nabaz-e-punjab.com

ਦੂਜੇ ਮਿਲਟਰੀ ਸਾਹਿਤ ਮੇਲੇ ਤਹਿਤ ਪਟਿਆਲਾ ‘ਚ ਹੋਏ ਸ਼ਾਟਗੰਨ ਤੇ ਆਰਚਰੀ ਦੇ ਸ਼ਾਨਦਾਰ ਮੁਕਾਬਲੇ

ਹਰ ਉਮਰ ਵਰਗ ਦੇ ਖਿਡਾਰੀਆਂ ਨੇ ਦਿਖਾਏ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੇ ਜੌਹਰ
ਭਾਰਤੀ ਸੈਨਾ ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ ਚੈਂਪੀਅਨਸ਼ਿਪ ਅੱਜ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ/ ਚੰਡੀਗੜ, 27 ਅਕਤੂਬਰ:
ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਉਨ•ਾਂ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਮਹਾਨ ਕੁਰਬਾਨੀਆਂ ਤੇ ਫ਼ੌਜੀ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸੈਨਾ ‘ਚ ਭਰਤੀ ਹੋਣ ਲਈ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਦੀ ਅਗਵਾਈ ਹੇਠ ਚੰਡੀਗੜ• ਪ੍ਰਸ਼ਾਸਨ ਵੱਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਸਾਂਝੇ ਉਦਮ ਵਜੋਂ ਕਰਵਾਏ ਜਾ ਰਹੇ ਦੂਜੇ ਮਿਲਟਰੀ ਸਾਹਿਤ ਮੇਲੇ ਦੀ ਲੜੀ ਹੇਠ ਪਟਿਆਲਾ ਵਿਖੇ ਅੱਜ ਸ਼ਾਟਗੰਨ ਅਤੇ ਤੀਰਅੰਦਾਜੀ ਦੇ ਦਿਲਕਸ਼ ਮੁਕਾਬਲੇ ਹੋਏ। ਇਸ ਦੌਰਾਨ ਹਰ ਉਮਰ ਵਰਗ ਦੇ ਮਰਦ ਤੇ ਮਹਿਲਾ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੇ ਜੌਹਰ ਦਿਖਾਏ।
ਚੰਡੀਗੜ• ਵਿਖੇ 7 ਤੋਂ 9 ਦਸੰਬਰ ਤੱਕ ਹੋਣ ਵਾਲੇ ਦੂਜੇ ਮਿਲਟਰੀ ਸਾਹਿਤ ਮੇਲੇ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤੀਰ ਅੰਦਾਜੀ ਰੇਂਜ ਵਿਖੇ ਪੰਜਾਬ ਖੇਡ ਵਿਭਾਗ ਵੱਲੋਂ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਹਿਲੀ ਤੀਰਅੰਦਾਜੀ ਚੈਂਪੀਅਨਸ਼ਿਪ ਕਰਵਾਈ ਗਈ। ਜਦੋਂਕਿ ਨਿਊ ਮੋਤੀ ਬਾਗ ਗੰਨ ਕਲੱਬ ਮੈਣ ਵਿਖੇ ਕਰਵਾਈ ਗਈ ‘ਮਿਲਟਰੀ ਲਿਟਰੇਚਰ ਫੈਸਟੀਵਲ ਪਹਿਲੀ ਸ਼ਾਟਗੰਨ ਚੈਂਪੀਅਨਸ਼ਿਪ’ ਦੌਰਾਨ ਟਰੈਪ, ਸਕੀਟ ਅਤੇ ਡਬਲ ਟਰੈਪ ਸ਼ੂਟਿੰਗ ਦੇ ਮੁਕਾਬਲਿਆਂ ‘ਚ ਦੇਸ਼ ਭਰ ਤੋਂ ਇੱਥੇ ਪੁੱਜੇ 75 ਦੇ ਕਰੀਬ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੇ ਹਿੱਸਾ ਲਿਆ।
ਤੀਰਅੰਦਾਜੀ ਦੇ ਸ਼ੋਅ ਮੈਚ, ਜਿਸ ‘ਚ 150 ਦੇ ਕਰੀਬ ਤੀਰਅੰਦਾਜ, ਜਿਨ•ਾਂ ‘ਚ 20 ਕੌਮਾਂਤਰੀ ਖਿਡਾਰੀ ਸ਼ਾਮਲ ਸਨ, ਨੇ 3 ਈਵੈਂਟਾਂ, ਕੰਪਾਊਂਡ, ਰੀਕਰਵ ਅਤੇ ਇੰਡੀਅਨ ਰਾਊਂਡ (ਮੈਨ ਐਂਡ ਵੂਮੈਨ) ਵਿੱਚ ਭਾਗ ਲਿਆ, ਇਨ•ਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਰਵਾਈ। ਉਨ•ਾਂ ਦੇ ਨਾਲ ਵਾਈ.ਪੀ.ਐਸ. ਸਕੂਲ ਦੇ ਡਾਇਰੈਕਟਰ ਮੇਜਰ ਜਨਰਲ (ਰਿਟਾ.) ਸੰਜੀਵ ਵਰਮਾ, ਜ਼ਿਲ•ਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ, ਆਰਚਰੀ ਕੋਚ ਸ. ਜੀਵਨਜੋਤ ਸਿੰਘ ਤੇਜਾ, ਸਹਾਇਕ ਕੋਚ ਗੌਰਵ ਸ਼ਰਮਾ ਤੇ ਵਾਈ.ਪੀ.ਐਸ. ਦੇ ਬਰਸਰ ਵਿਕਰਮ ਸਿੰਘ ਮੌਜੂਦ ਸਨ।
ਤੀਰਅੰਦਾਜੀ ਚੈਂਪੀਅਨਸ਼ਿਪ ‘ਚ ਵਿਸ਼ਵ ਕੱਪ ‘ਚ ਸੋਨ ਤਗਮਾ ਜੇਤੂ ਅਮਨਜੀਤ ਸਿੰਘ, ਏਸ਼ੀਆ ਕੱਪ ਸੋਨ ਤਗਮਾ ਜੇਤੂ ਪ੍ਰਭਜੋਤ ਕੌਰ, ਏਸ਼ੀਆ ਕੱਪ ਸਿਲਵਰ ਤਗਮਾ ਜੇਤੂ ਵਿਕਾਸ ਰਾਜਨ ਸਮੇਤ ਸਕੂਲਾਂ, ਕਾਲਜਾਂ ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੇ ਹਿੱਸਾ ਲਿਆ ਤੇ ਤੀਰਾਂ ਨਾਲ ਨਿਸ਼ਾਨੇ ਸਾਧੇ। ਇਸ ਦੌਰਾਨ ਕੰਪਾਊਂਡ ਮੈਨ ‘ਚ ਕਾਰਤਿਕ ਸਿੰਗਲਾ ਨੇ ਪਹਿਲਾ, ਵਿਕਾਸ ਰਾਜਨ ਨੇ ਦੂਜਾ ਤੇ ਸੰਗਮਪ੍ਰੀਤ ਸਿੰਘ ਬਿਸਲਾ ਨੇ ਤੀਜਾ ਸਥਾਨ ਹਾਸਲ ਕੀਤਾ। ਜਦੋਂਕਿ ਕੰਪਾਊਂਡ ਵੂਮੈਨ ‘ਚ ਰਾਜ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਅਤੇ ਨਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇੰਡੀਅਨ ਰਾਊਂਡ ਮੈਨ ‘ਚ ਗੁਰਪ੍ਰੀਤ ਸਿੰਘ ਨੇ ਪਹਿਲਾ, ਹੈਪੀ ਸਿੰਘ ਨੇ ਦੂਜਾ ਤੇ ਪਾਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਤੇ ਇੰਡੀਅਨ ਰਾਊਂਡ ਵੂਮੈਨ ‘ਚ ਬੇਅੰਤ ਕੌਰ ਨੇ ਪਹਿਲਾ, ਜਸਵੀਰ ਕੌਰ ਨੇ ਦੂਜਾ ਤੇ ਚਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਰੀਕਰਵ ਮੈਨ ਮੁਕਾਬਲਿਆਂ ‘ਚ ਸੈਮੀਫਾਇਨਲ ਮੁਕਾਬਲੇ ਹੋਏ।
ਸ਼ਾਟਗੰਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਐਨ.ਐਮ.ਬੀ.ਜੀ.ਸੀ. ਮੈਣ ਵਿਖੇ ਪੰਜਾਬ ਸਮੇਤ ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਗੁਜਰਾਤ, ਉਤਰਾਖੰਡ, ਚੰਡੀਗੜ• ਆਦਿ 8 ਰਾਜਾਂ ਤੋਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਚੁੱਕੇ ਖਿਡਾਰੀ, ਜਿਨ•ਾਂ ‘ਚ ਗੁਜਰਾਤ ਤੇ 12 ਸਾਲਾ ਆਰਿਅਨ ਸਿੰਘ, ਉਤਰਾਖੰਡ ਦੀ 14 ਸਾਲਾਂ ਗੌਰੀ ਅਗਰਵਾਲ ਤੋਂ ਲੈਕੇ ਮਹਾਰਾਸ਼ਟਰਾ ਦੇ 64 ਸਾਲਾ ਵੈਟਰਨ ਖਿਡਾਰੀ ਪ੍ਰਵੀਨ ਘਾਟਗੇ ਸ਼ਾਮਲ ਸਨ, ਨੇ ਟਰੈਪ, ਸਕੀਟ ਤੇ ਡਬਲ ਟਰੈਪ ਮੁਕਾਬਲਿਆਂ ‘ਚ ਨਿਸ਼ਾਨੇ ਫੁੰਡੇ।
ਇਸ ਦੌਰਾਨ ਟਰੈਪ ਮੁਕਾਬਲਿਆਂ ‘ਚ ਸ਼ਾਮਲ ਹੋਏ 40 ਦੇ ਕਰੀਬ ਖਿਡਾਰੀਆਂ ‘ਚੋਂ ਟਰੈਪ ਮੈਨ ‘ਚ ਪਟਿਆਲਾ ਦੇ ਵਿਸ਼ਵਦੇਵ ਸਿੰਘ ਸਿੱਧੂ ਜੇਤੂ, ਰਾਜਵੀਰ ਸਿੰਘ ਸੇਖੋਂ ਪਹਿਲੇ ਰਨਰ ਅਪ, ਮਨਰਾਜ ਸਿੰਘ ਸਰਾਓ ਦੂਜੇ ਰਨਰ ਅਪ, ਟਰੈਪ ਵੂਮੈਨ ‘ਚ ਇਨਾਇਆ ਵਿਜੇ ਸਿੰਘ ਜੇਤੂ, ਟਰੈਪ ਜੂਨੀਅਰ ਮੈਨ ‘ਚ ਮਨਰਾਜ ਸਿੰਘ ਸਰਾਓ ਜੇਤੂ ਤੇ ਰਾਜਵੀਰ ਸਿੰਘ ਸੇਖੋਂ ਪਹਿਲੇ ਰਨਰ ਅਪ ਨੇ ਦੂਜਾ ਤੇ ਅਰਮਾਨ ਸਿੰਘ ਮਾਹਲ ਦੂਜੇ ਰਨਰ ਅਪ, ਟਰੈਪ ਜੂਨੀਅਰ ਵੂਮੈਨ ‘ਚ ਸੰਜਨਾ ਸੇਠੀ ਜੇਤੂ ਤੇ ਗੌਰੀ ਅਗਰਵਾਲ ਪਹਿਲੀ ਰਨਰ ਅਪ ਜਦੋਂਕਿ ਟਰੈਪ ਵੈਟਰਨ ‘ਚ ਪ੍ਰਵੀਨ ਘਾਟਗੇ ਜੇਤੂ ਰਹੇ।
ਜਦੋਂਕਿ ਡਬਲ ਟਰੈਪ ਮੈਨ ‘ਚ ਨਾਵੇਦ ਐਚ. ਖਾਨ ਜੇਤੂ, ਅਰਮਾਨ ਸਿੰਘ ਮਾਹਲ ਰਨਰ ਅਪ ਤੇ ਸਹਿਜਪ੍ਰੀਤ ਸਿੰਘ ਦੂਜ ਰਨਰ ਅਪ, ਡਬਲ ਟਰੈਪ ਜੂਨੀਅਰ ਮੈਨ ‘ਚ ਅਰਮਾਨ ਸਿੰਘ ਮਾਹਲ ਜੇਤੂ, ਸਹਿਜਪ੍ਰੀਤ ਸਿੰਘ ਨੇ ਪਹਿਲਾ ਰਨਰ ਅਪ ਤੇ ਜਸਵਿੰਦਰ ਸਿੰਘ ਦੂਜਾ ਰਨਰ ਅਪ, ਸਕੀਟ ਮੈਨ ਮੁਕਾਬਲਿਆਂ ‘ਚ ਕੈਪਟਨ ਪੀ.ਪੀ.ਐਸ. ਗੁਰੋਂ ਜੇਤੂ, ਅਮਰਿੰਦਰ ਚੀਮਾ ਪਹਿਲਾ ਰਨਰ ਅਪ ਗੁਰਜੋਤ ਸਿੰਘ ਦੂਜਾ ਰਨਰ ਅਪ। ਸਕੀਟ ਜੂਨੀਅਰ ਮੈਨ ‘ਚ ਇੰਦਰੇਸ਼ਵਰ ਸੇਖੋਂ ਜੇਤੂ ਹਰਮੇਹਰ ਲਾਲੀ ਪਹਿਲਾ ਰਨਰ ਅਪ ਤੇ ਸੁਖਦਰਸ਼ਨ ਜੌਹਲ ਦੂਜੇ ਰਨਰ ਅਪ ਅਤੇ ਸਕੀਟ ਵੂਮੈਨ ਮੁਕਾਬਿਲਆਂ ‘ਚ ਜਸਮੀਨ ਕੌਰ ਜੇਤੂ ਰਹੀ ਅਤੇ ਸਕੀਟ ਵੈਟਰਨ ਮੈਨ ‘ਚ ਲੈਫ. ਜਨਰਲ (ਰਿਟਾ.) ਬੀ.ਐਸ. ਜਸਵਾਲ ਜੇਤੂ ਰਹੇ ਤੇ ਪਰਲਾਦ ਸਿੰਘ ਪਹਿਲੇ ਰਨਰ ਅਪ ਰਹੇ।
ਇਹ ਵੀ ਜਿਕਰਯੋਗ ਹੈ ਕਿ 28 ਅਕਤੂਬਰ ਨੂੰ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਇਥੇ ਪਟਿਆਲਾ–ਸੰਗਰੂਰ ਰੋਡ ‘ਤੇ ਸਿਵਲ ਏਵੀਏਸ਼ਨ ਕਲੱਬ ਦੇ ਪਿੱਛੇ ਸਥਿਤ ‘ਦੀ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ’ ਵਿਖੇ ਬਾਅਦ ਦੁਪਹਿਰ 3 ਵਜੇ ‘ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ’ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਜਿਸ ਦੌਰਾਨ ਪੀ.ਪੀ.ਐਸ. ਨਾਭਾ ਦੇ ਘੋੜ ਸਵਾਰ ਵਿਦਿਆਰਥੀਆਂ ਤੇ ਫ਼ੌਜ ਦੀ 61 ਕੈਵਲਰੀ ਦੇ ਘੋੜ ਸਵਾਰਾਂ ਵੱਲੋਂ ਕਰਤੱਬ ਦਿਖਾਉਣ ਸਮੇਤ ਆਰਮੀ ਬੈਂਡ ਵੱਲੋਂ ਵੀ ਆਪਣੇ ਕਰਤੱਬ ਦਿਖਾਏ ਜਾਣਗੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ-ਸੀ. ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਏ.ਵੀ.ਐਸ.ਐਮ., ਵੀ.ਐਸ.ਐਮ., ਏ.ਡੀ.ਸੀ. ਸ਼ਾਮਲ ਹੋਣਗੇ।
ਸ਼ਾਟਗੰਨ ਚੈਂਪੀਅਨਸ਼ਿਪ ਦੌਰਾਨ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਕਮੇਟੀ ਦੇ ਮੈਂਬਰ ਕਰਨਲ (ਰਿਟਾ.) ਪੀ.ਐਸ. ਗਰੇਵਾਲ, ਅਮਰਜੰਗ ਸਿੰਘ ਤੇ ਹੋਰ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ। ਅੱਜ ਦੇ ਇਨ•ਾਂ ਦੋਵਾਂ ਸਮਾਗਮਾਂ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਸਮੇਤ ਆਮ ਲੋਕਾਂ ਨੇ ਵੀ ਵੱਧ-ਚੜ• ਕੇ ਹਿੱਸਾ ਲਿਆ।
ਇਸ ਦੌਰਾਨ ਆਰਚਰੀ ਚੈਂਪੀਅਨਸ਼ਿਪ ਦੇ ਉਦਘਾਟਨ ਸਮੇਂ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਇਨ•ਾਂ ਮੁਕਾਬਲਿਆਂ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰਵੀਂ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨਾਲ ਸਾਡੇ ਨੌਜਵਾਨ ਜਿੱਥੇ ਨਸ਼ਿਆਂ ਤੇ ਹੋਰ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣਗੇ ਉਥੇ ਹੀ ਇਨ•ਾਂ ‘ਚ ਖੇਡਭਾਵਨਾ ਪੈਦਾ ਹੋਵੇਗੀ, ਜਿਸ ਨਾਲ ਨੌਜਵਾਨ ਸਾਡੇ ਦੇਸ਼ ਦੇ ਚੰਗੇ ਨਾਗਰਿਕ ਤੇ ਆਉਣ ਵਾਲੇ ਭਵਿੱਖ ਦੇ ਨਿਰਮਾਤਾ ਬਣਨਗੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…