Share on Facebook Share on Twitter Share on Google+ Share on Pinterest Share on Linkedin 15 ਸਾਲਾਂ ਤੋਂ ਲਸਣ ਦੀ ਕਾਸ਼ਤ ਕਰ ਰਿਹਾ ਹੈ ਪਿੰਡ ਸੈਣੀਮਾਜਰਾ ਦਾ ਅਗਾਂਹਵਧੂ ਕਿਸਾਨ ਹਰਪਾਲ ਸਿੰਘ ਗੁਆਂਢੀ ਸੂਬਿਆਂ ਦੇ ਵਪਾਰੀਆਂ ਨੂੰ ਲਸਣ ਤੋਂ ਤਿਆਰ ਛੋਟੀਆਂ ਗੰਢਾਂ ਵੇਚ ਕਰ ਰਿਹਾ ਹੈ ਚੰਗੀ ਕਮਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ: ਪਿੰਡ ਸੈਣੀ ਮਾਜਰਾ ਦਾ ਅਗਾਂਹਵਧੂ ਕਿਸਾਨ ਹਰਪਾਲ ਸਿੰਘ ਪੁੱਤਰ ਨਸੀਬ ਸਿੰਘ ਰਿਵਾਇਤੀ ਖੇਤੀ ਦਾ ਰਾਹ ਛੱਡ ਕੇ ਕਈ ਸਾਲਾਂ ਤੋਂ ਲਸਣ ਦੀ ਕਾਸ਼ਤ ਕਰ ਕੇ ਚੰਗੀ ਕਮਾਈ ਕਰ ਰਹਾ ਹੈ। ਕਣਕ-ਝੋਨੇ ਦੀ ਫਸਲੀ ਚੱਕਰ ’ਚੋਂ ਨਿਕਲ ਕੇ ਇਸ ਕਿਸਾਨ ਨੇ ਜਿੱਥੇ ਦੂਜੇ ਸੂਬਿਆਂ ਦੇ ਵਪਾਰੀਆਂ ਨੂੰ ਲਸਣ ਤੋਂ ਤਿਆਰ ਹੁੰਦੀਆਂ ਛੋਟੀਆਂ ਗੰਢੀਆਂ ਵੇਚ ਕੇ ਵੀ ਆਮਦਨ ਵਿੱਚ ਚੌਖਾ ਵਾਧਾ ਕੀਤਾ ਹੈ, ਉੱਥੇ ਦੂਜੇ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਸੈਣੀ ਮਾਜਰਾ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਲਸਣ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਹਰਪਾਲ ਸਿੰਘ ਪਿਛਲੇ 15 ਸਾਲਾਂ ਤੋਂ ਲਸਣ ਦੀ ਕਾਸ਼ਤ ਕਰ ਰਿਹਾ ਹੈ। ਉਸ ਵੱਲੋਂ 2-3 ਏਕੜ ਵਿੱਚ ਢੁੱਕਵੇਂ ਸਮੇਂ ’ਤੇ ਲਸਣ ਲਗਾਇਆ ਜਾਂਦਾ ਹੈ ਅਤੇ ਜ਼ਮੀਨ ਰੇਤਲੀ ਹੋਣ ਕਰਕੇ ਅਤੇ ਦੇਸੀ ਖਾਦ ਦੀ ਵਰਤੋਂ ਕਰਕੇ ਲਸਣ ਦਾ ਵਧੀਆ ਕਿਸਮ ਦਾ ਝਾੜ ਪ੍ਰਾਪਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਹਰਪਾਲ ਸਿੰਘ ਵੱਲੋਂ ਲਸਣ ਦੀ ਐਲੀਫੈਂਟ ਗਾਰਲਿਕ ਕਿਸਮ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਉਸ ਵੱਲੋਂ ਲਸਣ ਦੀਆਂ ਛੋਟੇ ਆਕਾਰ ਦੀਆਂ ਗੰਢਾਂ ਵੀ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਵਰਤੋਂ ਲੇਹ ਲੱਦਾਖ ਅਤੇ ਹੋਰ ਪਹਾੜੀ ਖੇਤਰਾਂ ਦੇ ਲੋਕ ਕਰਦੇ ਹਨ। ਇਨ੍ਹਾਂ ਦੀ ਵਰਤੋਂ ਜੋੜਾਂ ਦੇ ਦਰਦ ਲਈ ਬਹੁਤ ਫਾਇਦੇਮੰਦ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋਂ 50-55 ਕੁਇੰਟਲ ਪ੍ਰਤੀ ਏਕੜ ਲਸਣ ਦਾ ਅੰਦਾਜ਼ਨ ਝਾੜ ਪ੍ਰਾਪਤ ਕਰਨ ਤੋਂ ਇਲਾਵਾ 4 ਤੋਂ 5 ਕੁਇੰਟਲ ਪ੍ਰਤੀ ਏਕੜ ਛੋਟੀਆਂ ਗੰਢੀਆਂ ਵੀ ਹਾਸਲ ਕੀਤੀਆਂ ਜਾਂਦੀਆਂ ਹਨ, ਜੋ ਕਿ ਦੂਜੇ ਰਾਜਾਂ ਤੋਂ ਆ ਕੇ ਵਪਾਰੀ 300 ਤੋਂ 400 ਰੁਪਏ ਪ੍ਰਤੀ ਕਿੱਲੋਗਰਾਮ ਦੇ ਹਿਸਾਬ ਨਾਲ ਖਰੀਦਦੇ ਹਨ। ਇਸ ਤੋਂ ਇਲਾਵਾ ਲਸਣ ਨੂੰ ਬੀਜ ਦੇ ਤੌਰ ’ਤੇ ਵੀ ਵੇਚਿਆ ਜਾਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ