Nabaz-e-punjab.com

ਪੁਆਧੀ ਪੰਜਾਬੀ ਸੱਥ ਦੇ ਸਨਮਾਨ ਸਮਾਰੋਹ ਵਿੱਚ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਨਵੰਬਰ:
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਵਿੱਚ ਗਿਆਨੀ ਰਤਨ ਸਿੰਘ ਸਹੌੜਾਂ ਵਾਲੇ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 15ਵਾਂ ਸਾਲਾਨਾ ਸਨਮਾਨ ਸਮਾਗਮ 2018 ਅਮਿੱਟ ਪੈੜਾਂ ਨਾਲ ਸੰਪਨ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਡਾਇਰੈਕਟਰ ਅਕਾਦਮਿਕ ਡਾ ਜਗਤਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਥ ਨੇ ਇਸ ਖੇਤਰ ਦੀਆਂ 78 ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਪੁਆਧ ਬਾਰੇ ਖੋਜ ਕਾਰਜ ਸ਼ਲਾਘਾਯੋਗ ਹੈ।
ਸੱਥ ਦੇ ਮੁੱਖੀ ਨੈਸ਼ਨਲ ਐਵਾਰਡੀ ਮਨਮੋਹਨ ਸਿੰਘ ਦਾਊਂ ਨੇ ਸਵਾਗਤੀ ਸ਼ਬਦ ਬੋਲਦਿਆਂ ਸੱਥ ਦੀਆਂ ਪ੍ਰਾਪਤੀਆਂ ਬਾਰੇ ਅਤੇ ਸਮਾਗਮ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ ਐੱਮ ਪੀ ਸਿੰਘ ਨੇ ਸੱਥ ਦੇ ਸਮਾਗਮ ਬਾਰੇ ਖੁਸ਼ੀ ਪ੍ਰਗਟ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਸਨਮਾਨ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ ਅਤੇ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਮੁਖੀ ਡਾ ਜਸਪਾਲ ਕੌਰ ਕਾਂਗ ਨੇ ਕੀਤੀ। ਵਿਸ਼ੇਸ਼ ਸ਼ਾਇਰ ਮਹਿਮਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਤੇ ਡਾਕਟਰ ਸੁਦਰਸ਼ਨ ਗਾਸੋ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਸੱਥ ਦੇ ਸਰਪ੍ਰਸਤ ਡਾ. ਨਿਰਮਲ ਸਿੰਘ ਲਾਂਬੜਾ ਨੇ ਆਪਣੇ ਕੁੰਜੀਵਤ ਭਾਸ਼ਣ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਪੁਆਧੀ ਪੰਜਾਬੀ ਸੱਥ ਦੇ ਮਾਣਮੱਤੇ ਕਾਰਜ਼ਾਂ ਦੀ ਸ਼ਲਾਘਾ ਕੀਤੀ। ਪ੍ਰੋ. ਰਵਿੰਦਰ ਸਿੰਘ ਭੱਠਲ ਦਾ ਮੰਨਣਾ ਸੀ ਕਿ ਸੱਥ ਨੇ ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਦੇ ਪੱਧਰ ਤੇ ਕਾਰਜ ਕਰਕੇ ਇਸ ਖੇਤਰ ਨੂੰ ਜਗਮਗਾ ਦਿੱਤਾ ਹੈ ਤੇ ਸ੍ਰੀ ਦਾਊਦੀ ਦੇਣ ਦੀ ਭਰਪੂਰ ਸ਼ਲਾਘਾ ਕੀਤੀ।
ਡਾ ਜਸਪਾਲ ਕੌਰ ਕਾਂਗ ਨੇ ਸੱਥ ਨਾਲ ਡੂੰਘੇ ਰਿਸ਼ਤੇ ਦੀ ਸਾਂਝ ਨੂੰ ਅਭਿਵਿਅਕਤ ਕੀਤਾ ਅਤੇ ਛੇ ਸ਼ਖ਼ਸੀਅਤਾਂ ਦੀ ਚੋਣ ਨੂੰ ਸਹੀ ਦੱਸਿਆ। ਇਸ ਵਰ੍ਹੇ ਦੇ ਪੁਰਸਕਾਰ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਮਾਹਿਰ ਡਾ ਗੁਰਪ੍ਰੀਤ ਸਿੰਘ ਲਹਿਲ ਨੂੰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰ, ਕਥਾ ਵਾਚਕ ਸੁਖਦੇਵ ਸਿੰਘ ਨੂੰ ਗਿਆਨੀ ਰਤਨ ਸਿੰਘ ਸਹੋੜਾ ਵਾਲਾ ਪੁਰਸਕਾਰ, ਭਾਈ ਪ੍ਰੀਤਪਾਲ ਸਿੰਘ ਸਮਾਜ ਸੇਵੀ ਅੰਬਾਲਾ ਨੂੰ ਸਰਦਾਰ ਹਰਚੰਦ ਸਿੰਘ ਪਟਵਾਰੀ ਪੁਰਸਕਾਰ, ਪੁਆਧੀ ਅਖਾੜਾ ਸੰਚਾਲਕ ਚਰਨ ਸਿੰਘ ਦਿਆਲਪੁਰ ਸੋਢੀਆਂ ਨੂੰ ਭਗਤ ਆਸਾ ਰਾਮ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਡਾ ਜਸਪਾਲ ਜੱਸੀ ਗਾਇਕ ਨੂੰ ਮਾਸਟਰ ਗੁਰਚਰਨ ਸਿੰਘ ਸਕਰੂਲਾਂਪੁਰ ਪੁਰਸਕਾਰ, ਖੋਜੀ ਤੇ ਵਿਦਵਾਨ ਡਾ ਇਕਬਾਲ ਸਿੰਘ ਢਿੱਲੋਂ ਚੰਡੀਗੜ੍ਹ ਨੂੰ ਗਿਆਨੀ ਗੁਰਚਰਨ ਸਿੰਘ ਗੁਰਮਤਿ ਪ੍ਰਕਾਸ਼ ਦੇ ਕੇ ਸਨਮਾਨਿਤ ਕੀਤਾ ਗਿਆ। ਪੁਰਸਕਾਰ ਵਿਚ ਨਕਦ ਰਾਸ਼ੀ ਲੋਈ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦੇ ਕੇ ਨਿਵਾਜਿਆ ਗਿਆ। ਡਾ. ਇਕਬਾਲ ਸਿੰਘ ਢਿੱਲੋਂ ਨੇ ਸਨਮਾਨਿਤ ਸ਼ਖ਼ਸੀਅਤਾਂ ਦੀ ਪ੍ਰਤੀਨਿਧਤਾ ਕਰਦਿਆਂ ਸੱਥ ਦੇ ਸਨਮਾਨ ਨੂੰ ਸੱਚਾ ਸੁੱਚਾ ਤੇ ਲੋਕਾਂ ਵੱਲੋਂ ਦਿੱਤਾ ਗਿਆ ਵੱਡਾ ਪੁਰਸਕਾਰ ਆਖਿਆ। ਪੁਸਤਕ ਪੁਰਸਕਾਰ 2018 ਲਈ ਦੋ ਪੁਸਤਕਾਂ ਚੁਣੀਆਂ ਗਈਆਂ ਅਤੇ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ। ’’ਬਾਬਾ ਬੰਦਾ ਸਿੰਘ ਬਹਾਦਰ ਇੱਕ ਲਾਸਾਨੀ ਯੋਧਾ’’ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ’’ਪੁਆਧੀ ਉਪ ਭਾਸ਼ਾ ਦੀ ਵਿਆਕਰਨ’’ ਲੇਖਕ ਪ੍ਰੋਫੈਸਰ ਹਰ ਪ੍ਰਵੀਨ ਕੌਰ ਨੂੰ ਵਾਦੀ ਸੱਥ ਵੱੱਲੋਂ ਇਸ ਵਰ੍ਹੇ ਤੇ ਪੁਸਤਕ ਪੁਰਸਕਾਰ ਦਿੱਤੇ ਗਏ।
ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸ਼ੋਭਾ ਪੱਤਰ ਕ੍ਰਮ ਅਨੁਸਾਰ ਉੱਤਮਵੀਰ ਸਿੰਘ ਦਾਊਂ, ਜੀਵਨ ਸਿੰਘ, ਮਨਜੀਤ ਕੌਰ ਅੰਬਾਲਵੀ, ਕਮਲਪ੍ਰੀਤ ਕੌਰ, ਹਰੀ ਸਿੰਘ ਮੌਜਪੁਰੀ ਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਪੇਸ਼ ਕੀਤੇ । ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਇਸ ਮੌਕੇ ’’ਮਨ ਪੰਖੇਰੂ’’ ਦਰਸ਼ਨ ਸਿੰਘ ਬਨੂੜ, ’’ਰੱਬੀ ਪ੍ਰੀਤ ਦਾ ਪਿਆਲਾ’’ ਰੱਬੀ ਬੈਰੋਂਪੁਰੀ ਟਿਵਾਣਾ, ’’ਰਾਮ ਨਾਮ ਦੀ ਟੇਕ’’ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ’’ਨੂਰੀ ਦਰ ਦਾ ਰਹੱਸ’’ ਗਿਆਨੀ ਰਤਨ ਸਿੰਘ ਸਹੌੜਾਂ ਵਾਲੇ, ’’ ਮੇਰੀਆਂ ਯਾਦਾਂ’’ ਕਰਨਲ ਹਰਜੀਤ ਬੱਸੀ ਤੇ ’’ਜੀਅ ਕਰਦੈ ਬੱਦਲ ਬਣ ਜਾਵਾਂ’’ ਡਾਕਟਰ ਸੁਦਰਸ਼ਨ ਗਾਸੋ ਪੁਸਤਕਾਂ ਲੋਕ ਅਰਪਨ ਕੀਤੀਆਂ ਗਈਆਂ।
ਕਾਵਿ ਦੌਰ ਵਿਚ ਤ੍ਰੈਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ ਅਤੇ ਕਈ ਹੋਰਾਂ ਨੇ ਖ਼ੂਬ ਰੰਗ ਬੰਨ੍ਹਿਆ। ਸੱਥ ਵੱਲੋਂ ਪ੍ਰਧਾਨਗੀ ਮੰਡਲ ਦੇ ਵਿਅਕਤੀਆਂ ਦਾ ਵੀ ਸਨਮਾਨ ਕੀਤਾ ਗਿਆ। ਕਾਲਜ ਦੇ ਪੰਜਾਬੀ ਵਿਸ਼ੇ ਚ ਪ੍ਰਥਮ ਦਰਜਾ ਲੈਣ ਵਾਲੇ ਪੰਜ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਕਾਲਜ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕੀਤੀਆਂ ਗਈਆਂ। ਸਮਾਗਮ ਦੇ ਅੰਤ ਵਿੱਚ ਡਾਕਟਰ ਜਸਪਾਲ ਜੱਸੀ ਤੇ ਪੁਆਧੀ ਅਖਾੜਾ ਦੇ ਕਲਾਕਾਰਾਂ ਨੇ ਖ਼ੂਬ ਰੰਗ ਬੰਨ੍ਹਿਆ। ਸਮੁੱਚੇ ਪ੍ਰੋਗਰਾਮ ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਦਰਸ਼ਨ ਸਿੰਘ ਬਨੂੜ ਨੇ ਬਾਖ਼ੂਬੀ ਨਿਭਾਇਆ। ਅਮਿੱਟ ਪੈੜਾਂ ਪਾਉਣ ਵਾਲਾ ਸੱਥ ਸਮਾਗਮ ਇਤਿਹਾਸਕ ਹੋ ਨਿਬੜਿਆ। ਇਸ ਸਮਾਗਮ ਵਿੱਚ ਇਲਾਕੇ ਦੇ ਪੰਚ, ਸਰਪੰਚ, ਉੱਘੇ ਵਿਅਕਤੀ, ਪ੍ਰਿੰਸੀਪਲ, ਅਧਿਆਪਕ, ਉਚ ਅਧਿਕਾਰੀ ਤੇ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…