Nabaz-e-punjab.com

ਸ਼ਹੀਦਾਂ ਦੀ ਯਾਦ ਵਿੱਚ 12ਵੇਂ ਵਿਰਾਸਤੀ ਅਖਾੜੇ ਵਿੱਚ ਸੂਫੀ ਗਾਇਕ ਬਲਬੀਰ ਸੂਫ਼ੀ ਨੇ ਖੂਬ ਰੰਗ ਬੰਨ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਵੱਲੋਂ ਗਰੀਨ ਲੋਟਸ ਸ਼ੁਕਸ਼ਮ ਜ਼ੀਰਕਪੁਰ, ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਅਤੇ ਮਾਰਕਫੈਂਡ ਪੰਜਾਬ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਫੇਜ਼-1 ਮੁਹਾਲੀ ਵਿੱਚ 12ਵਾਂ ਵਿਰਾਸਤੀ ਅਖਾੜਾ ‘ਵਿਰਾਸਤੀ ਰੌਣਕਾਂ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਕਾਲੀ ਦਲ ਦੇ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਵਾਲੀਆ ਨੇ ਸੁਸਾਇਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਵਿਰਾਸਤ ਨਾਲ ਜੁੜਨ ਦੀ ਅਪੀਲ ਕੀਤੀ। ਉਹਨਾਂ ਸੁਸਾਇਟੀ ਨੂੰ ਗਿਆਰਾਂ ਹਜ਼ਾਰ ਦੀ ਮਾਈਕ ਸਹਾਇਤਾ ਵੀ ਦਿੱਤੀ।
ਵਿਰਾਸਤੀ ਰੌਣਕਾਂ ਦੀ ਸ਼ੁਰੂਆਤ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਦੋ ਮਿੰਟ ਦਾ ਮੌਨ ਰੱਖਿਆ ਗਿਆ। ਕਰਮਜੀਤ ਸਿੰਘ ਬੱਗਾ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਅਖਾੜੇ ਦੀ ਸ਼ੁਰੂਆਤ ਵਿੱਚ ਸਰਬਜੀਤ ਰੁਪਾਲ ਵੱਲੋਂ ਹਾਜ਼ਰੀ ਲਵਾਉੱਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਫਰੀਡਮ ਫਿਲਮਜ਼ ਵੱਲੋਂ ਸਰਨ ਬਲ, ਮਿਸ ਅਮਾਨਤ, ਮਾਣਕ ਮਲੂਪੋਤੇ ਅਤੇ ਮਿਸ ਸਿਮਰਨਜੀਤ ਵੱਲੋਂ ਹਾਜ਼ਰੀ ਲਵਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਸਭਿਆਚਾਰ ਤੇ ਮਿਆਰੀ ਲੇਖਕ ਅਤੇ ਗਾਈਕ ਬਲਬੀਰ ਸੂਫ਼ੀ ਵੱਲੋਂ ਹਾਜ਼ਰੀ ਕਰਦੇ ਹੋਏ ਕੀ ਮੈਂ ਝੂਠ ਬੋਲਿਆ, ਯਾਰੀਆਂ, ਮਾਂ ਦਾ ਪਿਆਰ, ਤੇ ਧੀ ਦੀਆਂ ਅੱਖੀਆਂ ਗਾ ਕੇ ਮਾਹੌਲ ਭਾਵੁਕ ਕਰ ਦਿੱਤਾ। ਦਰਸ਼ਕਾਂ ਨੇ ਗਾਇਕੀ ਦਾ ਆਨੰਦ ਮਾਣਦੇ ਹੋਏ ਭਰਪੂਰ ਤਾੜੀਆਂ ਤੇ ਦਾਦ ਦਿੰਦੇ ਹੋਏ ਪਿਆਰ ਦਿੱਤਾ। ਬਲਬੀਰ ਸੂਫ਼ੀ ਨੇ ਅਖਾੜੇ ਨੂੰ ਸਿਖਰ ਤੇ ਪਹੁੰਚਾ ਕੇ ਯਾਦਗਾਰੀ ਬਣਾ ਦਿੱਤਾ।
ਅਖਾੜੇ ਵਿੱਚ ਹਰ ਵਾਰ ਦੀ ਤਰ੍ਹਾਂ ਦੋ ਸ਼ਖ਼ਸੀਅਤਾਂ ਜਸਵਿੰਦਰ ਸਿੰਘ ਭੱਟੀ ਭੜ੍ਹੀ ਵਾਲਾ ਸਟੇਟ ਗੀਤਕਾਰ ਅਤੇ ਰਜਿੰਦਰ ਰਾਜਨ ਦੋਗਾਣਿਆਂ ਦੀ ਮਲਿਕਾ ਦਾ ਸੱਭਿਆਚਾਰਕ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਫਿਲਮ ਤੇ ਰੰਗਮੰਚ ਕਲਾਕਾਰ ਨਰਿੰਦਰ ਨੀਨਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਦੇਸ਼ ਰਾਖੇ ਜਾਂਬਾਜ਼ ਦੇਸ਼ ਦੇ ਅੰਦਰ ਅਤੇ ਸਰਹੱਦਾਂ ਦੇ ਰਾਖਿਆਂ ਦਾ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…