Nabaz-e-punjab.com

ਖੂਨਦਾਨੀ ਜੋੜੀ ਬਲਵੰਤ ਸਿੰਘ ਤੇ ਜਸਵੰਤ ਕੌਰ 100ਵੀਂ-100ਵੀਂ ਵਾਰ ਖੂਨਦਾਨ ਕਰਕੇ ਮਨਾਇਆ ਨਵਾਂ ਸਾਲ

ਮਰਨ ਉਪਰੰਤ ਆਪਣਾ ਸਰੀਰ ਪੀਜੀਆਈ ਨੂੰ ਮੈਡੀਕਲ ਖੋਜ ਲਈ ਦਾਨ ਕਰਨ ਲਈ ਵੀ ਕੀਤਾ ਜਾ ਚੁੱਕਾ ਹੈ ਐਲਾਨ

ਖੂਨਦਾਨੀ ਜੋੜੀ ਦਾ ਪਰਿਵਾਰ ਹੁਣ ਤੱਕ ਕਰ ਚੁੱਕਾ ਹੈ 1 ਕੁਇੰਟਲ 11 ਕਿੱਲੋ ਖੂਨ ਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਮੁਹਾਲੀ ਦੀ ਖੂਨਦਾਨੀ ਜੋੜੀ ਬਲਵੰਤ ਸਿੰਘ ਅਤੇ ਬੀਬੀ ਜਸਵੰਤ ਕੌਰ (ਲਿਮਕਾ ਬੁੱਕ ਰਿਕਾਰਡ) ਵੱਲੋਂ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ 100ਵੀਂ-100ਵੀਂ ਵਾਰ ਖੂਨਦਾਨ ਕਰਕੇ ਨਵਾਂ ਸਾਲ ਮਨਾਇਆ ਗਿਆ। ਬਲਵੰਤ ਸਿੰਘ ਅਤੇ ਜਸਵੰਤ ਕੌਰ ਨੇ ਦੱਸਿਆ ਕਿ ਖੂਨਦਾਨ ਕਰਨ ਕਰਕੇ ਉਨ੍ਹਾਂ ਦਾ ਨਾਮ ਗਿੰਨੀਜ ਬੁੱਕ, ਲਿਮਕਾ ਬੁੱਕ, ਇੰਡੀਆ ਬੁੱਕ, ਏਸੀਆ ਬੁੱਕ, ਯੂਨੀਕ ਬੁੱਕ, ਚੈਂਪੀਅਨ ਬੁੱਕ, ਗਲੋਬਲ ਵਰਲਡ ਬੁੱਕ ਵਿੱਚ ਦਰਜ ਹੋ ਚੁੱਕਿਆ ਹੈ। ਹੁਣ ਤੱਕ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ 1500 ਤੋਂ ਵਧ ਸਨਮਾਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੇ ਕੈਨੇਡਾ ਰਹਿੰਦੇ ਬੱਚਿਆਂ ਅਮਨਦੀਪ ਸਿੰਘ ਅਤੇ ਸੰਦੀਪ ਕੌਰ ਵੱਲੋਂ ਵੀ 40-40 ਵਾਰ ਖੂਨਦਾਨ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਇੱਕ ਕੁਇੰਟਲ 11 ਕਿੱਲੋ ਖੂਨਦਾਨ ਕੀਤਾ ਜਾ ਚੁੱਕਾ ਹੈ।
ਇਸ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ 7 ਅਪਰੈਲ 1991 ਵਿੱਚ ਇਕੱਠਿਆਂ ਖੂਨਦਾਨ ਕੀਤਾ ਸੀ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਖੂਨਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਲੋੜਵੰਦ ਲੋਕਾਂ ਦੀ ਜ਼ਿੰਦਗੀ ਬਚ ਜਾਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਪਰੈਲ 1994 ਵਿੱਚ ਬਾਬਾ ਸੇਖ ਫਰੀਦ ਬਲੱਡ ਡੋਨਰਜ਼ ਕੌਂਸਲ ਦੀ ਸਥਾਪਨਾ ਕਰਕੇ ਹੁਣ ਤੱਕ 146 ਵਾਰ ਖੂਨਦਾਨ ਕੈਂਪ ਲਗਾ ਕੇ ਕਰੀਬ 23 ਹਜ਼ਾਰ ਤੋਂ ਵੱਧ ਯੂਨਿਟ ਖੂਨ ਇਕੱਠਾ ਕਰਕੇ ਵੱਖ-ਵੱਖ ਬਲੱਡ ਬੈਂਕਾਂ ਨੂੰ ਦਿੱਤਾ ਜਾ ਚੁੱਕਾ ਹੈ। ਇਹ ਜੋੜੀ ਵਿਆਹ ਦੀ 23ਵੀਂ ਵਰੇ੍ਹਗੰਢ ਮੌਕੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਆਪਣਾ ਸਰੀਰ ਵੀ ਮਰਨ ਉਪਰੰਤ ਪੀਜੀਆਈ ਨੂੰ ਮੈਡੀਕਲ ਖੋਜ ਲਈ ਦਾਨ ਕਰਨ ਦਾ ਐਲਾਨ ਕਰ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…