nabaz-e-punjab.com

ਮੁੱਖ ਮੰਤਰੀ ਦੇ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਸਧਾਰਨ ਅਪਰੇਸ਼ਨ ਹੋਇਆ

ਥੋੜ•ੇ ਦਿਨਾਂ ਵਿੱਚ ਆਮ ਕੰਮਕਾਜ ਸ਼ੁਰੂ ਕਰਨ ਦੀ ਆਸ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 17 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ‘ਚੋਂ ਪੱਥਰੀ ਹਟਾਉਣ ਲਈ ਉਨ•ਾਂ ਦਾ ਅੱਜ ਸਵੇਰੇ ਇੱਥੇ ਪੀ.ਜੀ.ਆਈ. ਵਿਖੇ ਸਧਾਰਨ ਅਪਰੇਸ਼ਨ ਹੋਇਆ।
ਇਹ ਅਪਰੇਸ਼ਨ ਸਫਲ ਰਿਹਾ ਅਤੇ ਮੁੱਖ ਮੰਤਰੀ ਨੂੰ ਮੰਗਲਵਾਰ ਤੱਕ ਹਸਪਤਾਲ ‘ਚੋਂ ਛੁੱਟੀ ਮਿਲਣ ਦੀ ਉਮੀਦ ਹੈ।
ਮੁੱਖ ਮੰਤਰੀ ਦਾ ਅਪਰੇਸ਼ਨ ਇੱਥੇ ਪੀ.ਜੀ.ਆਈ. ਵਿਖੇ ਹੋਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਇਹ ਪੱਥਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਦੇ ਰਹੀ ਸੀ ਜਿਸ ਕਰਕੇ ਜਿੰਨੀ ਛੇਤੀ ਸੰਭਵ ਹੋਵੇ, ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਅੱਜ ਸਵੇਰੇ ਕੀਤਾ ਗਿਆ ਇਹ ਸਧਾਰਨ ਅਪਰੇਸ਼ਨ ਲਗਪਗ 40 ਮਿੰਟ ਤੱਕ ਚੱਲਿਆ।
ਡਾਕਟਰਾਂ ਨੇ ਦੱਸਿਆ ਕਿ ਇਹ ਸਧਾਰਨ ਅਪਰੇਸ਼ਨ ਸੀ ਅਤੇ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਤੱਕ ਠੀਕ ਹੋ ਕੇ ਆਮ ਕੰਮਕਾਜ ਸ਼ੁਰੂ ਕਰ ਦੇਣਗੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਿਹਤਯਾਬ ਹੋ ਰਹੇ ਹਨ ਅਤੇ ਇਕ ਜਾਂ ਦੋ ਦਿਨ ਵਿੱਚ ਕੰਮਕਾਜ ਸ਼ੁਰੂ ਕਰ ਦੇਣ ਦੀ ਆਸ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …