Share on Facebook Share on Twitter Share on Google+ Share on Pinterest Share on Linkedin ਬਿਜਨਸ ਫਸਟ ਪੋਰਟਲ ਨੂੰ ਲਾਂਚ ਕੀਤੇ ਜਾਣ ਦੇ 5 ਦਿਨਾਂ ਦੇ ਅੰਦਰ ਹੀ ਨਿਵੇਸ਼ਕਾਂ ਵਲੋਂ ਜਬਰਦਸਤ ਹੁੰਗਾਰਾ: ਸੁੰਦਰ ਸ਼ਾਮ ਅਰੋੜਾ 27 ਨਿਵੇਸ਼ਕਾਂ ਨੇ ਉਦਯੋਗ ਸਥਾਪਿਤ ਕਰਨ ਲਈ ਆਪਣੇ ਵਿਸਥਾਰਤ ਪ੍ਰਸਤਾਵ ਸਰਕਾਰ ਨੂੰ ਮਨਜ਼ੂਰੀ ਲਈ ਸੌਂਪੇ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 9 ਨਵੰਬਰ: ਮਾਨਯੋਗ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਵਲੋਂ 6 ਨਵੰਬਰ, 2018 ਨੂੰ ਬਿਜਨਸ ਫਸਟ ਪੋਰਟਲ ਦੀ ਨਿਵੇਸ਼ਕਾਂ ਲਈ ਕੀਤੀ ਘੋਸ਼ਣਾ ਉਪਰੰਤ ਇਸ ਪੋਰਟਲ ਦੀ ਸਫਲਤਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਨਿਵੇਸ਼ਕਾਂ ਵਲੋ ਇਸ ਪੋਰਟਲ ‘ਤੇ ਆਪਣੇ ਨਿਵੇਸ਼ ਪ੍ਰੋਗਰਾਮਾਂ ਨੂੰ ਰਜਿਸਟਰ ਕਰਨ ਵਿੱਚ ਵਿਸ਼ੇਸ਼ ਰੁਚੀ ਦਿਖਾਈ ਜਾਰੀ ਹੈ। ਇਹ ਪੋਰਟਲ ਨਿਵੇਸ਼ਕਾਂ ਦੀ ਮਦਦ ਲਈ ਦੇਸ਼ ਵਿੱਚ ਕਿਸੇ ਵੀ ਰਾਜ ਵਲੋਂ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪੋਰਟਲ ਹੈ। ਇਸ ਪੋਰਟਲ ਰਾਂਹੀਂ ਨਿਵੇਸ਼ਕ ਆਪਣੀ ਇਕਾਈ ਨੂੰ ਰਜਿਸਟਰ ਕਰਨ ਲਈ ਅਤੇ ਉਪਲੱਬਧ ਸਹੂਲਤਾਂ ਲੈਣ ਲਈ ਆਪ ਅਪਲਾਈ ਕਰ ਸਕਦਾ ਹੈ ਅਤੇ ਉਸਨੂੰ ਸਮੱਚੀ ਕਲੀਅਰੈਂਸ ਆਨਲਾਈਨ ਹੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਪੋਰਟਲ ਵਿੱਚ ਆਨਲਾਈਨ ਫੀਸਾਂ ਦੇ ਭੁਗਤਾਨ, ਤੀਜੀ ਧਿਰ ਵੈਰੀਫਿਕੇਸ਼ਨ ਅਤੇ ਐਪਲੀਕੇਸ਼ਨ ਟਰੈਕਿੰਗ ਦੀ ਸਹੂਲਤਾਂ ਵੀ ਉਪਲੱਬਧ ਹਨ। ਇਸ ਗੱਲ ਦਾ ਪ੍ਰਗਟਾਵਾ ਅੱਜ ਸ੍ਰੀ ਸੁੰਦਰ ਸ਼ਾਮ ਅਰੋੜਾ, ਉਦਯੋਗ ਤੇ ਵਣਜ ਮੰਤਰੀ, ਪੰਜਾਬ ਨੇ ਕੀਤਾ। ਉਨ•ਾਂ ਦੱਸਿਆ ਕਿ ਪੋਰਟਲ ਦੇ ਸ਼ੁਰੂ ਹੋਣ ਤੋ ਹੁਣ ਤੱਕ 28 ਨਿਵੇਸ਼ਕਾਂ ਨੇ ਆਪਣੀ ਇਕਾਈ ਨੂੰ ਪੋਰਟਲ ਨਾਲ ਰਜਿਸਟਰ ਕੀਤਾ ਹੈ ਅਤੇ 27 ਨਿਵੇਸ਼ਕਾਂ ਨੇ ਇਸ ਸਬੰਧੀ ਕੰਪੋਜਿਟ ਐਪਲੀਕੇਸ਼ਨ ਫਾਰਮ ਵੀ ਦਰਜ ਕੀਤੇ ਹਨ। ਇਸ ਪੋਰਟਲ ਦੀ ਸਫਲ ਸ਼ੁਰੂਆਤ ਹੋਈ ਹੈ ਅਤੇ ਇਸ ਦੀ ਪਹਿਲੀ ਆਨ-ਲਾਈਨ ਪ੍ਰਵਾਨਗੀ ਮੈਸ. ਪੰਜਾਬ ਅਲਕਲੀਜ਼ ਐਂਡ ਕੈਮੀਕਲਜ਼, ਨਯਾ ਨੰਗਲ, ਜਿਲ•ਾ ਰੂਪਨਗਰ ਨੂੰ ਉਸ ਦੀ ਬੁਆਇਲਰ ਇਰੈਕਸ਼ਨ ਸਬੰਧੀ ਪ੍ਰਵਾਨਗੀ ਜਾਰੀ ਹੋਈ ਹੈ। ਇਹ ਪ੍ਰਵਾਨਗੀ ਡਾਇਰੈਕਟਰ ਆਫ ਬੁਆਇਲਰਜ਼, ਪੰਜਾਬ ਵਲੋਂ ਬੇਨਤੀ ਪ੍ਰਾਪਤ ਹੋਣ ਤੋਂ 8 ਦਿਨਾਂ ਵਿੱਚ ਜਾਰੀ ਕੀਤੀ ਗਈ ਹੈ। ਸ੍ਰੀ ਅਰੋੜਾ ਵਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਬਿਜਨਸ ਫਸਟ ਪੋਰਟਲ ਪੂਰੀ ਤਰ•ਾਂ ਸਫਲ ਰਹੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਤੋ ਨਿਵੇਸ਼ਕਾਂ ਨੂੰ ਸਮੂਹ ਕਲੀਅਰੈਂਸਾਂ ਸਮਾਂਬੱਧ ਜਾਰੀ ਹੋਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ