Share on Facebook Share on Twitter Share on Google+ Share on Pinterest Share on Linkedin ਬੱਲੋਮਾਜਰਾ ਪੁਲੀਸ ਮੁਕਾਬਲਾ: ਪੀਜੀ ਨੌਜਵਾਨਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ, ਸਕੌਡਾ ਕਾਰ ਕੀਤੀ ਜ਼ਬਤ ਮੁਲਜ਼ਮ ਐਚਡੀਐਫ਼ਸੀ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਬਣਾ ਰਹੇ ਸੀ ਯੋਜਨਾ: ਐਸਐਸਪੀ ਭੁੱਲਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ: ਇੱਥੋਂ ਦੇ ਨੇੜਲੇ ਪਿੰਡ ਬੱਲੋਮਾਜਰਾ ਵਿੱਚ ਵੀਰਵਾਰ ਦੇਰ ਸ਼ਾਮ ਪੁਲੀਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਤਿੰਨ ਨੌਜਵਾਨਾਂ ਸੁਖਦੀਪ ਕੁਮਾਰ ਉਰਫ਼ ਦੀਪ ਵਾਸੀ ਨਿਊ ਅਨਾਜ ਮੰਡੀ ਜੀਂਦ (ਹਰਿਆਣਾ) ਹਾਲ ਵਾਸੀ ਪਿੰਡ ਸਿਰ-ਕੱਪੜਾ (ਪਟਿਆਲਾ), ਗੁਰਪ੍ਰੀਤ ਸ਼ਰਮਾ ਵਾਸੀ ਪਿੰਡ ਸਿਰ-ਕੱਪੜਾ (ਪਟਿਆਲਾ), ਰਮਨਦੀਪ ਵਾਸੀ ਸਦਲੈੜਾ, ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੂੰ ਸ਼ੁੱਕਰਵਾਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਨੌਜਵਾਨਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਧਾਰਾ 307,353,186,34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਆਪਣੇ ਕਿਰਾਏਦਾਰਾਂ ਬਾਰੇ ਪੁਲੀਸ ਨੂੰ ਇਤਲਾਹ ਨਾ ਦੇਣ ਦੇ ਦੋਸ਼ ਵਿੱਚ ਮਕਾਨ ਮਾਲਕ ਦੇ ਖ਼ਿਲਾਫ਼ ਵੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸੁਖਦੀਪ ਕੁਮਾਰ ਅਤੇ ਗੁਰਪ੍ਰੀਤ ਸਿੰਘ ਪਿੱਛਲੇ ਕਰੀਬ ਡੇਢ ਸਾਲ ਤੋਂ ਰਣਧੀਰ ਸਿੰਘ ਪੁੱਤ ਜੋਗਿੰਦਰ ਸਿੰਘ ਦੇ ਮਕਾਨ ਵਿੱਚ ਕਿਰਾਏ ’ਤੇ ਰਹਿ ਰਹੇ ਸਨ। ਵੀਰਵਾਰ ਨੂੰ ਸ਼ਾਮ ਨੂੰ ਪੁਲੀਸ ਦੀ ਇੱਕ ਟੀਮ ਬੱਲੋਮਾਜਰਾ ਵਿੱਚ ਪੀਜੀ ਦੀ ਚੈਕਿੰਗ ਕਰ ਰਹੀ ਸੀ ਕਿ ਇਸ ਦੌਰਾਨ ਪੁਲੀਸ ਨੂੰ ਇਤਲਾਹ ਮਿਲੀ ਕਿ ਕੁਝ ਸ਼ਰਾਰਤੀ ਕਿਸਮ ਦ ਨੌਜਵਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਣਧੀਰ ਸਿੰਘ ਦੇ ਮਕਾਨ ਵਿੱਚ ਦਾਖ਼ਲ ਹੋਏ ਹਨ। ਇਸ ਸਬੰਧੀ ਐਸਪੀ (ਡੀ) ਵਰੁਣ ਸ਼ਰਮਾ ਅਤੇ ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਆਪਣੀ ਟੀਮ ਨਾਲ ਜਿਵੇਂ ਹੀ ਬੱਲੋਮਾਜਰਾ ਵਿੱਚ ਛਾਪਾ ਮਾਰਿਆ ਤਾਂ ਕਿਰਾਏ ਦੇ ਮਕਾਨ ਵਿੱਚ ਚੁਬਾਰੇ ’ਚੋਂ 3 ਨੌਜਵਾਨਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਵੀ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ। ਪੁਲੀਸ ਨੇ ਮੌਕੇ ’ਤੇ ਕਾਬੂ ਕੀਤੇ ਨੌਜਵਾਨਾਂ ਕੋਲੋਂ .32 ਬੋਰ ਦਾ ਪਿਸਤੌਲ, 2 ਮੈਗਜ਼ੀਨ ਅਤੇ 2 ਕਾਰਤੂਸ ਅਣਚੱਲੇ, 12 ਬੋਰ ਦਾ ਇੱਕ ਦੇਸ਼ੀ ਪਿਸਤੌਲ ਅਤੇ ਇੱਕ ਅਣਚੱਲਿਆ ਕਾਰਤੂਸ, 4 ਖੋਲ ਕਾਰਤੂਸ ਅਤੇ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹਰਿਆਣਾ ਨੰਬਰੀ ਇੱਕ ਸਕੌਡਾ ਕਾਰ ਵੀ ਬਰਾਮਦ ਕੀਤੀ ਹੈ। ਜਿਸ ਦੀ ਮਾਲਕੀ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਸੁਖਦੀਪ ਕੁਮਾਰ ਪਿੰਡ ਬੱਲੋਮਾਜਰਾ ਵਿੱਚ ਪਹਿਲਾਂ ਢਾਬਾ ਚਲਾਉਂਦਾ ਸੀ ਪਰ ਹੁਣ ਇਹ ਮਾੜੀ ਸੰਗਤ ਵਿੱਚ ਪੈ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਸੀ। ਉਕਤ ਨੌਜਵਾਨਾਂ ਨੇ ਪਹਿਲਾਂ ਬੱਲੋਮਾਜਰਾ ਵਿੱਚ ਐਚਡੀਐਫ਼ਸੀ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਯੋਜਨਾ ਸੀ ਅਤੇ ਹੁਣ ਹੋਰ ਥਾਵਾਂ ਉੱਤੇ ਲੁੱਟ ਖੋਹ ਦੀਆਂ ਯੋਜਨਾਵਾਂ ਘੜ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪਿਛਲੇ ਸਾਲ 30 ਮਾਰਚ ਨੂੰ ਦੁਪਹਿਰ ਵੇਲੇ ਖਰੜ ਨੇੜੇ ਨਿੱਝਰ ਚੌਕ ਵਿੱਚ ਇੱਕ ਪ੍ਰਾਪਰਟੀ ਡੀਲਰ ਤੋਂ ਪਿਸਤੌਲ ਦਿਖਾ ਕੇ 70 ਹਜ਼ਾਰ ਰੁਪਏ ਦੀ ਨਗਦੀ ਲੁੱਟੀ ਸੀ। ਇਸ ਸਬੰਧੀ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਸੁਖਦੀਪ ਕੁਮਾਰ ਨੇ ਆਪਣੇ ਸਾਥੀ ਗੁਰਪ੍ਰੀਤ ਦੇ ਆਧਾਰ ਕਾਰਡ ’ਤੇ ਆਪਣੀ ਫੋਟੋ ਲਗਾ ਕੇ ਇੱਕ ਜਾਅਲੀ ਆਧਾਰ ਕਾਰਡ ਵੀ ਬਣਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ