Share on Facebook Share on Twitter Share on Google+ Share on Pinterest Share on Linkedin ਖਾਲਸਾ ਕਾਲਜ ਮੁਕਾਬਲਾ: ਨਵਨੀਤ ਸਿੰਘ ਮਿਸਟਰ ਫਰੈਸ਼ਰ ਤੇ ਸਬਲੀਨ ਕੌਰ ਮਿਸ ਫਰੈਸ਼ਰ ਬਣੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ: ਇੱਥੋਂ ਦੇ ਖਾਲਸਾ ਕਾਲਜ (ਅੰਮ੍ਰਿਤਸਰ) ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀ ਫੇਜ਼-3ਏ ਵਿੱਚ ਨਵÑੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦਾ ਆਗਾਜ਼ ਕਾਲਜ ਦੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉੱਤੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੇ ਜਿਥੇ ਵੱਖੋ ਵੱਖਰੇ ਪ੍ਰੋਗਰਾਮ ਪੇਸ਼ ਕੀਤੇ, ਉੱਥੇ ਨਵੇਂ ਵਿਦਿਆਰਥੀਆਂ ਲਈ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਮੁਕਾਬਲੇ ਵੀ ਕਰਵਾਏ ਗਏ। ਇਸ ਸੈਸ਼ਨ ਵਿੱਚ ਨੌਜਵਾਨ ਲੜਕੇ ਲੜਕੀਆਂ ਨੇ ਮੰਚ ’ਤੇ ਧੂਮ ਮਚਾਉਂਦੇ ਹੋਏ ਆਪਣੀ ਅਦਾਵਾਂ ਦੇ ਜਲਵੇ ਬਿਖੇਵੇ। ਇਸ ਮੌਕੇ ਐਮਐਸਸੀ (ਆਈਟੀ) ਪਹਿਲਾਂ ਸਾਲ ਦੇ ਵਿਦਿਆਰਥੀ ਨਵਨੀਤ ਸਿੰਘ ਅਤੇ ਬੀਬੀਏ ਭਾਗ ਪਹਿਲਾਂ ਦੀ ਵਿਦਿਆਰਥਣ ਸਬਲੀਨ ਕੌਰ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਜਦੋਂਕਿ ਬੀਏ ਭਾਗ ਪਹਿਲਾਂ ਸਾਲ ਦੇ ਵਿਦਿਆਰਥੀ ਗੁਰਨੀਵ ਸਿੰਘ ਅਤੇ ਪੀਜੀਡੀਸੀਏ ਭਾਗ ਪਹਿਲਾਂ ਦੀ ਯਸ਼ੀਕਾ ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਇਨ੍ਹਾਂ ਮੁਕਾਬਲਿਆਂ ਲਈ ਮਿਸ ਪੁਨੀਤ, ਡਾ. ਕੁਲਪ੍ਰੀਤ ਕੌਰ ਅਤੇ ਮਿਸ ਸ਼ਾਇਨੀ ਜੱਜ ਸਨ। ਇਸ ਦੌਰਾਨ ਵਿਦਿਆਰਥੀਆਂ ਨੇ ਲੋਕ ਗੀਤ, ਡਾਂਸ, ਕਲਾਸਿਕ ਗੀਤ, ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਬੋਲਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਕਿਹਾ ਕਿ ਭਵਿੱਖ ਵਿੱਚ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਸਖ਼ਤ ਮਿਹਨਤ ਹੀ ਰੰਗ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਿਤ ਜੀਵਨ ਸਫਲਤਾ ਦੀ ਵੱਡੀ ਪੂੰਜੀ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਸਿੱਖਿਆ ਸੰਸਥਾਨਾਂ ਵਿੱਚ ਹਮੇਸ਼ਾ ਅਨੁਸ਼ਾਸਨ ਦੀ ਪਾਲਣ ਕਰਨੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ