Share on Facebook Share on Twitter Share on Google+ Share on Pinterest Share on Linkedin ਬੈਡਮਿੰਟਨ ਟੂਰਨਾਮੈਂਟ: ਸੀਜੀਸੀ ਕਾਲਜ ਝੰਜੇੜੀ ਦੀ ਟੀਮ ਇੰਟਰ ਕਾਲਜ ਵਿੱਚ ਹਾਸਲ ਕੀਤੀ ਦੂਜੀ ਪੁਜ਼ੀਸ਼ਨ ਝੰਜੇੜੀ ਕਲਾਜ ਦੇ ਬੈਡਮਿਟਨ ਖਿਡਾਰੀਆਂ ਦੀ ਯੂਨੀਵਰਸਿਟੀ ਟੀਮ ਵਿੱਚ ਹੋਈ ਚੋਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਦੇ ਬੈਡਮਿੰਟਨ ਦੀ ਲੜਕੇ ਅਤੇ ਲੜਕੀਆਂ ਦੀ ਟੀਮ ਵੱਲੋਂ ਆਈਕੇਜੀ ਪੰਜਾਬ ਟੈਕਨੀਕਲ ਯੂਨੀਰਵਸਿਟੀ ਦੇ ਇੰਟਰ ਕਾਲਜ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਹਾਂ ਵਰਗਾਂ ਵਿੱਚ ਝੰਜੇੜੀ ਕਾਲਜ ਦੀ ਟੀਮ ਨੇ ਦੂਜੀ—ਦੂਜੀ ਪੁਜ਼ੀਸ਼ਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਜਿੱਤੇ ਹਨ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਕਾਲਜਾਂ ਤੋਂ 19 ਲੜਕਿਆਂ ਅਤੇ 9 ਲੜਕੀਆਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਇਕ ਦੂਸਰੇ ਨੂੰ ਕਰੜੀ ਟੱਕਰ ਦਿੱਤੀ। ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਸੀਜੀਸੀ ਦੀ ਲੜਕੀਆਂ ਟੀਮ ਨੇ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਟਾਣੀ ਕਲਾਂ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਉਪਰੰਤ ਸੀ ਜੀ ਸੀ ਦੀ ਸ਼ੀਕਸ਼ਾ ਸ਼ਰਮਾ ਅਤੇ ਅਭੀਮਾ ਸ਼ਰਮਾਂ ਨੂੰ ਆਈ ਕੇ ਜੀ ਪੀ ਟੀ ਯੂ ਬੈਡਮਿਟਨ ਟੀਮ ਵਿਚ ਚੁਣਿਆ ਗਿਆ ਹੈ। ਜੋ ਕਿ ਹੁਣ ਯੂਨੀਵਰਸਿਟੀ ਦੀ ਟੀਮ ਵਲੋਂ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਲਈ ਖੇਡਣਗੀਆਂ। ਇਸੇ ਟੂਰਨਾਮੈਂਟ ਵਿਚ ਹੀ ਝੰਜੇੜੀ ਕਾਲਜ ਦੀ ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੀਜੀਆਈਈਟੀ ਸੰਗਰੂਰ ਨੂੰ 2-0 ਨਾਲ, ਬੀਸੀਈਟੀ ਗੁਰਦਾਸਪੁਰ ਨੂੰ 2-1 ਨਾਲ, ਡੀਏਵੀ ਆਈਟੀਟੀ ਜਲੰਧਰ ਨੂੰ 4-1 ਨਾਲ ਅਤੇ ਸੀਜੀਸੀ ਲਾਂਡਰਾਂ ਨੂੰ 3-0 ਨਾਲ ਹਰਾ ਕੇ ਸਿਲਵਰ ਮੈਡਲ ’ਤੇ ਜਿੱਤ ਪ੍ਰਾਪਤ ਕੀਤੀ। ਜਦਕਿ ਕਾਲਜ ਦੇ ਖਿਡਾਰੀਆਂ ਪਿਊਸ਼ ਅਤੇ ਰਾਹੁਲ ਰਾਗਵਾਹ ਨੂੰ ਵੀ ਪੀ ਟੀ ਯੂ ਬੈਡਮਿਟਨ ਟੀਮ ਵਿਚ ਸ਼ਾਮਿਲ ਕਰਦੇ ਹੋਏ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਲਈ ਚੁਣਿਆ ਗਿਆ ਹੈ। ਇਸ ਜਿੱਤ ਮੌਕੇ ਸਾਰੇ ਖਿਡਾਰੀਆਂ ਅਤੇ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਜਿੱਤ ਦਾ ਸਿਹਰਾ ਇਨ੍ਹਾਂ ਸਾਰੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਇਨ੍ਹਾਂ ਦੇ ਕੋਚ ਵਲੋਂ ਕਰਵਾਈ ਗਈ ਤਿਆਰੀ ਨੂੰ ਦਿਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਦੌਰਾਨ ਗਰੁੱਪ ਦੇ ਡਾਇਰੈਕਟਰ ਡਾ. ਜੀ ਡੀ ਬਾਂਸਲ ਨੇ ਕਿਹਾ ਕਿ ਸੀਜੀਸੀ ਗਰੁੱਪ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਸਿਰਫ ਚਾਰ ਸਾਲਾਂ ਵਿਚ ਹੀ ਹੁਣ ਤੱਕ ਸੀਜੀਸੀ ਗਰੱੁਪ ਦੇ ਖਿਡਾਰੀਆਂ ਨੇ ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਜਿਹੇ ਟੂਰਨਾਮੈਂਟਾਂ ਵਿਚ 5 ਟ੍ਰਾਫੀਆਂ ਅਤੇ 50 ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ