Nabaz-e-punjab.com

ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਨੇ ਨਕਲ ਵਿਰੁੱਧ ਸਹੁੰ ਚੁੱਕੀ

ਸਰਕਾਰੀ ਕੰਨਿਆਂ ਸਕੂਲ ਸੋਹਾਣਾ ਵਿੱਚ ‘ਨਕਲ ਰੋਕੋ’ ਮੁਹਿੰਮ ਤਹਿਤ ਸਲੋਗਨ ਲਿਖਣ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿੱਚ ‘ਨਕਲ ਰੋਕੋ’ ਮੁਹਿੰਮ ਤਹਿਤ ਜੂੁਨੀਅਰ ਵਿੰਗ ਦੇ ਵਿਦਿਆਰਥੀਆਂ ਦੇ ‘ਸਲੋਗਨ’ ਲਿਖਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਜਯੋਤੀ ਕਾਲੜਾ ਦੀ ਰਹਿਨੁਮਾਈ ਹੇਠ ਕਰਵਾਏ ਇਸ ਮੁਕਾਬਲੇ ਵਿੱਚ 63 ਵਿਦਿਆਰਥਣਾਂ ਨੇ ਭਾਗ ਲਿਆ। ਇਹ ਜਾਣਕਾਰੀ ਦਿੰਦਿਆਂ ਅਧਿਆਪਕਾ (ਸਟੇਟ ਅਵਾਰਡੀ) ਸ੍ਰੀਮਤੀ ਸੁਧਾ ਜੈਨ ਨੇ ਦੱਸਿਆ ਕਿ ਵਿਦਿਆਰਥੀ ਨਕਲ ਰੋੋਕੋ ਅਭਿਆਨ ਪ੍ਰਤੀ ਉਤਸ਼ਾਹਿਤ ਸਨ। ਜਿਨ੍ਹਾਂ ਵੱਲੋਂ ਉਕਤ ਵਿਸ਼ੇ ਨਾਲ ਸਬੰਧਤ ਰੰਗ-ਬਿਰੰਗੇ ਚਾਰਟ ਬਣਾਏ ਗਏ ਅਤੇ ਸਾਰੀਆਂ ਵਿਦਿਆਰਥਣਾਂ ਨੇ ਸਾਲਾਨਾ ਪ੍ਰੀਖਿਆਵਾਂ ਵਿੱਚ ਨਕਲ ਵਿਰੁੱਧ ਸਹੁੰ ਚੁੱਕੀ।
ਜਾਣਕਾਰੀ ਅਨੁਸਾਰ ਅਧਿਆਪਕਾ ਜਗਜੀਤ ਕੌਰ, ਹੇਮਾ ਬਾਲੀ, ਸੰਗੀਤਾ ਜੋਸ਼ੀ ਅਤੇ ਸ੍ਰੀਮਤੀ ਜੈਨ ਨੇ ਨਕਲ ਰੋੋਕੋ ਅਭਿਆਨ ਦਾ ਸਫ਼ਲ ਆਯੋਜਨ ਕੀਤਾ। ਇਸ ਮੁਕਾਬਲੇ ਵਿੱਚ ਕਲਾਸ ਛੇਵੀਂ ‘ਬੀ’ ਦੀ ਸ਼ਿਵਾਨੀ, ਅੱਠਵੀਂ ‘ਏ’ ਦੀ ਸੁਖਪ੍ਰੀਤ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਕਲਾਸ ਅੱਠਵੀਂ ’ਏ’ ਦੀ ਜਸਪ੍ਰੀਤ ਅਤੇ ਇਸੇ ਕਲਾਸ ਦੀ ਪ੍ਰੀਤੀ ਨੇ ਦੂਜਾ ਅਤੇ ਕਲਾਸ ਅੱਠਵੀਂ ‘ਏ’ ਦੀ ਹੀ ਮੀਰਾ ਕੁਮਾਰੀ ਅਤੇ ਛੇਵੀਂ ‘ਏ’ ਦੀ ਮਾਨਸੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੂੰ ਨਕਲ ਵਿਰੁੱਧ ਪ੍ਰੇਰਦਿਆਂ ਹੋਰਨਾਂ ਵਿਦਿਆਰਥੀਆਂ ਅਤੇ ਆਪਣੇ ਭੈਣ ਭਰਾਵਾਂ ਨੂੰ ਵੀ ਨਕਲ ਵਿਰੁੱਧ ਲਾਮਬੰਦ ਕਰਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…