Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਪੰਜਾਬ ਲੇਬਰ ਵੈਲਫੇਅਰ ਬੋਰਡ ਘਪਲੇ ਦੇ ਮਾਮਲੇ ਵਿੱਚ ਇੱਕ ਹੋਰ ਮਹਿਲਾ ਮੁਲਜ਼ਮ ਗ੍ਰਿਫ਼ਤਾਰ ਮੁੱਖ ਮੁਲਜ਼ਮ ਹਿਨਾ ਦੀਆਂ ਕਈ ਜਾਇਦਾਦਾਂ ਬਾਰੇ ਹੋਏ ਅਹਿਮ ਖੁਲਾਸੇ: ਐਸਐਸਪੀ ਭੁੱਲਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ: ਮੁਹਾਲੀ ਪੁਲੀਸ ਨੇ ਇੱਥੋਂ ਦੇ ਪੰਜਾਬ ਲੇਬਰ ਵੈਲਫੇਅਰ ਬੋਰਡ ਫੇਜ਼-10 ਵਿੱਚ ਨੈੱਟ ਬੈਂਕਿੰਗ ਰਾਹੀਂ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਬੋਰਡ ਦੀ ਇੱਕ ਸੀਨੀਅਰ ਕਲਰਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਬੰਧੀ ਸਹਾਇਕ ਵੈਲਫੇਅਰ ਕਮਿਸ਼ਨਰ ਵੈਲਫੇਅਰ ਅਤੇ ਲੇਬਰ ਬੋਰਡ ਮੁਹਾਲੀ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਅਤੇ ਇਸ ਮਾਮਲੇ ਦੀ ਪੜਤਾਲ ਸਾਈਬਰ ਕਰਾਇਮ ਦੀ ਡੀਐਸਪੀ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਨੂੰ ਸੌਂਪੀ ਗਈ। ਇਸ ਉੱਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਫੇਜ਼-10 ਵਿੱਚ ਠੇਕਾ ਆਧਾਰਿਤ ਸਹਾਇਕ ਅਕਾਊਂਟੈਂਟ ਦੀ ਆਸਾਮੀ ’ਤੇ ਕੰਮ ਕਰਨ ਵਾਲੀ ਹਿਨਾ ਵਾਸੀ ਮਾਨਵ ਐਨਕਲੇਵ ਖਰੜ ਵਿਰੁੱਧ ਆਈਪੀਸੀ ਦੀ ਧਾਰਾ 409, 465, 467, 468, 471 ਤੇ 120ਬੀ ਅਤੇ ਆਈਟੀ ਐਕਟ ਦੀ ਧਾਰਾ 66 ਤਹਿਤ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਤਫ਼ਤੀਸ਼ ਲਈ ਐਸਪੀ (ਸਿਟੀ) ਦੀ ਨਿਗਰਾਨੀ ਹੇਠ ਡੀਐਸਪੀ ਸਾਈਬਰ ਕਰਾਇਮ ਸਮੇਤ ਜ਼ਿਲ੍ਹਾ ਈ.ਓ. ਵਿੰਗ (ਤਫ਼ਤੀਸ਼ੀ) ਦੇ ਇੰਚਾਰਜ ’ਤੇ ਆਧਾਰਿਤ ਟੀਮ ਬਣਾਈ ਗਈ ਸੀ। ਮੁਲਜ਼ਮ ਹਿਨਾ ਤੋਂ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਲੇਬਰ ਅਤੇ ਵੈਲਫੇਅਰ ਬੋਰਡ ਦੇ ਸਰਕਾਰੀ ਬੈਂਕ ਖਾਤਿਆਂ ’ਚੋਂ ਅਪਰੈਲ 2015 ਤੋਂ ਹੁਣ ਤੱਕ ਕਰੀਬ 2 ਕਰੋੜ ਰੁਪਏ ਆਪਣੇ ਨਿੱਜੀ ਖਾਤਿਆਂ ਵਿੱਚ ਤਬਦੀਲ ਕੀਤੇ ਸਨ। ਸ੍ਰੀ ਭੁੱਲਰ ਨੇ ਦੱਸਿਆ ਕਿ ਹੁਣ ਮੁੱਖ ਮੁਲਜ਼ਮ ਹਿਨਾ ਦੀ ਇੱਕ ਹੋਰ ਸਾਥਣ ਹਰਮਲਜੀਤ ਕੌਰ ਵਾਸੀ ਸੈਕਟਰ-71 ਨੂੰÎ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਪੰਜਾਬ ਲੇਬਰ ਤੇ ਵੈਲਫੇਅਰ ਬੋਰਡ ਵਿੱਚ ਬਤੌਰ ਸੀਨੀਅਰ ਕਲਰਕ ਵਜੋਂ ਕੰਮ ਕਰਦੀ ਸੀ। ਪੁਲੀਸ ਅਨੁਸਾਰ ਹਰਮਲਜੀਤ ਕੌਰ ਵੀ ਲੇਬਰ ਬੋਰਡ ਵਿੱਚ ਹਿਨਾ ਨਾਲ ਮਿਲ ਕੇ ਪੈਸੇ ਤਬਦੀਲ ਕਰਨ ਤੋਂ ਇਲਾਵਾ ਰਿਕਾਰਡ ਵਿੱਚ ਹੇਰਾਫੇਰੀ ਕਰਦੀ ਸੀ। ਉਸ ਦੀ ਸ਼ਾਪਿੰਗ ਦਾ ਸਾਰਾ ਖਰਚ ਹਿਨਾ ਖ਼ੁਦ ਨੈੱਟ ਬੈਂਕਿੰਗ ਰਾਹੀਂ ਕਰਦੀ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਹਿਨਾ ਨੇ ਠੱਗੀ ਦੇ ਪੈਸਿਆਂ ਨਾਲ ਮਾਧਵ ਐਨਕਲੇਵ ਖਰੜ ਵਿੱਚ ਮਕਾਨ ਖਰੀਦਿਆ ਹੈ। ਇਸ ਤੋਂ ਇਲਾਵਾ ਅੱਠ ਮਰਲੇ ਦਾ ਇੱਕ ਪਲਾਟ ਖਰੜ ਵਿੱਚ, ਆਲਟੋ ਕਾਰ, ਹੌਂਡਾ ਡਬਲਯੂ.ਆਰ.ਵੀ. ਕਾਰ ਅਤੇ ਐਲਆਈਸੀ ਦੀਆਂ ਪੰਜ ਪਾਲਿਸੀਜ਼ ਖਰੀਦੀਆਂ ਸਨ। ਉਸ ਦੇ ਇੰਡਸਇੰਡ ਬੈਂਕ ਖਾਤੇ ਵਿੱਚ 3 ਲੱਖ ਰੁਪਏ ਜਮ੍ਹਾ ਹਨ ਅਤੇ ਹਿਨਾ ਦੇ ਪਤੀ ਕੁਲਵੀਰ ਸਿੰਘ ਵਿਰਕ ਦੀਆਂ ਕਰੀਬ 2,50,000 ਰੁਪਏ ਦੀਆਂ ਤਿੰਨ ਫਿਕਸਡ ਡਿਪਾਜ਼ਿਟ (ਐਫ਼ਡੀਜ਼) ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਸਾਲ 2018-19 ਵਿੱਚ ਦੁਬਈ, ਯੂਰਪ ਅਤੇ ਬਾਲੀ ਵਿੱਚ ਜਾਣ ਦਾ ਖਰਚਾ ਕਰੀਬ 10 ਲੱਖ ਰੁਪਏ ਵੀ ਇਨ੍ਹਾਂ ਪੈਸਿਆਂ ’ਚੋਂ ਕੀਤਾ ਗਿਆ ਸੀ। ਹੁਣ ਵੀ ਉਸ ਨੇ ਬਾਲੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ ਪਰ ਜਾਣ ਤੋਂ ਪਹਿਲਾਂ ਹੀ ਇਸ ਵੱਡੇ ਘਪਲੇ ਦਾ ਖੁਲਾਸਾ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਿਨਾ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਹਰਮਲਜੀਤ ਕੌਰ ਨਾਲ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਦੋਵਾਂ ਦਾ 9 ਅਪਰੈਲ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ