nabaz-e-punjab.com

ਆਸ਼ਮਾ ਇੰਟਰ ਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਰਾਮ ਲੀਲਾ ਦਾ ਮੰਚਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਆਸ਼ਮਾ ਇੰਟਰ ਨੈਸ਼ਨਲ ਸਕੂਲ ਵਿੱਚ ਦਸਹਿਰੇ ਦੀ ਪੂਰਵ ਸੰਧਿਆਂ ’ਤੇ ਰਾਮ ਲੀਲਾ ਦਾ ਮੰਚਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਤਿਉਹਾਰ ਨੂੰ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹੋਏ ਸਕੂਲ ਕੈਂਪਸ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਰਮਾਇਣ ਦੇ ਕਿਰਦਾਰਾਂ ਦਾ ਰੂਪ ਧਾਰਕੇ ਇਸ ਦੇ ਮਹੱਤਵ ਪੂਰਨ ਹਿੱਸਿਆਂ ’ਤੇ ਰਾਮ ਲੀਲਾ ਦੇ ਵੱਖ ਵੱਖ ਦ੍ਰਿਸ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਦੀ ਸਾਰੇ ਦਰਸ਼ਕਾਂ ਨੇ ਸ਼ਲਾਘਾ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਇਤਿਹਾਸ ਨੂੰ ਜਿਉਂਦਾ ਕਰਦੇ ਹੋਏ ਨੇਕੀ ਦੀ ਬੱਦੀ ਉੱਤੇ ਜਿੱਤ ਨੂੰ ਵਾਸਤਵਿਕ ਰੂਪ ਵਿੱਚ ਦਿਖਾਇਆ।
ਇਸ ਮੌਕੇ ਆਸ਼ਮਾ ਇੰਟਰ ਨੈਸ਼ਨਲ ਸਕੂਲ ਦੇ ਡਾਇਰੈਕਟਰ ਜੇ.ਐੱਸ. ਕੇਸਰ ਨੇ ਵਿਦਿਆਰਥੀਆਂ ਨੂੰ ਦਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਜਿੱਥੇ ਸਮੁੱਚੀ ਦੁਨੀਆਂ ਨੂੰ ਸਚਾਈ ਅਤੇ ਮਰਿਆਦਾ ਦਾ ਲੜ ਫੜ ਕੇ ਬਿਹਤਰੀਨ ਜ਼ਿੰਦਗੀ ਜਿਊਣ ਦਾ ਰਾਹ ਦਿਖਾਇਆ। ਉੱਥੇ ਹੀ ਰਾਵਣ ਜਿਹੇ ਬੁਰਾਈ ਦੇ ਪ੍ਰਤੀਕ ਰਾਖਸ਼ ਦਾ ਅੰਤ ਕਰਕੇ ਦੱਸਿਆ ਗਿਆ ਕਿ ਬੁਰਾਈ ਕਿੰਨੀ ਵੀ ਵੱਡੀ ਹੋਵੇ ਉਸ ਦਾ ਅੰਤ ਲਾਜ਼ਮੀ ਹੈ। ਇਸ ਮੌਕੇ ਸਕੂਲ ਕੈਂਪਸ ਵਿੱਚ ਵਿਦਿਆਰਥੀਆਂ ਦਰਮਿਆਨ ਮਿਠਾਈ ਅਤੇ ਫਲ ਵੀ ਵੰਡੇ ਗਏ। ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਚਾਈ ਦੀ ਰਾਹ ’ਤੇ ਚੱਲਣ ਦਾ ਸੁਨੇਹਾ ਦਿੰਦੇ ਹੋਏ ਭਗਵਾਨ ਰਾਮ ਦੇ ਦੱਸੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਸੀਤਾ ਹਰਣ, ਰਾਮ ਰਾਵਣ ਯੁੱਧ ਸਮੇਤ ਰਾਮ ਲੀਲਾ ਦੇ ਕਈ ਮੱਹਤਪੂਰਨ ਦ੍ਰਿਸ਼ ਪੇਸ਼ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…