Nabaz-e-punjab.com

“ਝੂਠੇ ਦਰਜ ਕੇਸ ਨੂੰ ਰੱਦ ਕੀਤਾ ਜਾਵੇ,ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ ਅਮਰਿੰਦਰ ਸਿੰਘ”

ਕੈਪਟਨ ਸਰਕਾਰ ਦੀ ਬੇਰੁਖੀ ਦੇ ਪੀੜਤ ਅਨੁਸੂਚਿਤ ਜਾਤੀ ਪਰਿਵਾਰ: ਕੈਂਥ

ਹਮਾਇਤ ਦੇਣ ਵਾਲੇ ਸੰਗਠਨਾਂ ਦਾ ਸਵਾਗਤ

ਧਰਨਾ ਤੇ ਸੰਕੇਤਕ ਭੁੱਖ ਹੜਤਾਲ ਲਗਾਤਾਰ ਜਾਰੀ, “ਵਿਰੋਧੀ ਧਿਰ, ਅੱਤਿਆਚਾਰਾ ਪ੍ਰਤੀ ਖਮਾਸ਼ੋ”

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, ਦਸੰਬਰ 23:
ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਅਨਿਆਂ ,ਅੱਤਿਆਚਾਰ, ਧੱਕੇਸ਼ਾਹੀ, ਦਹਿਸ਼ਤ,ਗੁੰਡਾਗਰਦੀ ਅਤੇ ਬੇਰੁਖੀ ਸ਼ਿਕਾਰ ਹਨ।
ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਹਮਾਇਤ ਪ੍ਰਾਪਤ ਧਰਨੇ ਤੇ ਸੰਕੇਤਕ ਭੁੱਖ ਹੜਤਾਲ ,ਸੈਕਟਰ 25 ਦੇ ਰੈਲੀ ਗਰਾਊਂਡ ਚੰਡੀਗੜ੍ਹ ਵਿੱਚ ਲਗਾਤਾਰ ਜਾਰੀ ਧਰਨੇ ਵਿੱਚ ਸ਼ਰਨਾਰਥੀ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਨਾਲ ਹੋ ਰਹੇ ਝੂਠੇ ਪੁਲਿਸ ਕੇਸਾਂ ਵਿੱਚ ਰਾਜਨੀਤਕ ਆਗੂਆਂ ਦੀ ਸਹਿ ਨਾਲ ਤੰਗ ਪ੍ਰੇਸ਼ਾਨ ਤੇ ਅਪਮਾਣਤ ਕਰਨ ਦੀਆਂ ਘਟਨਾਵਾਂ ਨੇ ਸਾਨੂੰ ਘਰ ਤੋਂ ਬੇਘਰ ਕਰ ਦਿੱਤਾ ਹੈ ਇਹ ਪ੍ਰਗਟਾਵਾ ਕਰਦਿਆਂ ਪਿੰਡ ਅਤਾਲਾਂ ਦੇ ਵਸਨੀਕ ਕਾਲਾ ਸਿੰਘ ਅਤੇ ਸ਼ੇਰਗੜ੍ਹ ਦੇ ਚਰਨਜੀਤ ਸਿੰਘ ਨੇ ਬੜੇ ਦੁੱਖੀ ਮਨ ਨਾਲ ਹੋ ਰਹੀ ਸਿਆਸੀ ਰਸੂਖ ਧਨਾਢ ਜਿਮੀਂਦਾਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ,ਗੁੰਡਾਗਰਦੀ ਅਤੇ ਬੁਰਛਾਗਰਦੀ ਦੇ ਪੀੜਤ ਪਰਿਵਾਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਸ਼ਰਨਾਰਥੀਆਂ ਦਾ ਜੀਵਨ ਜਿਊਣ ਲਈ ਮਜਬੂਰ ਹਨ।
ਉਹਨਾਂ ਦੱਸਿਆ ਕਿ ਅਸੀਂ ਆਪਣੇ ਉਪਰ ਹੋ ਰਹੇ ਜੁਲਮਾਂ ਬਾਰੇ ਹਲਕੇ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਸਾਡੀ ਬੇਇੱਜ਼ਤੀ ਕੀਤੀ ਕਿਸੇ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਅਸੀਂ ਪਿਛਲੇ ਮਹੀਨਿਆਂ ਤੋਂ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ।ਅਸੀਂ ਫਿਰ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੂੰ ਜਾਣਕਾਰੀ ਦਿੱਤੀ ਉਹਨਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਗਿਆ ਹੁਣ ਅਸੀਂ ਇਨ੍ਹਾਂ ਦੀ ਮਦਦ ਨਾਲ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੇ ਹਾਂ।
ਸ੍ਰ ਕੈਂਥ ਨੇ ਦੱਸਿਆ ਕਿ ਧਰਨਾਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਸ਼ਾਤੀਪੂਰਣ ਧਰਨਾ ਤੇ ਸੰਕੇਤਕ ਭੁੱਖ ਹੜਤਾਲ ਕਰਕੇ ਅਸੀਂ ਕੈਪਟਨ ਸਰਕਾਰ ਦਾ ਅਨੁਸੂਚਿਤ ਜਾਤੀ ਵਿਰੋਧੀ ਰਵੱਈਆ ਲੋਕਾਂ ਦੇ ਸਾਹਮਣੇ ਨੰਗਾ ਕਰਹੇ ਹਾਂ ਅਤੇ ਸਾਨੂੰ ਬਹੁਤ ਸਾਰੇ ਸੰਗਠਨਾਂ ਨੇ ਹਮਾਇਤ ਦੇਣ ਦਾ ਫੈਸਲਾ ਕੀਤਾ ਜੋ ਸਵਾਗਤਯੋਗ ਹੈ। ਸਿਆਸੀ ਪਾਰਟੀਆਂ ਦੀ ਕੋਈ ਵੀ ਪਾਰਟੀ ਧੱਕੇਸ਼ਾਹੀ,ਗੁੰਡਾਗਰਦੀ ਅਤੇ ਬੁਰਛਾਗਰਦੀ ਦੇ ਵਿਰੁੱਧ ਲਈ ਬੋਲਣ ਲਈ ਤਿਆਰ ਨਹੀਂ ਹੈ,ਅਜਿਹੀਆਂ ਘਟਨਾਵਾਂ ਪ੍ਰਤੀ ਚੁੱਪ ਰਹਿਣਾਂ ਗੁਲਾਮ ਮਾਨਸਿਕਤਾ ਦਾ ਵਰਤਾਰਾ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…