Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਨੇ ਅਣਅਧਿਕਾਰਤ ਮੋਟਰ ਮਾਰਕੀਟ ਦਾ ਕੀਤਾ ਪੂਰਾ ਸਫ਼ਾਇਆ, ਮਕੈਨਿਕਾਂ ਨੂੰ ਖਦੇੜਿਆਂ ਜੇ 15 ਦਿਨਾਂ ਵਿੱਚ ਬਦਲਵੀਂ ਥਾਂ ਅਲਾਟ ਨਹੀਂ ਕੀਤੀ ਤਾਂ ਪਰਿਵਾਰਾਂ ਸਮੇਤ ਮਰਨ ਵਰਤ ਸ਼ੁਰੂ ਕਰਨਗੇ ਮਕੈਨਿਕ: ਆਬਿਆਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ: ਮੁਹਾਲੀ ਨਗਰ ਨਿਗਮ ਵੱਲੋਂ ਪੁਲੀਸ ਦੀ ਮਦਦ ਨਾਲ ਸ਼ੁੱਕਰਵਾਰ ਨੂੰ ਇੱਥੋਂ ਦੇ ਪੁਰਾਣੇ ਮੁਹਾਲੀ ਪਿੰਡ ਦੇ ਬਾਹਰਵਾਰ ਮੁੱਖ ਸੜਕ ਦੇ ਦੋਵੇਂ ਪਾਸੇ ਅਣਅਧਿਕਾਰਤ ਕਮਲਾ ਮੋਟਰ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ। ਹਾਲਾਂਕਿ ਕੁਝ ਦੁਕਾਨਦਾਰਾਂ ਅਤੇ ਮਕੈਨਿਕਾਂ ਤੇ ਮਜ਼ਦੂਰਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਪੁਲੀਸ ਕਾਰਨ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਇਸ ਕਾਰਵਾਈ ਨੂੰ ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਇਸ ਮੌਕੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਕਨੂੰ ਥਿੰਦ ਅਤੇ ਅਸਿਸਟੈਂਟ ਕਮਿਸ਼ਨਰ ਸਰਬਜੀਤ ਸਿੰਘ ਅਤੇ ਪੁਲੀਸ ਅਧਿਕਾਰੀ ਵੀ ਹਾਜ਼ਰ ਸਨ। ਹਾਲਾਂਕਿ ਬੀਤੇ ਦਿਨੀਂ ਮਕੈਨਿਕਾਂ ਨੇ ਗਮਾਡਾ ਭਵਨ ਦੇ ਬਾਹਰ ਵਰ੍ਹਦੇ ਮੀਂਹ ਵਿੱਚ ਧਰਨਾ ਦੇ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਪ੍ਰੰਤੂ ਨਿਗਮ ਨੇ ਮਕੈਨਿਕਾਂ ਦੀ ਧਮਕੀ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਕਾਰਵਾਈ ਜਾਰੀ ਰੱਖੀ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੁਹਾਲੀ ਨਿਗਮ ਦੀ ਟੀਮ ਨੇ ਮੁੱਖ ਸੜਕ ਦੇ ਦੋਵੇਂ ਕਾਰਾਂ ਅਤੇ ਹੋਰ ਭਾਰੀ ਵਾਹਨਾਂ ਦੀ ਮੁਰੰਮਤ ਦਾ ਕੰਮ ਕਰਦੇ ਮਕੈਨਿਕਾਂ ਨੂੰ ਖਦੇੜ ਕੇ ਮੌਕੇ ਤੋਂ ਮਕੈਨਿਕਾਂ ਦੀਆਂ ਟੂਲ ਪੇਟੀਆਂ ਜ਼ਬਤ ਕਰ ਲਈਆਂ ਸਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਇਸ ਥਾਂ ’ਤੇ ਕੰਮ ਨਾ ਕਰਨ ਲਈ ਤਾੜਨਾ ਕੀਤੀ ਗਈ ਸੀ ਪ੍ਰੰਤੂ ਅੱਜ ਜਿਵੇਂ ਹੀ ਕੁਝ ਮਕੈਨਿਕਾਂ ਨੇ ਮੁੜ ਤੋਂ ਉਕਤ ਥਾਂ ’ਤੇ ਗੱਡੀਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਮਕੈਨਿਕਾਂ ਨੂੰ ਉੱਥੋਂ ਖਦੇੜਦਿਆਂ ਸੜਕ ਦੇ ਦੋਵੇਂ ਪਾਸਿਓਂ ਅਣਅਧਿਕਾਰਤ ਕਬਜ਼ੇ ਹਟਾਏ ਗਏ। ਕਮਿਸ਼ਨਰ ਨੇ ਕਿਹਾ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਹੈ। ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਥਾਂ ’ਤੇ ਆਪਣਾ ਵਾਹਨ ਪਾਰਕਿੰਗ ਕਰਦਾ ਹੈ ਤਾਂ ਵਾਹਨ ਮਾਲਕ\ਚਾਲਕ ਦਾ ਚਲਾਨ ਕੱਟਿਆਂ ਜਾਵੇ। ਉਧਰ, ਕਾਰ ਰਿਪੇਅਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਆਬਿਆਨਾ ਅਤੇ ਰੋਸ ਪ੍ਰਗਟ ਕਰ ਰਹੇ ਮਕੈਨਿਕ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗਮਾਡਾ ਵੱਲੋਂ ਉਨ੍ਹਾਂ ਨੂੰ ਦੁਕਾਨਾਂ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਤੋਂ ਸਾਲ 2017 ਦੁਕਾਨਾਂ ਦੀ ਕੀਮਤ ਦੇ 10 ਫੀਸਦੀ ਪੈਸੇ ਜਮਾਂ ਕਰਵਾਏ ਗਏ ਸੀ। ਇਸ ਲਈ ਜਿਨ੍ਹਾਂ ਸਮਾਂ ਮਾਰਕੀਟ ਦੇ ਮਕੈਨਿਕਾਂ ਨੂੰ ਢੁਕਵੀਂ ਥਾਂ ’ਤੇ ਦੁਕਾਨਾਂ ਨਹੀਂ ਮਿਲ ਜਾਂਦੀਆਂ। ਉਦੋਂ ਤੱਕ ਉਨ੍ਹਾਂ ਨੂੰ ਸੜਕ ਦੇ ਕਿਨਾਰੇ ਵਾਹਨਾਂ ਦੀ ਮੁਰੰਮਤ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸ੍ਰੀ ਆਬਿਆਨਾ ਨੇ ਮਕੈਨਿਕਾਂ ਨੂੰ ਸ਼ਾਂਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਮਕੈਨਿਕਾਂ ਨੂੰ ਕਿਸੇ ਹੋਰ ਪਾਸੇ ਢੁਕਵੀਂ ਥਾਂ ਅਲਾਟ ਨਹੀਂ ਕੀਤੀ ਗਈ ਤਾਂ ਸਾਰੇ ਮਕੈਨਿਕ ਆਪਣੇ ਪਰਿਵਾਰਾਂ ਸਮੇਤ ਮਰਨ ਵਰਤ ਸ਼ੁਰੂ ਕਰ ਦੇਣਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਰਨਜੀਤ ਸਿੰਘ, ਸਕੱਤਰ ਹਰਦੇਵ ਸਿੰਘ ਲਾਲੀ, ਮੀਤ ਪ੍ਰਧਾਨ ਬਲਦੇਵ ਸਿੰਘ, ਜਸਵੀਰ ਸਿੰਘ, ਅਮਿਤ ਕਾਂਸਲ, ਬੀਐਸ ਅਨੰਦ ਅਤੇ ਵੱਡੀ ਗਿਣਤੀ ਵਿੱਚ ਕਾਰ ਮਕੈਨਿਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ