Share on Facebook Share on Twitter Share on Google+ Share on Pinterest Share on Linkedin ਸੋਨ ਚਿੜੀਆਂ: ਡਾਕੂ ਮਾਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹਨ ਮਨੋਜ ਵਾਜਪਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਭੂਮੀ ਪੇਂਡਨੇਕਰ ਦੀ ਫਿਲਮ ‘ਸੋਨ ਚਿੜੀਆ’ ਦਾ ਦੂਜਾ ਟਰੇਲਰ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ ਤੋਂ ਲੈ ਕੇ ਫਿਲਮ ਦੇ ਸਾਰੇ ਕਿਰਦਾਰਾਂ ਦੇ ਲੁੱਕ ਨੇ ‘ਸੋਨ ਚਿੜੀਆ’ ਦੇ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਅਭਿਨੇਤਾ ਮਨੋਜ ਵਾਜਪਈ ਫਿਲਮ ਵਿੱਚ ਠਾਕੁਰ ਡਾਕੂ ਮਾਨ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ ਵਿੱਚ ਮਾਨ ਸਿੰਘ ਦੀ ਭੂਮਿਕਾ ਨਿਭਾਉਣ ਦੌਰਾਨ ਅਭਿਨੇਤਾ ਦੀ ਇਸ ਕਿਰਦਾਰ ਦੇ ਪ੍ਰਤੀ ਰੁਚੀ ਇੱਕ ਕਦਰ ਵਧ ਗਈ ਸੀ ਕਿ ਉਹ ਮਾਨ ਸਿੰਘ ਦੀ ਜੀਵਨ ਗਾਥਾ ਬਾਰੇ ਹੁਣ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਹਨ। ਡਾਕੂ ਮਾਨ ਸਿੰਘ ਆਗਰਾ ਵਿੱਚ ਪੈਦਾ ਹੋਇਆ ਸੀ, ਜੋ ਕਿ ਖੌਫਨਾਕ ਡਕੈਟੀ ਕਰਦਾ ਸੀ। ਡਕੈਤ ਮਾਨ ਸਿੰਘ ’ਤੇ ਲੁੱਟ ਦੇ 1112, ਹੱਤਿਆ ਦੇ 185 ਮਾਮਲੇ ਦਰਜ ਸਨ ਪਰ ਗਰੀਬਾਂ ਵਿੱਚ ਉਹ ਰੌਬਿਨ ਹੁੱਡ ਵਾਂਗ ਸਨ। ਮਜ਼ਬੂਰ ਤੇ ਕਮਜ਼ੋਰ ਲੋਕਾਂ ਨੂੰ ਹੱਕ ਦਿਵਾਉਣ ਲਈ ਮਾਨ ਸਿੰਘ ਨੇ ਖੂਨੀ ਖੇਡ ਜ਼ਰੂਰ ਖੇਡੇ ਸਨ ਪ੍ਰੰਤੂ ਉਨ੍ਹਾਂ ਨੇ ਕਿਸੇ ਨੂੰ ਬਿਨਾਂ ਗੱਲ ਤੋਂ ਨਹੀਂ ਸਤਾਇਆ। ‘ਸੋਨ ਚਿੜੀਆ’ ਵਿੱਚ 1970 ਦੇ ਦਹਾਕੇ ਨੂੰ ਦਿਖਾਇਆ ਗਿਆ ਹੈ। ਹਾਲ ਹੀ ਵਿੱਚ ਫਿਲਮ ਦੇ ਰਿਲੀਜ਼ ਹੋਏ ਦੂਜੇ ਟਰੇਲਰ ਵਿੱਚ ਫਿਲਮ ਦੇ ਕਿਰਦਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਟਰੇਲਰ ਕੁੱਟ-ਮਾਰ ਤੇ ਗਾਲੀ ਗਲੌਚ ਨਾਲ ਭਰਿਆ ਹੋਇਆ ਹੈ। ਸੁਸ਼ਾਂਤ, ਮਨੋਜ ਵਾਜਪਈ, ਰਣਵੀਰ ਸ਼ੌਰੀ ਦਾ ਲੁੱਕ ਖੌਫਨਾਕ ਹੈ। ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਲਖਨਾ ਦੇ ਕਿਰਦਾਰ ਵਿੱਚ ਹੈ। ਲਖਨਾ ਗਰਮ ਦਿਮਾਗ ਦਾ ਆਦਮੀ ਹੈ, ਜੋ ਮੂੰਹ ਤੋਂ ਘੱਟ ਤੇ ਬੰਦੂਕ ਦੀ ਗੋਲੀਆਂ ਨਾਲ ਜ਼ਿਆਦਾ ਬੋਲਦਾ ਹੈ। ਉੱਥੇ ਹੀ ਮਨੋਜ ਵਾਜਪਈ ਮਾਨ ਸਿੰਘ ਦੇ ਕਿਰਦਾਰ ਵਿੱਚ ਹਨ। ਇੱਕ ਸੀਨ ਵਿੱਚ ਮਨੋਜ ਅਜਿਹੇ ਘਰ ਵਿੱਚ ਡਾਕਾ ਮਾਰਦਾ ਹੈ, ਜਿੱਥੇ ਵਿਆਹ ਦਾ ਸਮਾਰੋਹ ਚੱਲ ਰਿਹਾ ਹੁੰਦਾ ਹੈ। ਦੱਸਣਯੋਗ ਹੈ ਕਿ ‘ਸੋਨ ਚਿੜੀਆ’ ਵਿੱਚ ਆਸ਼ੂਤੋਸ਼ ਰਾਣਾ ਪੁਲੀਸ ਇੰਸਪੈਕਟਰ ਦੇ ਰੋਲ ਵਿੱਚ ਹਨ। ਫਿਲਮ ਐਕਸ਼ਨ ਨਾਲ ਭਰਪੂਰ ਹੈ। ਇਸ ਫਿਲਮ ਦਾ ਟੀਜ਼ਰ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ। ਇਹ ਫਿਲਮ 1 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ