nabaz-e-punjab.com

ਪੰਜਾਬ ਦੀਆਂ ਸਮੂਹ ਖੰਡ ਮਿੱਲਾਂ ਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤੱਕ ਹੋਵੇਗਾ ਸ਼ੁਰੂ: ਸੁਖਜਿੰਦਰ ਸਿੰਘ ਰੰਧਾਵਾ

ਪਿਛਲੇ ਦਸ ਸਾਲਾਂ ਦੌਰਾਨ ਪਿੜਾਈ ਦਾ ਕੰਮ ਦਸੰਬਰ ਦੇ ਅੱਧ ਤੱਕ ਵੀ ਹੁੰਦਾ ਰਿਹਾ ਸ਼ੁਰੂ
ਸਹਿਕਾਰਤਾ ਮੰਤਰੀ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੀਤਾ ਸਵਾਲ, ‘ਪਿਛਲੇ 10 ਸਾਲ ਕਿਉਂ ਨਹੀਂ ਕੀਤਾ ਵਿਰੋਧ?’

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 4 ਨਵੰਬਰ –
ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਮੂਹ ਖੰਡ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤੱਕ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਸ਼ੂਗਰਫੈਡ ਵੱਲੋਂ ਇਸ ਸੰਬੰਧੀ ਸਾਰੀਆਂ ਖੰਡ ਮਿੱਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਸਾਰੀਆਂ ਖੰਡ ਮਿੱਲਾਂ ਆਪਣੇ ਪ੍ਰਬੰਧ ਕਰ ਕੇ ਗੰਨੇ ਦੀ ਪਿੜਾਈ ਦਾ ਕੰੰਮ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਹਿਕਾਰਤਾ ਮੰਤਰੀ ਸ ਰੰਧਾਵਾ ਨੇ ਰਾਜਸੀ ਮਨਸ਼ਾ ਨਾਲ ਵਿਰੋਧ ਕਰ ਰਹੀਆਂ ਧਿਰਾਂ ਨੂੰ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਕਈ ਵਾਰ ਦਸੰਬਰ ਦੇ ਅੱਧ ਤੱਕ ਸ਼ੁਰੂ ਹੁੰਦਾ ਸੀ ਜਦੋਂ ਕਿ ਉਨ•ਾਂ ਵੱਲੋਂ ਇਕ ਮਹੀਨਾ ਐਡਵਾਂਸ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਉਸ ਵੇਲੇ ਉਨ•ਾਂ ਵਿਰੋਧ ਕਿਉਂ ਨਹੀਂ ਕੀਤਾ। ਉਨ•ਾਂ ਕਿਹਾ ਕਿ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਇਨ•ਾਂ ਧਿਰਾਂ ਦਾ ਕਿਸਾਨਾਂ ਤੇ ਕਿਸਾਨੀ ਨਾਲ ਕੋਈ ਸਰੋਕਾਰ ਨਹੀਂ।ਉਨ•ਾਂ ਕਿਹਾ ਕਿ ਜੇਕਰ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਸੱਚੇ ਹਿਤੈਸ਼ੀ ਹੁੰਦੇ ਤਾਂ ਪਿਛਲੇ ਸਾਲਾਂ ਵਿੱਚ ਪਿੜਾਈ ਦਾ ਕੰੰਮ ਦਸੰਬਰ ਅੱਧ ਤੱਕ ਸ਼ੁਰੂ ਹੋਣ ਵਾਲੇ ਚੁੱਪ ਨਾ ਬੈਠਦੇ।ਉਨ•ਾਂ ਕਿਹਾ ਕਿ ਸਾਡੀ ਸਰਕਾਰ ਦੀ ਕਿਸਾਨ ਪਹਿਲੀ ਪਹਿਲ ਹੈ ਅਤੇ ਕਰਜ਼ਾਂ ਮੁਆਫ਼ੀ ਦੀ ਸ਼ੁਰੂਆਤ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਸਹਿਕਾਰਤਾ ਮੰਤਰੀ ਨੇ ਪਿਛਲੇ 10 ਸਾਲਾਂ ਦੇ ਵੇਰਵੇ ਦਿੰਦਿਆ ਦੱਸਿਆ ਕਿ 2015-16 ਵਿੱਚ ਗੁਰਦਾਸਪੁਰ ਤੇ ਬਟਾਲਾ ਖੰਡ ਮਿੱਲ ਚ ਪਿੜਾਈ ਦਾ ਕੰਮ 4 ਦਸੰਬਰ, 2012-13 ਵਿੱਚ ਅਜਨਾਲਾ ਖੰਡ ਮਿੱਲ ਚ 7 ਦਸੰਬਰ, 2009-10 ਵਿੱਚ ਭੋਗਪੁਰ ਖੰਡ ਮਿੱਲ ਚ 16 ਦਸੰਬਰ, 2009-10 ਵਿੱਚ ਨਵਾਂਸ਼ਹਿਰ ਖੰਡ ਮਿੱਲ ਚ 30 ਨਵੰਬਰ, 2016-17 ਵਿੱਚ ਨਕੋਦਰ ਖੰਡ ਮਿੱਲ ਚ 6 ਦਸੰਬਰ, 2009-10 ਤੇ 2011-12 ਵਿੱਚ ਬੁੱਢੇਵਾਲ ਖੰਡ ਮਿੱਲ ਚ 5 ਦਸੰਬਰ, 2008-09, 2011-12 ਤੇ 2015-16 ਵਿੱਚ ਮੋਰਿੰਡਾ ਖੰਡ ਮਿੱਲ ਚ 1 ਦਸੰਬਰ ਅਤੇ 2011-12 ਵਿੱਚ ਫਾਜਿਲਕਾ ਖੰਡ ਮਿੱਲ ਵਿੱਚ ਪਿੜਾਈ ਦਾ ਕੰਮ 15 ਦਸੰਬਰ ਨੂੰ ਸ਼ੁਰੂ ਹੋਇਆ ਸੀ।
ਇਸੇ ਦੌਰਾਨ ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਵਿੰਦਰ ਸਿੰਘ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਦੇ ਹਦਾਇਤਾਂ ਉਤੇ ਸਾਰੀਆਂ ਖੰਡ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਦਾ ਕੰੰਮ 8 ਤੋਂ 15 ਨਵੰਬਰ ਤੱਕ ਸ਼ੁਰੂ ਹੋ ਜਾਵੇਗਾ। ਇਸ ਸੰਬੰਧੀ ਸਾਰੀਆਂ ਮਿੱਲਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…