ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਫਰਵਰੀ:
1987 ਬੈਚ ਦੇ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ।
ਉਹ ਸੁਰੇਸ਼ ਅਰੋੜਾ ਦੀ ਥਾਂ ਪੰਜਾਬ ਦੇ ਡੀ.ਜੀ.ਪੀ. ਬਣੇ ਹਨ ਜੋ ਪਿਛਲੇ ਸਾਲ 30 ਸਤੰਬਰ ਨੂੰ ਸੇਵਾ ਮੁਕਤੀ ਤੋਂ ਬਾਅਦ ਸੇਵਾਕਾਲ ਦੇ ਵਾਧੇ ‘ਤੇ ਸਨ। ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨਗੀ ਦਿੱਤੀ।
ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਦਿਨਕਰ ਗੁਪਤਾ ਆਪਣੇ ਬੈਚ ਦੇ ਤਿੰਨਾਂ ਅਧਿਕਾਰੀਆਂ ਤੋਂ ਸਭ ਤੋਂ ਸੀਨੀਅਰ ਸਨ ਜਿਨ•ਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂ.ਪੀ.ਐਸ.ਸੀ. ਨੇ ਇਸ ਉੱਚ ਅਹੁਦੇ ਦੀ ਨਿਯੁਕਤੀ ਲਈ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲਾਂ ਦਿਨਕਰ ਗੁਪਤਾ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਤਾਇਨਾਤ ਸਨ ਜੋ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕਵਾਇਡ (ਏ.ਟੀ.ਐਸ.) ਅਤੇ ਆਰਗੇਨਾਇਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਸਿੱਧੀ ਨਿਗਰਾਨੀ ਕਰਦਾ ਹੈ।
ਤਜਰਬੇਕਾਰ ਅਧਿਕਾਰੀ ਦਿਨਕਰ ਗੁਪਤਾ ਨੂੰ ਕੇਂਦਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਪੱਧਰ ਦੀ ਅਸਾਮੀ ਲਈ ਨਿਯੁਕਤੀ ਵਾਸਤੇ 26.04.2018 ਨੂੰ ਸੂਚੀ ਦਰਜ ਕੀਤਾ ਗਿਆ ਸੀ। ਉਹ 1987 ਬੈਚ ਦੇ 20 ਆਈ.ਪੀ.ਐਸ. ਅਧਿਕਾਰੀਆਂ ਵਿੱਚ ਸ਼ਾਮਲ ਸਨ ਜਿਨ•ਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ ਪੰਜਾਬ ਦੇ ਇਸ ਸੂਚੀ ਵਿੱਚ ਸ਼ਾਮਲ ਇਕੋ-ਇਕ ਅਧਿਕਾਰੀ ਸਨ।
ਦਿਨਕਰ ਗੁਪਤਾ ਜੂਨ, 2004 ਤੋਂ ਜੁਲਾਈ, 2012 ਤੱਕ ਅੱਠ ਸਾਲ ਐਮ.ਐਚ.ਏ. ਕੋਲ ਕੇਂਦਰੀ ਡੈਪੂਟੇਸ਼ਨ ‘ਤੇ ਰਹੇ ਜਿੱਥੇ ਉਨ•ਾਂ ਨੇ ਬਹੁਤ ਨਾਜੁਕ ਥਾਵਾਂ ‘ਤੇ ਜ਼ਿੰਮੇਵਾਰੀ ਨਿਭਾਈ ਜਿਨ•ਾਂ ਵਿੱਚ ਐਮ.ਐਚ.ਏ. ਦੇ ਡਿਗਨਟਰੀ ਪ੍ਰੋਟੈਕਸ਼ਨ ਡਵੀਜ਼ਨ ਦੇ ਮੁਖੀ ਦਾ ਅਹੁਦਾ ਵੀ ਸ਼ਾਮਲ ਸੀ।
ਦਿਨਕਰ ਗੁਪਤਾ ਨੇ ਅੱਤਵਾਦ ਦੇ ਸਮੇਂ ਦੌਰਾਨ ਲੁਧਿਆਣਾ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿ•ਆਂ ਦੇ ਪੁਲਿਸ ਮੁਖੀ (ਐਸ.ਐਸ.ਪੀ.) ਵਜੋਂ ਸੱਤ ਸਾਲ ਤੋਂ ਵੱਧ ਸੇਵਾ ਨਿਭਾਈ। ਉਨ•ਾਂ ਨੇ ਡੀ.ਆਈ.ਜੀ.(ਜਲੰਧਰ ਰੇਂਜ), ਡੀ.ਆਈ.ਜੀ.(ਲੁਧਿਆਣਾ ਰੇਂਜ), ਡੀ.ਆਈ.ਜੀ.(ਕਾਊਂਟਰ ਇੰਟੈਲੀਜੈਂਸ), ਪੰਜਾਬ ਅਤੇ ਡੀ.ਆਈ.ਜੀ.(ਇੰਟੈਲੀਜੈਂਸ) ਪੰਜਾਬ ਵਜੋਂ 2004 ਤੱਕ ਸੇਵਾ ਨਿਭਾਈ ਹੈ।
ਦਿਨਕਰ ਗੁਪਤਾ ਨੇ ਏ.ਡੀ.ਜੀ.ਪੀ. ਐਡਮਨਿਸਟ੍ਰੇਸ਼ਨ ਐਂਡ ਕਮਿਊਨਿਟੀ ਪੁਲਿਸਿੰਗ (2015-17), ਏ.ਡੀ.ਜੀ.ਪੀ. ਪ੍ਰੋਵਿਜ਼ਨਿੰਗ ਐਂਡ ਮਾਡਰਨਾਇਜੇਸ਼ਨ (2014-15), ਏ.ਡੀ.ਜੀ.ਪੀ. ਕਾਨੂੰਨ ਵਿਵਸਥਾ (2012-15), ਏ.ਡੀ.ਜੀ.ਪੀ. ਸੁਰੱਖਿਆ (2012-15), ਏ.ਡੀ.ਜੀ.ਪੀ. ਟ੍ਰੈਫਿਕ (2013-14), ਡੀ.ਆਈ.ਜੀ. ਰੇਂਜ (2002 ‘ਚ ਇਕ ਸਾਲ ਤੋਂ ਵੱਧ ਅਤੇ 2003-04), ਐਸ.ਐਸ.ਪੀ. (ਜਨਵਰੀ 1992 ਤੋਂ ਜਨਵਰੀ 1999 ਤੱਕ ਸੱਤ ਸਾਲ) ਸੇਵਾ ਨਿਭਾਈ।
ਦਿਨਕਰ ਗੁਪਤਾ ਨੂੰ ਬਹਾਦਰੀ ਲਈ 1992 ਵਿੱਚ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ•ਾਂ ਨੂੰ ਆਪਣੀ ਡਿਊਟੀ ਦੌਰਾਨ ਵਿਲੱਖਣ ਹੌਸਲਾ, ਬਹਾਦਰੀ ਅਤੇ ਸਮਰਪਣ ਵਿਖਾਉਣ ਲਈ 1994 ਵਿੱਚ ਬਾਰ ਟੂ ਪੁਲਿਸ ਮੈਡਲ ਨਾਲ ਸਨਮਾਨਿਆ ਗਿਆ। ਉਨ•ਾਂ ਨੂੰ ਰਾਸ਼ਟਰਪਤੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਾਪਤ ਹੋਇਆ। ਉਨ•ਾਂ ਨੂੰ 2010 ਵਿੱਚ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਮਿਲਿਆ।
ਦਿਨਕਰ ਗੁਪਤਾ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ.(ਯੂ.ਐਸ.ਏ.) ਵਿਖੇ 2000-01 ਦੌਰਾਨ ਵਿਜ਼ਟਿੰਗ ਪ੍ਰੋਫੈਸਰ ਰਹੇ ਜਿੱਥੇ ਉਨ•ਾਂ ਨੇ ਜਨਵਰੀ-ਮਈ, 2001 ‘ਚ ‘ਗੋਰਮਿੰਟਸ ਅੰਡਰ ਸੀਜ਼: ਅੰਡਰਸਟੈਂਡਿੰਗ ਟੈਰੋਰਿਜ਼ਮ ਐਂਡ ਟੈਰੋਰਿਸਟਸ’ ਦੇ ਕੋਰਸ ਨੂੰ ਤਿਆਰ ਕੀਤਾ ਅਤੇ ਪੜ•ਾਇਆ।
ਸਾਲ 1999 ‘ਚ ਗੁਪਤਾ ਨੂੰ ਬ੍ਰਿਟਿਸ਼ ਕਾਊਂਸਲ ਵੱਲੋਂ ਬ੍ਰਿਟਿਸ਼ ਚੇਵੇਨਿੰਗ ਗੁਰੂਕੁਲ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ ਜਿਸ ਦੇ ਹੇਠ ਉਨ•ਾਂ ਨੇ ਲੰਡਨ ਸਕੂਲ ਆਫ ਇਕੋਨਾਮਿਕ, ਲੰਡਨ ਵਿਖੇ 10 ਹਫ਼ਤੇ ਦਾ ਗੁਰੂਕੁਲ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਉਨ•ਾਂ ਨੇ ਸਕਾਟਲੈਂਡ ਯਾਰਡ, ਲੰਡਨ ਅਤੇ ਨਿਊ ਯਾਰਕ ਪੁਲਿਸ ਡਿਪਾਰਟਮੈਂਟ ਸਣੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਪੁਲਿਸ ਫੋਰਸਾਂ ਨੂੰ ਸਿਖਿਅਤ ਕੀਤਾ। ਉਨ•ਾਂ ਨੇ ਯੂਨੀਵਰਸਿਟੀਆਂ ਅਤੇ ਅਮਰੀਕਾ ਦੇ ਪ੍ਰਮੁੱਖ ਬੁੱਧੀਜੀਵੀਆਂ ਵਿੱਚ ਆਪਣੇ ਭਾਸ਼ਣ ਦਿੱਤੇ। ਉਨ•ਾਂ ਨੇ 1996 ਵਿੱਚ ਇੰਟਰਪੋਲ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਅੱਤਵਾਦ ਬਾਰੇ ਇਕ ਸਿੰਪੋਜ਼ਿਅਮ ਵਿੱਚ ਭਾਰਤੀ ਨੁਮਾਇੰਦਗੀ ਕੀਤੀ।
ਸਾਲ 1997 ਵਿੱਚ ਉਨ•ਾਂ ਨੂੰ ਸੁਪਰਕਾਪ ‘ਤੇ ਭਾਰਤ ਦੀ ਡੀ.ਜੀ.ਪੀ./ਆਈ.ਜੀ.ਪੀ. ਕਾਨਫਰੈਂਸ ਵਿੱਚ ਪੇਸ਼ਕਾਰੀ ਕਰਨ ਲਈ ਸੱਦਾ ਦਿੱਤਾ ਗਿਆ। ਉਨ•ਾਂ ਨੇ ਅਪਰਾਧ, ਡਾਟਾਬੇਸ, ਪ੍ਰਬੰਧਨ ਅਤੇ ਦਿਹਾਤ ਸੂਚਨਾ ਸਿਸਟਮ ਦਾ ਸਾਫਟਵੇਅਰ ਤਿਆਰ ਕੀਤਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …