Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਕਰਮਚਾਰੀ ਚੋਣਾਂ: ਸਾਥੀ ਕਰਤਾਰ ਸਿੰਘ ਰਾਣੂ ਗਰੁੱਪ ਦੇ ਆਗੂਆਂ ਦੀ ਮੀਟਿੰਗ ਹੋਈ ਸੁਖਚੈਨ ਸਿੰਘ ਸੈਣੀ, ਬਲਵੰਤ ਸਿੰਘ, ਬਲਵਿੰਦਰ ਚਨਾਰਥਲ ਨੂੰ ਰਾਣੂ ਗਰੁੱਪ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ: ਅੱਜ ਮਿਤੀ: 27-08-2018 ਨੂੰ ਸਾਥੀ ਕਰਤਾਰ ਸਿੰਘ ਰਾਣੂ ਗਰੁੱਪ ਦੀ ਅਹਿਮ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਹੋਈ। ਪਿਛਲੇ ਦਿਨੀ ਰਾਣੂੰ ਟਰਸੱਟ ਦੇ ਸੀਨੀਅਰ ਰਿਟਾਇਰੀ ਸਾਥੀਆਂ ਵੱਲੋੱ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਸਬੰਧੀ ਜੋ ਫੈਸਲਾ ਲਿਆ ਗਿਆ ਸੀ, ਉਸ ਫੈਸਲੇ ਸਬੰਧੀ ਰਾਣੂੰ ਗਰੁੱਪ ਦੇ ਬੋਰਡ ਵਿੱਚ ਕੰਮ ਕਰਦੇ ਮੌਜੂਦਾ ਮੁਲਾਜਮ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਪਹਿਲਾ ਕੀਤੇ ਗਏ ਫੈਸਲੇ ਸਬੰਧੀ ਵਿਸ਼ੇਸ਼ ਚਰਚਾ ਹੋਈ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੁਲਾਜਮਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ, ਜੋ ਫੈਸਲਾ ਪਿਛਲੀਆਂ ਚੋਣਾਂ ਸਮੇੱ ਲਿਆ ਗਿਆ ਸੀ। ਉਸ ਫੈਸਲੇ ਅਨੁਸਾਰ ਹੀ ਸਾਲ 2018 ਦੀਆਂ ਚੋਣਾਂ ਖੰਗੂੜਾ ਗਰੁੱਪ ਨਾਲ ਰਲੇਵਾ ਕਰਕੇ ਇੱਕ ਝੰਡੇ ਖੰਗੂੜਾ/ਰਾਣੂੰ ਗਰੁੱਪ ਸਾਂਝੇ ਤੌਰ ਤੇ ਲੜੀਆਂ ਜਾਣਗੀਆਂ। ਮੀਟਿੰਗ ਵਿੱਚ ਮੂਜੂਦਾ ਪ੍ਰਧਾਨ ਸੁਖਚੈਨ ਸਿੰਘ ਸੈਣੀ, ਬਲਵੰਤ ਸਿੰਘ, ਕਮਲਜੀਤ ਕੌਰ ਗਿੱਲ, ਸਤਵੀਰ ਸਿੰਘ ਬਸਾਤੀ, ਬਲਵਿੰਦਰ ਸਿੰਘ ਚਨਾਰਥਲ, ਅਜੈਬ ਸਿੰਘ, ਜਗਤਾਰ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ (ਸੁਪਰਡੈਂਟ), ਹਰਪ੍ਰੀਤ ਸਿੰਘ, ਸਵਰਨ ਸਿੰਘ ਤਿਊੜ, ਪਲਵਿੰਦਰ ਸਿੰਘ ਪਾਲੀ (ਸੁਪਰਡੈਂਟ), ਸਤਵਿੰਦਰ ਸਿੰਘ, ਲਖਵਿੰਦਰ ਸਿੰਘ ਘੜੂੰਆਂ ਅਤੇ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਸਨ। ਇਸ ਸਮਝੋਤੇ ਸਬੰਧੀ ਸ਼੍ਰੀ ਪਰਵਿੰਦਰ ਸਿੰਘ ਖੰਗੂੜਾ ਗਰੁੱਪ ਦੇ ਸਮੂਹ ਸਾਥੀਆਂ ਵੱਲੋਂ ਖੁਸ਼ੀ ਪ੍ਰਗਟ ਕੀਤੀ ਕਿਉਕਿ ਇਹ ਸਮਝੋਤਾ ਬੋਰਡ ਮੁਲਾਜਮਾਂ ਦੇ ਚੰਗੇ ਭਵਿੱਖ ਦਾ ਸੰਕੇਤ ਹੈ। ਖੰਗੂੜਾ/ਰਾਣੂੰ ਗਰੁੱਪ ਇਕੱਠੇ ਹੋ ਕੇ ਮੁਲਾਜਮ ਮੰਗਾਂ ਤੇ ਪਹਿਲਾ ਦੀ ਤਰ੍ਹਾਂ ਡੱਟ ਕੇ ਪਹਿਰਾ ਦੇਣਗੇ। ਜੋ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਸਬੰਧੀ ਕੀਤੇ ਮਾਰੂ ਫੈਸਲਿਆਂ ਦਾ ਮੁਲਾਜਮਾਂ ਦੇ ਸਹਿਯੋਗ ਨਾਲ ਡੱਟ ਕੇ ਵਿਰੋਧ ਕਰਨਗੇ ਅਤੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਉੱਪਰ ਪਹਿਲਾਂ ਦੀ ਤਰ੍ਹਾਂ ਹੱਕ ਸੱਚ ਲਈ ਪਹਿਰਾ ਦਿੰਦੇ ਰਹਿੰਣਗੇ। ਇਹ ਪ੍ਰੈਸ ਨੋਟ ਰਾਣੂੰ ਗਰੁੱਪ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਚਨਾਰਥਲ ਅਤੇ ਸਾਥੀਆਂ ਵੱਲੋਂ ਜਾਰੀ ਕੀਤਾ ਗਿਆ ਹੈ। ਉਧਰ, ਦੂਜੇ ਪਾਸੇ ਸਾਥੀ ਕਰਤਾਰ ਸਿੰਘ ਰਾਣੂੰ ਟਰੱਸਟ ਅਤੇ ਰਾਣੂੰ ਗਰੁਪ ਪੰਜਾਬ ਸਕੂਲ ਸਿੱਖਿਆ ਬੋਰਬ ਦੀ ਇਕ ਵਿਸ਼ੇਸ ਮੀਟਿੰਗ ਅਜ ਟਰੱਸਟ ਦੇ ਪ੍ਰਧਾਨ ਅਮਰਜੀਤ ਕੌਰ ਅਤੇ ਰਾਣੁੰ ਗਰੁੱਪ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ ਦੀ ਪ੍ਰਧਾਨਗੀ ਹੈਠ ਹੋਈ ਜਿਸ ਵਿੱਚ ਕੁਝ ਸਾਥੀਆਂ ਵੱਲੋਂ ਗਰੁੱਪ ਵਿਰੋਧੀ ਕਾਰਵਾਈ ਕਰਨ ਤੇ ਲੰਬੀ ਵਿਚਾਰ ਹੋਈ ਸਰਬ ਸੰਮਤੀ ਨਾਲ ਫੈੋਸਲਾ ਕੀਤਾ ਗਿਆ ਕਿ ਪਿਛਲੇ ਮੀਟਿੰਗ ਵਿੱਚ ਕੀਤੇ ਫੈਸਲੇ ਦੇ ਵਿਰੁਧ ਸੁਖਚੈਨ ਸਿੰਘ ਸੈਣੀ, ਬਲਵਿੰਦਰ ਸਿੰਘ ਚਨਾਰਥਲ, ਬਲਵੰਤ ਸਿੰਘ ਰਾਣੂੰ ਗਰੁੱਪ ਵਿਚੋਂ ਚੋਣ ਜਿੱਤੇ ਸਨ। ਉਨ੍ਹਾਂ ਵੱਲੋਂ ਲਗਾਤਾਰ ਰਾਣੂੰ ਗਰੁੱਪ ਤਾਰਪੀਡੋ ਕਰਨ ਦੀ ਕੋਸਿਸ ਕੀਤੀ ਜਾਦੀਂ ਰਹੀ ਹੈ। ਇਨ੍ਹਾਂ ਵੱਲੋਂ ਗੈਰ ਰਾਣੂੰ ਗਰੁਪ ਦੇ ਵੱਲੋਂ ਰਾਣੂੰ ਸਰਬ ਸਾਂਝਾ ਗਰੁੱਪ ਨਾਲ ਮਿਲਕੇ ਚੋਣ ਲੜਣ ਦੇ ਫੈੋਸਲੇ ਵਿਰੁੱਧ ਗਤ ਵਿੱਧਿਆਂ ਜਾਰੀ ਕੀਤੀਆਂ ਗਈਆਂ ਹਨ ਇਸ ਲਈ ਮੀਟਿੰਗ ਵਿੱਚ ਸੁਖਚੈਨ ਸਿੰਘ ਸੈਣੀ, ਬਲਵੰਤ ਸਿੰਘ, ਬਲਵਿੰਦਰ ਸਿੰਘ ਚਨਾਰਥਲ, ਬਲਵੰਤ ਸਿੰਘ ਨੂੰ ਰਾਣੂੰ ਗਰੁਪ ਦੀ ਮੱੁਢਲੀ ਮੈਂਬਰਸਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਫੈਸਲਾ ਕੀਤਾ ਕਿ ਰਾਣੂੰ ਗਰੁੱਪ ਦੇ ਫੈਸਲੇ ਅਨੁਸਾਰ ਰਾਣੂੰ ਸਰਬਸਾਂਝਾ ਗਰੁਪ ਵਿਚੋਂ ਹੀ ਚੋਣਾਂ ਲੜੀਆਂ ਜਾਣਗੀਆਂ। ਮੀਟਿੰਗ ਵਿੱਚ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਸਾਬਕਾ ਪ੍ਰਧਾਨ ਹਰਬੰਸ ਬਾਗੜੀ, ਜਰਨੈਲ ਸਿੰਘ ਗਿੱਲ, ਸੰਤੌਖ ਸਿੰਘ, ਕੁਲਦੀਪ ਸਿੰਘ ਸੈਦਪੁਰਾ ਅਤੇ ਕਰਤਾਰ ਸਿੰਘ ਜੱਸਲ ਅਤੇ ਟਰੱਸਟ ਦੇ ਚੇਅਰਮੈਨ ਐਮ.ਪੀ ਸਰਮਾਂ ਨਿੱਜੀ ਕਾਰਨਾ ਕਰਕੇ ਮੀਟਿੰਗ ਵਿੱਚ ਸਾਮਲ ਨਹੀਂ ਹੋ ਸਕੇ ਪਰ ਉਨ੍ਹਾਂ ਪਾਸੋਂ ਟੈਲੀਫੋਨ ਤੇ ਸਹਿਮਤੀ ਲੈ ਲਈ ਗਈ ਹੈ। ਮੀਟਿੰਗ ਵਿੱਚ ਚੋਣ ਕਮਿਸਨ ਨੂੰ ਅਪੀਲ ਕੀਤੀ ਗਈ ਕਿ ਰਾਣੂੰ ਗਰੁੱਪ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ ਹਨ ਇਸ ਲਈ ਕਿਸੇ ਵੀ ਗਰੁੱਪ ਦੀ ਹਮਾਇਤ ਕਰਨ ਜਾਂ ਰਾਣੂੰ ਗਰੁੱਪ ਵੱਲੋਂ ਚੋਣ ਲੜਨ ਦਾ ਪੁਸਟੀ ਪੱਤਰ ਪ੍ਰਾਪਤ ਕਰਕੇ ਹੀ ਗਰੁੱਪ ਦਾ ਨਾਂ ਵਰਤਣ ਦੀ ਆਗਿਆ ਦਿਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ