nabaz-e-punjab.com

ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਮੁਹਾਲੀ ’ਚ ਸੂਬਾ ਪੱਧਰੀ ਧਰਨਾ ਅੱਜ

ਤਨਖ਼ਾਹਾਂ ਘਟਾਉਣ ਅਤੇ ਮੁਅੱਤਲੀ ਦੇ ਹੁਕਮ ਰੱਦ ਨਾ ਕਰਨ ’ਤੇ ਵਿਧਾਨ ਸਭਾ ਵੱਲ ਕੀਤਾ ਜਾਵੇਗਾ ਕੂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਸਾਂਝਾ ਅਧਿਆਪਕ ਮੋਰਚਾ ਵੱਲੋਂ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੰਗਾਮੀ ਮੀਟਿੰਗ ਕਰਕੇ ਅਧਿਆਪਕ ਮੰਗਾਂ ‘ਤੇ ਸਰਕਾਰ ਵੱਲੋਂ ਅਪਣਾਏ ਨਾ ਪੱਖੀ ਰਵੱਈਏ ਦੇ ਮੱਦੇਨਜ਼ਰ ਭਲਕੇ 27 ਅਗਸਤ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਨ ਤੋਂ ਬਾਅਦ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰਾਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ ਤੋਂ ਇਲਾਵਾ ਸੁਰਿੰਦਰ ਕੰਬੋਜ ਅਤੇ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਅਧਿਆਪਕਾਂ ਉੱਤੇ ਤਨਖਾਹਾਂ ’ਤੇ ਵੱਡੇ ਕੱਟ ਲਗਾਕੇ 10 ਹਜ਼ਾਰ 300 ਕਰਨ ਦੀ ਲਟਕਦੀ ਹੋਈ ਤਲਵਾਰ, ਨਵੰਬਰ 2017 ਤੋਂ ਰੈਗੂਲਰ ਹੋਣ ਦੀ ਊਡੀਕ ਕਰਦੇ 5178 ਅਧਿਆਪਕਾਂ ਨੂੰ ਰੈਗੂਲਰ ਨਾ ਕੀਤੇ ਜਾਣ, ਵੱਖ-ਵੱਖ ਕੈਟਾਗਰੀਆਂ ਦੇ ਵਲੰਟੀਅਰਾਂ, ਟ੍ਰੇਨਰਾਂ ਅਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕਰਨ ਸਬੰਧੀ ਠੋਸ ਨੀਤੀ ਨਾ ਬਣਾਉਣ, ਮੁਅੱਤਲ ਅਤੇ ਬਰਖਾਸ਼ਤ ਕੀਤੇ ਅਧਿਆਪਕ ਆਗੂਆਂ ਦਾ ਮਸਲਾ ਹੱਲ ਨਾ ਕਰਨ, ਅਖੌਤੀ ਰੈਸਨੇਲਾਈਜੇਸ਼ਨ ਨੀਤੀ ਤਹਿਤ ਅਸਾਮੀਆਂ ਦਾ ਖਾਤਮਾ ਤੇ ਚੱਕ-ਥੱਲ ਕਰਨ ਦੀਆਂ ਤਿਆਰੀਆਂ, ਮਹਿੰਗਾਈ ਭੱਤਾ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਾ ਕਰਨ ਅਤੇ ਹੋਰ ਅਧਿਆਪਕ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਲਾਰੇ ਲਗਾਕੇ ਢੰਗ ਟਪਾਇਆ ਜਾ ਰਿਹਾ।
ਇਸ ਮੌਕੇ ਕੋ-ਕਨਵੀਨਰਾਂ ਗੁਰਜਿੰਦਰ ਸਿੰਘ, ਅੰਮ੍ਰਿਤਪਾਲ ਸਿੱਧੂ, ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਹਰਵਿੰਦਰ ਬਿਲਗਾ, ਹਰਵੀਰ ਸਿੰਘ, ਨਰੇਸ਼ ਪਾਲ, ਵੀਰਪਾਲ ਕੌਰ, ਹਰਜਿੰਦਰ ਸਠਿਆਲਾ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਗੱਲਬਾਤ ਦਾ ਸਮਾਂ ਦੇ ਕੇ ਪਿੱਛੇ ਹਟਣ, 16 ਅਗਸਤ ਨੂੰ ਸਿੱਖਿਆ ਮੰਤਰੀ ਵੱਲੋਂ ਕੱਚੇ ਅਤੇ ਸੁਸਾਇਟੀ ਅਧਿਆਪਕਾਂ ਦੀ ਤਨਖ਼ਾਹ ਨਾ ਘਟਾਉਣ ਅਤੇ ਅੰਮ੍ਰਿਤਸਰ ਤੋਂ ਬੇਵਜ਼ਾ ਮੁੱਅਤਲ ਕੀਤੇ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਦੀ ਮੁਅੱਤਲੀ ਤੁਰੰਤ ਰੱਦ ਕਰਨ ‘ਤੇ ਦਿੱੱਤੀ ਸਹਿਮਤੀ ਦੇ ਉੱਲਟ ਸੁਸਾਇਟੀ ਅਧਿਆਪਕਾਂ ਦੀਆਂ ਤਨਖਾਹਾਂ 75% ਤੱਕ ਘਟਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰਨ ਅਤੇ ਮੁਅੱਤਲ ਅਧਿਆਪਕਾਂ ਦੇ ਹੈਡਕੁਆਟਰ ਸੈਕੜੇ ਕਿਲੋਮੀਟਰ ਦੂਰ ਨਿਸਚਿਤ ਕਰਨ ਖ਼ਿਲਾਫ਼ ਅਧਿਆਪਕ ਵਰਗ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਇਸ਼ਾਰੇ ’ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਜਮਾਤਾਂ ਦਾ ਅਕਾਰ ਮਨਮਾਨੇ ਤੇ ਤਰਕਹੀਣ ਢੰਗ ਨਾਲ 50 ਤੋਂ 55 ਰੱਖਣ, ਸੀ.ਐਂਡ.ਵੀ ਅਤੇ ਕੰਪਿਊਟਰ ਅਧਿਆਪਕਾਂ ਨੂੰ ਜ਼ਿਆਦਾ ਪੀਰੀਅਡ ਦੇਣ ਅਤੇ ਇੱਕ ਤੋਂ ਜਿਆਦਾ ਸਕੂਲਾਂ ਵਿੱਚ ਭੇਜਕੇ ਖੱਜ਼ਲ ਖੁਆਰ ਕਰਨ, ਮਿਡਲ ਸਕੂਲਾਂ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰ ਦੀ ਅਸਾਮੀ ਦੇਣ ‘ਤੇ ਜਬਰਣ ਸ਼ਰਤਾਂ ਥੋਪਣ, ਅਧਿਆਪਕਾਂ ਦੀਆਂ ਬਦਲੀਆਂ ਨੂੰ ਸਿਆਸੀ ਦਖ਼ਲਅੰਦਾਜ਼ੀ ਅਤੇ ਬੇਨਿਯਮੀਆਂ ਦੀ ਭੇਂਟ ਚਾੜਕੇ ਕਰਦੇ ਰਹਿਣ ਦਾ ਫੈਸਲਾ ਤੁਰੰਤ ਵਾਪਿਸ ਨਾ ਹੋਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਮੇਟੀ ਮੈਂਬਰਾਂ ਕੁਲਦੀਪ ਸਿੰਘ ਦੌੜਕਾ, ਵਿਕਰਮ ਦੇਵ ਸਿੰਘ, ਹਰਜੀਤ ਜ਼ੀਦਾ ਅਤੇ ਵਿਕਰਮਜੀਤ ਕੱਦੋਂ ਆਦਿ ਤੋਂ ਇਲਾਵਾ ਹੋਰ ਅਧਿਆਪਕ ਆਗੂ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…