Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਅੱਠ ਬੱਚਿਆਂ ਨੇ ਮਾਰੀ ਪਹਿਲੀ ਕਿਲਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਵੇਂ ਸਾਲ 2019 ਦੀ ਸਵੇਰ ਮੰਗਲਵਾਰ ਨੂੰ ਅੱਠ ਨਵਜੰਮੇ ਬੱਚਿਆਂ ਨੇ ਪਹਿਲੀ ਕਿਲਕਾਰੀ ਮਾਰੀ। ਜਿਨ੍ਹਾਂ ਵਿੱਚ ਚਾਰ ਬੱਚਿਆਂ ਨੇ ਸਰਕਾਰੀ ਹਸਪਤਾਲ ਫੇਜ਼-6 ਅਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੋਹਾਣਾ ਹਸਪਤਾਲ ਵਿੱਚ 4 ਬੱਚਿਆਂ ਨੇ ਜਨਮ ਲਿਆ। ਇਹ ਸਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਸੋਹਾਣਾ ਹਸਪਤਾਲ ਦੀ ਬੱਚਿਆਂ ਦੀਆਂ ਬਿਮਾਰੀਆਂ ਦੀ ਮਾਹਰ ਡਾਕਟਰ ਪ੍ਰਗਿਆ ਗੋਇਲ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੁਹਾਲੀ ਦੇ ਫੇਜ਼-3 ਦੀ ਵਸਨੀਕ ਰਮਨਦੀਪ ਕੌਰ ਅਤੇ ਰਾਜਪੁਰਾ ਦੀ ਰਿੱਤੂ ਨੇ ਅੱਜ ਬੇਟੀਆਂ ਨੂੰ ਜਨਮ ਦਿੱਤਾ ਹਨ। ਜਦੋਂਕਿ ਇੱਥੋਂ ਦੇ ਸੈਕਟਰ-78 ਦੀ ਅਨੀਤਾ ਰਾਣੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਤਿੰਨੇ ਬੱਚੇ ਅੱਜ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੋਂ ਪਹਿਲਾਂ ਵੱਡੇ ਅਪਰੇਸ਼ਨ ਨਾਲ ਹੋਏ ਹਨ। ਡਾਕਟਰ ਗੋਇਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਬੱਚਿਆਂ ਨੂੰ ਉਨ੍ਹਾਂ ਦੀਆਂ ਦੀ ਮਾਵਾਂ ਦੀ ਮਰਜ਼ੀ ਮੁਤਾਬਕ ਜਨਮ ਦੁਆਇਆ ਗਿਆ ਹੈ। ਉਕਤ ਤਿੰਨੇ ਅੌਰਤਾਂ ਦੀ ਇਹ ਇੱਛਾ ਸੀ ਕਿ ਉਨ੍ਹਾਂ ਦੀ ਕੁੱਖ ’ਚੋਂ ਨਵੇਂ ਸਾਲ ’ਤੇ ਪਹਿਲੀ ਜਨਵਰੀ ਨੂੰ ਬੱਚੇ ਪੈਦਾ ਹੋਣ। ਉਨ੍ਹਾਂ ਦੱਸਿਆ ਕਿ ਉਕਤ ਨਵ ਜੰਮੇ ਬੱਚੇ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਵੀਰਵਾਰ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾ ਸਕਦਾ ਹੈ। ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਸਥਾਨਕ ਸੈਕਟਰ-64 ਦੀ ਵਸਨੀਕ ਪੂਜਾ ਗਰੇਵਾਲ ਨੇ ਹਸਪਤਾਲ ਵਿੱਚ ਅੱਜ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਉਧਰ, ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੇ ਮੌਕੇ ਅੱਜ ਸਰਕਾਰੀ ਜੱਚਾ ਬੱਚਾ ਹਸਪਤਾਲ ਫੇਜ਼-6 ਵਿੱਚ ਦੋ ਬੱਚਿਆਂ ਨੇ ਵੱਡੇ ਅਪਰੇਸ਼ਨ ਨਾਲ ਜਨਮ ਲਿਆ ਹੈ ਜਦੋਂਕਿ ਦੋ ਬੱਚਿਆਂ ਦੀ ਨਾਰਮਲ ਡਲਿਵਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਮਨਪ੍ਰੀਤ ਕੌਰ ਵਾਸੀ ਪਿੰਡ ਹਸਨਪੁਰ (ਮੁਹਾਲੀ), ਜਯੋਤੀ ਵਾਸੀ ਪਿੰਡ ਰੁੜਕੀ ਖਾਸ ਨੇ ਵੱਡੇ ਅਪਰੇਸ਼ਨ ਨਾਲ ਬੱਚਿਆਂ ਨੂੰ ਜਨਮ ਦਿੱਤਾ ਹੈ ਜਦੋਂਕਿ ਮਧੂ ਵਾਸੀ ਪਿੰਡ ਸੋਹਾਣਾ ਅਤੇ ਸੁਮੀਤਾ ਰਾਣੀ ਵਾਸੀ ਸੈਕਟਰ-56 ਨੇ ਨਾਰਮਲ ਡਲਿਵਰੀ ਰਾਹੀਂ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਚਾਰੇ ਕੁੜੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ