Share on Facebook Share on Twitter Share on Google+ Share on Pinterest Share on Linkedin ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਸਮਾਜ-ਸੇਵੀ ਸੰਸਥਾਵਾਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮਿਲਣੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਆਕਰਸ਼ਿਕ ਬਣਾਉਣ ਲਈ ਅਤੇ ਹੋਰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਉਪਰਾਲਿਆਂ ‘ਚ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਉਦਯੋਗਿਕ ਇਕਾਈਆਂ ਦੇ ਮਾਲਕਾਂ ਨੇ ਵੀ ਆਪਣਾ ਸਹਿਯੋਗ ਦੇਣ ਦੀ ਹਾਮੀ ਭਰੀ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਮੀਟਿੰਗ ਵਿੱਚ ਸ਼ਾਮਲ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰੀ ਸਕੂਲਾਂ ਵਿੱਚ ਵਿੱਤੀ ਸਹਿਯੋਗ ਦਿੰਦੇ ਹੋਏ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਹੂਲਤਾਂ ਅਤੇ ਸਕੂਲ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਗੋਇਲ, ਡੀਪੀਆਈ ਐਲੀਮੈਂਟਰੀ ਇੰਦਰਜੀਤ ਸਿੰਘ ਵੀ ਹਾਜ਼ਰ ਸਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਸਕੂਲਾਂ ਵਿੱਚ ਸਿੱਖਿਆ ਸੁਧਾਰ ਦੇ ਨਾਲ ਨਾਲ ਸੰਰਚਨਾਤਮਿਕ ਸੁਧਾਰਾਂ ਦੀ ਲੜੀ ਵੀ ਚਲ ਰਹੀ ਹੈ ਜਿਸ ਤਹਿਤ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਸਕੂਲਾਂ ਦੇ ਵਿਕਾਸ ਲਈ ਕੰਮ ਕਰ ਰਹੇ ਹਨ. ਇਹਨਾਂ ਵੱਲੋਂ ਕੀਤੇ ਕੰਮਾਂ ਨੂੰ ਮੁੱਖ ਦਫ਼ਤਰ ਵੱਲੋਂ ਇਹਨਾਂ ਕੰਮਾਂ ਦੀ ਪਛਾਣ ਤੇ ਬਣਦਾ ਮਾਣ ਸਤਿਕਾਰ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਅਜਿਹੀਆਂ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਲਈ ਮੁੱਖ ਦਫਤਰ ਵਿਖੇ ਨੋਡਲ ਅਫਸਰ ਨਾਲ ਗੱਲਬਾਤ ਕਰਨ ਲਈ ਮਿਲਣੀ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਸਕੱਤਰ ਸਕੂਲ ਸਿੱਖਿਆ ਨਾਲ ਇਸ ਮੀਟਿੰਗ ਵਿੱਚ ਹੋਈਆਂ ਵਿਚਾਰਾਂ ਤੋਂ ਬਾਅਦ ਸਕੂਲਾਂ ਦੇ ਸੁਧਾਰ ਲਈ ਹੋਰ ਵੀ ਉਸਾਰੂ ਪੱਖ ਸਾਹਮਣੇ ਆਏ ਹਨ। ਅੱਜ ਦੀ ਮਿਲਣੀ ਵਿੱਚ ਮਨਿੰਦਰ ਸਿੰਘ ਸਰਕਾਰੀਆ ਨੇ ਨੋਡਲ ਅਫਸਰ ਦੀ ਭੂਮਿਕਾ ਨਿਭਾਈ। ਇਹਨਾਂ ਤੋਂ ਇਲਾਵਾ ਮਿਲਣੀ ਵਿੱਚ ਉਚੇਚੇ ਤੌਰ ’ਤੇ ਡਾ. ਜਰਨੈਲ ਸਿੰਘ ਕਾਲੇਕੇ, ਲਲਿਤ ਘਈ, ਡਾ. ਦਵਿੰਦਰ ਸਿੰਘ ਬੋਹਾ, ਸਕੂਲਾਂ ਦੇ ਪ੍ਰਿੰਸੀਪਲ, ਗੁਰੂ ਨਾਨਕ ਐਜੂਕੇਸ਼ਨ ਐਂਡ ਰਿਲੀਜ਼ਨ ਸੁਸਾਇਟੀ ਤੋਂ ਮਨਿੰਦਰਜੀਤ ਸਿੰਘ, ਸਦਭਾਵਨਾ ਵੈਲਫੇਅਰ ਟਰਸਟ ਤੋਂ ਅੰਜਲੀ ਬੱਤਾ ਤੇ ਗੁਰਪ੍ਰੀਤ, ਮਨਜੀਤ ਓਬਰਾਏ ਇੰਟਰਨੈਸ਼ਨਲ ਕਲੱਬ ਆਫ ਇੰਡੀਆ ਤੋਂ ਮਨਜੀਤ ਓਬਰਾਏ ਅਤੇ ਵਰਿੰਦਰ ਕੌਰ, ਐਨਬੀਐਸ ਗੁਰੂਕੁਲ ਜਲੰਧਰ ਤੋਂ ਪ੍ਰੋ. ਆਦਰਸ਼ ਭੱਟੀ, ਮਹਾਰਿਸ਼ੀ ਦਇਆਨੰਦ ਬਾਲ ਆਸ਼ਰਮ ਮੋਹਾਲੀ ਤੋਂ ਨੀਰਜ ਕੌੜਾ, ਕਮਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਤਲਵਾੜਾ ਤੋਂ ਬਲਵਿੰਦਰ ਸਿੰਘ, ‘ਖਾਸ’ ਸੰਸਥਾ ਤੋਂ ਅਸ਼ੋਕ ਚੌਧਰੀ, ਸਾਧਾ ਸਿੰਘ ਵਾਲਾ ਬਠਿੰਡਾ ਪਾਲ ਸਿੰਘ ਅਤੇ ਸਾਥੀ, ਦਾਨੀ ਸੱਜਣ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਵੀ ਸ਼ਾਮਲ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ