Share on Facebook Share on Twitter Share on Google+ Share on Pinterest Share on Linkedin ਸੰਜੇ ਗਾਂਧੀ ਦੇ ਨੇੜਲੇ ਸਾਥੀ ਸੀਨੀਅਰ ਕਾਂਗਰਸੀ ਨੇਤਾ ਹਰਬੰਸ ਸਿੰਘ ਰੰਗੀਆਂ ਨਹੀਂ ਰਹੇ, ਐਤਵਾਰ ਨੂੰ ਹੋਵੇਗਾ ਸਸਕਾਰ ਕਰਨੈਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 9 ਨਵੰਬਰ: ਸੰਜੇ ਵਿਚਾਰ ਮੰਚ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸੀਨੀਅਰ ਟਕਸਾਲੀ ਕਾਂਗਰਸੀ ਨੇਤਾ ਹਰਬੰਸ ਸਿੰਘ ਰੰਗੀਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਵੱਖ ਵੱਖ ਆਗੂਆਂ ਨੇ ਸ੍ਰੀ ਰੰਗੀਆਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪਾਰਟੀ ਲਈ ਬਹੁਤ ਵੱਡਾ ਘਾਟਾ ਦੱਸਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾ ਦੇ ਵੱਡੇ ਭਰਾ ਹਰਮੇਲ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਦੀ ਧਰਮ ਪਤਨੀ ਆਪਣੇ ਬੱਚਿਆਂ ਪਾਸ ਕੈਨੇਡਾ ਗਈ ਹੋਈ ਸੀ। ਅੰਤਲੇ ਸਮੇਂ ਇਹ ਅਪਣੇ ਘਰ ਵਿੱਚ ਇਕੱਲੇ ਹੀ ਸਨ। ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਇਹਨਾ ਦੀ ਮੌਤ ਹੋ ਗਈ। ਉਹਨਾ ਦਸਿਆ ਕਿ ਹਰਬੰਸ ਸਿੰਘ ਦਾ ਅੰਤਿਮ ਸਸਕਾਰ 11 ਨਵੰਬਰ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਰੰਗੀਆਂ ਨੇੜੇ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਿਖੇ ਹੋਵੇਗਾ। ਸਾਬਕਾ ਕੈਬਨਿਟ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਹਰਬੰਸ ਸਿੰਘ ਰੰਗੀਆਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਇਸ ਕਾਂਗਰਸੀ ਨੇਤਾ ਨੇ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ, ਹਰ ਸੰਘਰਸ ਵਿੱਚ ਮੋਹਰਲੀ ਕਤਾਰ ਚ ਹੋ ਕੇ ਹਿਸਾ ਪਾਇਆ। ਇੱਥੋਂ ਤੱਕ ਕਿ ਪਾਰਟੀ ਲਈ ਜੇਲ ਯਾਤਰਾ ਵੀ ਕੀਤੀ। ਉਹਨਾਂ ਆਖਿਆ ਕਿ ਇਹਆ ਦੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਹਮੇਸਾਂ ਯਾਦ ਰਖਿਆ ਜਾਵੇਗਾ। ਹਰਬੰਸ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ, ਜਿਲਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਵਿਜੇ ਕੁਮਾਰ ਟਿੰਕੂ, ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਬਲਾਕ ਸੰਮਤੀ ਬਲਾਕ ਮੋਰਿੰਡਾ ਦੇ ਸਾਬਕਾ ਚੇਅਰਪਰਸਨ ਬੀਬੀ ਹਰਿੰਦਰ ਕੌਰ, ਬਲਾਕ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਹਰਪਾਲ ਸਿੰਘ ਬਮਨਾੜਾ, ਬਲਾਕ ਸੰਮਤੀ ਮੈਬਰ ਕਰਨੈਲ ਸਿੰਘ ਮੜੌਲੀ, ਬਲਵੀਰ ਸਿੰਘ ਸਹੇੜੀ ਕੁਲਤਾਰ ਸਿੰਘ ਰਤਨਗੜ੍ਹ ਜਨਰਲ ਸਕੱਤਰ ਪੰਜਾਬ ਕਾਂਗਰਸ, ਕੁਲਵੀਰ ਸਿੰਘ ਦਤਾਰਪੁਰ ਸਮੇਤ ਅਨੇਕਾਂ ਪਿੰਡਾਂ ਦੇ ਪੰਚ ਸਰਪੰਚਾਂ ਨੇ ਆਖਿਆ ਕਿ ਹਰਬੰਸ ਸਿੰਘ ਮਹਿਨਤੀ ਅਤੇ ਦ੍ਰਿੜ ਇਰਾਦੇ ਦੇ ਮਾਲਕ ਸਨ ਇਹਨਾਂ ਦੇ ਤੁਰ ਜਾਣ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ