Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਕਾਲਜ ਵੱਲੋਂ ਰਾਜ ਪੱਧਰੀ ਟੈੱਕ ਫੈਸਟ-2018 ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਉੱਤਰੀ ਭਾਰਤ ਦੇ ਵਿੱਦਿਅਕ ਅਦਾਰਿਆਂ ਤੋਂ 10 ਹਜ਼ਾਰ ਤੋਂ ਵੱਧ ਵਿਦਿਆਰਥੀ ਲੈਣਗੇ ਹਿੱਸਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਆਪਣੀ ਵਿਲੱਖਣ ਕਿਸਮ ਦੇ ਰਾਜ ਪੱਧਰੀ ਟੈੱਕ ਫੈਸਟ-2018 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਸ ਅਕਤੂਬਰ ਨੂੰ ਹੋਣ ਵਾਲੇ ਸੀਜੀਸੀ ਟੈੱਕ ਫੈਸਟ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 10 ਹਜ਼ਾਰ ਤੋਂ ਵੱਧ ਵਿਦਿਆਰਥੀ ਇਸ ਟੈੱਕ ਫੈਸਟ ਵਿੱਚ ਹਿੱਸਾ ਲੈ ਰਹੇ ਹਨ। ਇਹ ਜਾਣਕਾਰੀ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਅੱਜ ਕਾਲਜ ਕੈਂਪਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆਂ ਕਿ ਪੰਜਾਬ ਦੇ ਸਕੂਲਾਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਵੀ ਇਸ ਫੈਸਟ ਵਿਚ ਸ਼ਮੂਲੀਅਤ ਕਰਨਗੇ। ਸ੍ਰੀ ਧਾਲੀਵਾਲ ਨੇ ਦੱਸਿਆਂ ਕਿ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਹੋਣਗੇ। ਇਸ ਦੇ ਇਲਾਵਾ ਇਕ ਸਟਾਰ ਨਾਈਟ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਸ਼ਹੂਰ ਗਾਇਕ ਰਣਜੀਤ ਬਾਵਾ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਇਸ ਫੈਸਟ ਦੇ ਦੇ ਈਵੇਂਟਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਟੈੱਕ ਫੈਸਟ ਨੂੰ ਤਿੰਨ ਕੈਟਾਗਰੀ ਵਿੱਚ ਵੰਡਿਆਂ ਗਿਆ ਹੈ। ਪਹਿਲੀ ਕੈਟਾਗਰੀ ਟੈਕਨੀਕਲ ਕੈਟਾਗਰੀ ਵਿੱਚ 4 ਜੀ/5 ਜੀ ਕਮਿਊਨੀਕੇਸ਼ਨ, ਸਾਈਬਰ ਸੁਰੱਖਿਆ, ਰੋਬਟਿਕਸ, ਆਟੋ ਕੈਡ,ਟੈੱਕ ਹੰਟ,ਗੇਮਿੰਗ ਜੋਨ, ਲੋਗੋ ਐਡੀਸ਼ਨ, ਕੰਪਿਊਟਰ ਕੁਇਜ਼,ਪ੍ਰੋਜੈਕਟ ਡੈਮੋਸਟਰੇਸ਼ਨ ਸਮੇਤ ਕਈ ਟੈਕਨੀਕਲ ਮੁਕਾਬਲੇ ਕਰਵਾਏ ਜਾ ਰਹੇ ਹਨ। ਜਦਕਿ ਦੂਜੀ ਨਾਨ ਟੈਕਨੀਕਲ ਕੈਟਾਗਰੀ ਵਿਚ ਰੰਗਾਂ ਦੇ ਨੂਰ, ਕਾਰਟੂਨ ਬੁਣਾਉਣ, ਨਵੀਂ ਦਿੱਖ ਬਣਾਉਣ, ਮਹਿੰਦੀ ਅਤੇ ਨਹੁ ਸ਼ਿੰਗਾਰ ਸਮੇਤ ਕਈ ਨਾਨ ਟੈਕਨੀਕਲ ਮੁਕਾਬਲੇ ਕਰਵਾਏ ਜਾ ਰਹੇ ਹਨ। ਤੀਜੀ ਕੈਟਾਗਰੀ ਸਭਿਆਚਾਰਕ ਗਤੀਵਿਧੀਆਂ ਦੀ ਰੱਖੀ ਗਈ ਹੈ ਜਿਸ ਵਿਚ ਸੋਲੋ ਗਾਇਕੀ, ਲੋਕ ਨਾਚ, ਕਾਮੇਡੀ ਸਮੇਤ ਕਈ ਮਨੋਰੰਜਕ ਅਤੇ ਸੱਭਿਆਚਾਰਕ ਪ੍ਰੋਗਰਾਮ ਰੱਖੇ ਗਏ ਹਨ। ਸ੍ਰੀ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕਾਲਜ ਜਿੱਥੇ ਯੂਨੀਵਰਸਿਟੀ ਪੱਧਰ ਦੀ ਮੈਰਿਟ ਹਾਸਿਲ ਕਰਨ, ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਨੌਕਰੀਆਂ ਦਿਵਾਉਣ ਅਤੇ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਯੂਨੀਵਰਸਿਟੀ ਪੱਧਰ ਤੇ ਪੁਜ਼ੀਸ਼ਨਾਂ ਹਾਸਿਲ ਕਰਨ ਲਈ ਜਾਣਿਆਂ ਜਾਂਦਾ ਹੈ। ਉੱਥੇ ਹੀ ਸੀ ਜੀ ਸੀ ਦੀ ਮੈਨੇਜਮੈਂਟ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਵਿਚਲੀ ਕਲਾ ਨੂੰ ਨਿਖਾਰਨ ਦਾ ਵੀ ਭਰਪੂਰ ਮੌਕਾ ਦਿਤਾ ਜਾਂਦਾ ਹੈ। ਇਸੇ ਕੜੀ ਵਿਚ ਕਰਵਾਈ ਜਾ ਰਹੇ ਇਸ ਫੈਸਟ ਵਿਚ ਸੀਜੀਸੀ ਦੇ ਵਿਦਿਆਰਥੀ ਆਪਣੀ ਕਲਾ ਦਾ ਨਾਯਾਬ ਨਮੂਨਾ ਪੇਸ਼ ਕਰ ਰਹੇ ਹਨ। ਇਸ ਮੌਕੇ ਸ੍ਰੀ ਰਛਪਾਲ ਸਿੰਘ ਧਾਲੀਵਾਲ ਨੇ ਇਸ ਟੈੱਕ ਫੈਸਟ ਨਾਲ ਜੁੜਿਆਂ ਇਕ ਪੋਸਟਰ ਵੀ ਰਿਲੀਜ਼ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ