Share on Facebook Share on Twitter Share on Google+ Share on Pinterest Share on Linkedin ਬਲਜਿੰਦਰ ਸਿੰਘ ਰਾਏਪੁਰ ਕਲਾਂ ਪੋਸਟਲ ਮੁਲਾਜ਼ਮ ਐਸੋਸੀਏਸ਼ਨ ਦੇ ਮੁੜ ਪੰਜਾਬ ਸਰਕਲ ਦੇ ਸਕੱਤਰ ਬਣੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ: ਨੈਸ਼ਨਲ ਐਸੋਸੀਏਸ਼ਨ ਆਫ ਪੋਸਟਲ ਇੰਮਲਾਈਜ਼ ਪੰਜਾਬ ਸਰਕਲ ਦੀ ਕਾਨਫਰੰਸ ਮੁਹਾਲੀ ਵਿੱਚ ਹੋਈ। ਇਸ ਕਾਨਫਰੰਸ ਵਿੱਚ ਪੰਜਾਬ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਨੁਮਾਇੰਦਿਆ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ ਆਉਂਦੀਆ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਸਾਰੀਆਂ ਡਿਵੀਜ਼ਨਾਂ ਦੇ ਨੁਮਾਇੰਦਿਆਂ ਵੱਲੋਂ ਸਰਬਸੰਮਤੀ ਨਾਲ ਇਲਾਕੇ ਦੇ ਸਮਾਜ ਸੇਵੀ ਆਗੂ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਮੁੜ ਸਰਕਲ ਸਕੱਤਰ ਪੰਜਾਬ ਚੁਣਿਆ ਗਿਆ। ਇਹ ਨਿਯੁਕਤੀ 2 ਸਾਲ ਲਈ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉਚੇਚੇ ਤੌਰ ’ਤੇ ਪਹੁੰਚੇ ਅਤੇ ਸਰਬਸੰਮਤੀ ਨਾਲ ਚੁਣੇ ਗਏ ਸਰਕਲ ਸਕੱਤਰ ਬਲਜਿੰਦਰ ਸਿੰਘ ਰਾਏਪੁਰ ਕਲਾਂ ਅਤੇ ਉਨ੍ਹਾਂ ਦੀ ਸਮੱੁਚੀ ਟੀਮ ਨੂੰ ਵਧਾਈ ਦਿੱਤੀ। ਇਸ ਦੌਰਾਨ ਸੌਰਵ ਮਿੱਤਲ ਜਲੰਧਰ ਨੂੰ ਪ੍ਰਧਾਨ ਚੁਣਿਆ ਗਿਆ। ਜਦੋਂਕਿ ਰਵਿੰਦਰ ਕੁਮਾਰ ਨੂੰ ਖਜਾਨਚੀ ਚੁਣਿਆ ਗਿਆ। ਸਾਰੇ ਨੁਮਾਇੰਦਿਆਂ ਵੱਲੋਂ ਬਾਕੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਸਾਰੇ ਅਧਿਕਾਰ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਸੌਂਪੇ ਗਏ ਹਨ। ਇਸ ਮੌਕੇ ਡੀ ਸ਼ਿਵਾ ਰੈਡੀ ਜਨਰਲ ਸਕੱਤਰ ਇੰਡੀਆ, ਸ੍ਰੀ ਭਗਵਾਨ, ਐਲ.ਡੀ. ਕੌਸ਼ਿਕ, ਹਰਪਾਲ ਸਿੰਘ ਮਲੂਕਾ ਬਠਿੰਡਾ, ਅਵਤਾਰ ਸਿੰਘ ਬਠਿੰਡਾ, ਧਰਮਪਾਲ, ਮਨੀਸ਼ ਢੀਂਗਰਾ ਗੁਰਦਾਸਪੁਰ, ਕਸ਼ਪਦੀਪ ਕਪੂਰਥਲਾ, ਪ੍ਰਨੀਤ ਸਿੰਘ ਪਟਿਆਲਾ, ਅਸ਼ਵਨੀ ਪੁਰੀ ਅੰਮ੍ਰਿਤਸਰ, ਹਰੀਸ਼ ਕੁਮਾਰ, ਬਲਵੀਰ ਸਿੰਘ, ਕਰਮ ਸਿੰਘ, ਜਗਤ ਸਿੰਘ ਚੰਡੀਗੜ੍ਹ, ਮਨੀਕਾ ਮਹਾਜਨ, ਮਨਦੀਪ ਕੌਰ ਗਿੱਲ, ਸੁਮਨ ਲਤਾ, ਕਿਰਨਜੀਤ ਕੌਰ, ਅੰਜੂ ਦਿਵੇਦੀ, ਸਰਬਜੀਤ ਕੌਰ ਆਦਿ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ