ ਰੱਖੜੀ ਦੇ ਅਧਿਆਤਮਿਕ ਅਰਥਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੁਰੱਖਿਆ ਬਲਾਂ ਦੇ ਬਾਵਜੂਦ ਵਿਕਾਰਾਂ ਕਾਰਨ ਦੁਸ਼ਕਰਮ, ਹੜਤਾਲਾਂ, ਨਾਅਰੇਬਾਜ਼ੀ, ਜਨ ਅੰਦੋਲਨ, ਦੰਗਿਆਂ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।
ਬ੍ਰਹਮਕਾਕੁਮਾਰੀ ਪ੍ਰੇਮਲਤਾ ਭੈਣ ਨੇ ਕਿਹਾ ਕਿ ਕਦਰਾਂ ਕੀਮਤਾਂ ਅਤੇ ਪਵਿੱਤਰਤਾ ਕਾਰਨ ਭਾਰਤ ਦੇਵ ਭੂਮੀ ਸੀ ਪਰ ਹੁਣ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਕਦਰਾਂ ਕੀਮਤਾਂ ਵਿੱਚ ਵੱਡੇ ਪੱਧਰ ’ਤੇ ਗਿਰਾਵਟ ਆ ਗਈ ਹੈ ਅਤੇ ਚੀਜ਼ਾਂ ਖ਼ਾਤਰ ਰਿਸ਼ਤੇ ਬਿੱਖਰਦੇ ਜਾ ਰਹੇ ਹਨ। ਮਨੁੱਖ ਨੂੰ 5 ਵਿਸ਼ਿਆਂ ਵਿਕਾਰਾਂ, ਈਰਖਾ, ਵੈਰ ਵਿਰੋਧ, ਬਦਲੇ ਦੀ ਭਾਵਨਾ, ਪਰਚਿੰਤਨ, ਆਲਸ ਅਤੇ ਅਲਬੇਲਾਪਣ ਨੇ ਚੁਫੇਰਿਓਂ ਘੇਰ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…