Share on Facebook Share on Twitter Share on Google+ Share on Pinterest Share on Linkedin ਠੇਕਾ ਮੁਲਾਜ਼ਮਾਂ ਵੱਲੋਂ ਮੁਹਾਲੀ ਲੜੀਵਾਰ ਭੁੱਖ ਹੜਤਾਲ ਸ਼ੁਰੂ, ਮੋਮਬੱਤੀ ਮਾਰਚ ਕੱਢਿਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ: ਅੱਜ ਮਿਤੀ 27 ਅਗਸਤ 2018 (ਮੁਹਾਲੀ) ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਦੀ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਅੱਜ ਮੁਹਾਲੀ ਦੇ ਫੇਜ਼-6 ਬੱਸ ਸਟਾਪ ’ਤੇ ਸੜਕ ਕਿਨਾਰੇ ਭੁੱਖ ਹੜਤਾਲ ਸ਼ੁਰੀ ਕਰ ਦਿੱਤੀ ਗਈ। ਸੂਬੇ ਦੇ ਮੁਲਾਜ਼ਮ ਕਾਂਗਰਸ ਸਰਕਾਰ ਦੇ ਬਨਣ ਤੋਂ ਲੈ ਕੇ ਲਗਾਤਾਰ ਸਘੰਰਸ਼ ਕਰ ਰਹੇ ਹਨ ਪਰ ਸਰਕਾਰ ਨੌਜਵਾਨਾਂ ਅਤੇ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਕਰੋੜਾ ਰੁਪਏ ਖਰਚ ਕਰਕੇ ਹਰ 6 ਮਹੀਨੇ ਦੋਰਾਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਖਦੀ ਹੈ ਕਿ ਲੋਕਾਂ ਦੀ ਲੋੜ ਅਨੁਸਾਰ ਲੋਕ ਹਿੱਤ ਲਈ ਬਿੱਲ ਪੇਸ਼ ਕੀਤਾ ਜਾਣ ਜੋ ਅੇਕਟ ਬਣਾ ਕੇ ਲਾਗੂ ਕੀਤੇ ਜਾਣ।ਪਰ ਨੋਜਵਾਨ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਾਂਗਰਸ ਸਰਕਾਰ ਨੇ ਨੋਜਵਾਨ ਦੇ ਹਿੱਤਾਂ ਲਈ ਵਿਧਾਨ ਸਭਾ ਵਿਚ ਪਾਸ ਕੀਤਾ ਐਕਟ ਮਹਿਜ਼ ਕਾਗਜ਼ ਦਾ ਟੁਕੜਾ ਬਣਾ ਦਿੱਤਾ ਹੈ ਤੇ ਉਸ ਐਕਟ ਦੇ ਬਨਣ ਦੇ 19 ਮਹੀਨੇ ਬੀਤਣ ਤੇ ਵੀ ਕੋਈ ਗੱਲ ਨਹੀ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਸੱਜਣ ਸਿੰਘ ਰਣਜੀਤ ਸਿੰਘ ਰਾਣਵਾਂ, ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾ, ਰਜਿੰਦਰ ਸਿੰਘ ਸੰਧਾ, ਅੰਮ੍ਰਿਤਪਾਲ ਸਿੰਘ, ਸਤਪਾਲ ਸਿੰਘ, ਚੰਦਨ ਕੁਮਾਰ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀ ਹੈ। ਸਰਕਾਰ ਦਾ ਕੋਈ ਵੀ ਨੁੰਮਾਇੰਦਾ ਮੰਤਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਨੂੰ ਹੀ ਤਿਆਰ ਨਹੀ ਜਦਕਿ ਕਾਂਗਰਸ ਵੱਲੋਂ ਚੋਣਾਂ ਦੋਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਮੰਗਾਂ ਲਾਗੂ ਕਰਨ ਦੇ ਕਈ ਵਾਅਦੇ ਕੀਤੇ ਸਨ।ਪਹਿਲੇ 17 ਮਹੀਨਿਆ ਵਿਚ ਹੀ ਸਰਕਾਰ ਮਰ ਚੁੱਕੀ ਹੈ ਤੇ ਮੁਲਾਜ਼ਮਾਂ ਨੂੰ ਸੜਕਾਂ ਤੇ ਰੁਲਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਮੁਲਾਜ਼ਮਾਂ ਵੱਲੋਂ ਸੁੱਤੀ ਸਰਕਾਰ ਨੂੰ ਜਗਾਉਣ ਲਈ ਅੱਜ ਮੋਹਾਲੀ ਦੇ ਬਜ਼ਾਰਾਂ ਵਿਚ ਮਸ਼ਾਲ ਮਾਰਚ ਵੀ ਕੀਤਾ ਗਿਆ। ਅੱਜ ਬਲਜਿੰਦਰ ਸਿੰਘ, ਦਲੀਪ ਕੁਮਾਰ, ਫਰਿਆਦ ਸਿੰਘ, ਸੰਜੀਵ ਕੁਮਾਰ, ਸੁਗਰੀਵ ਕੁਮਾਰ, ਅਮ੍ਰਿੰਤਪਾਲ ਸਿੰਘ, ਚਮਕੋਰ ਸਿੰਘ, ਦਵਿੰਦਰ ਸਿੰਘ, ਪ੍ਰੀਤਮ ਸਿੰਘ, ਕੁਲਨਾਇਕ ਵਰਮਾ ਵੱਲੋਂ ਭੁੱਖ ਹੜਤਾਲ ਕੀਤੀ ਗਈ। ਆਗੂਆਂ ਨੇ ਦੱਸਿਆ ਕਿ 28 ਅਗਸਤ ਨੂੰ ਪੂਰੇ ਪੰਜਾਬ ਵਿਚ ਜ਼ਿਲ੍ਹਾ ਹੈਡਕੁਆਟਰਾਂ ਤੇ ਕੈਪਟਨ ਸਰਕਾਰ ਦੀਆ ਅਰਥੀਆ ਫੂਕੀਆ ਜਾਣਗੀਆ। ਉਨ੍ਹਾਂ ਦੱਸਿਆ ਕਿ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਵੱਲੋਂ 20 ਸਤੰਬਰ ਨੂੰ ਪਟਿਆਲਾ ਵਿੱਚ ਮਹਾਂ ਰੈਲੀ ਕਰਕੇ ਪ੍ਰਮੁੱਖ ਆਗੂ ਮਰਨ ਵਰਤ ਸ਼ੁਰੂ ਕਰੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ