Nabazepunjab.com

ਗੁਰਦੁਆਰਾ ਕਲਗੀਧਰ ਸਿੰਘ ਸਭਾ ਸੈਕਟਰ-67 ਵਿੱਚ ਦਸਤਾਰ ਸਿਖਲਾਈ ਕੈਂਪ ਲਗਾਇਆ

ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਹੋਣਾ ਜ਼ਰੂਰੀ: ਭਾਈ ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਗੁਰਦੁਆਰਾ ਕਲਗੀਧਰ ਸਿੰਘ ਸਭਾ ਸੈਕਟਰ-67 ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਮ ਸਿੰਘ ਸਰਵਾਰਾ ਅਤੇ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਦੀ ਅਗਵਾਈ ਹੇਠ ਛੋਟੇ ਬੱਚਿਆਂ ਅਤੇ ਨੌਜਵਾਨਾਂ ਲਈ ਮੁਫ਼ਤ ਦਸਤਾਰ ਸਿਖਲਾਈ ਕੈਂਪ ਭਾਈ ਜਤਿੰਦਰਪਾਲ ਸਿੰਘ ਵੱਲੋਂ ਲਗਾਇਆ ਗਿਆ। ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਹੈ ਕਿ ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ, ਤਾਂ ਕਿ ਉਹ ਦਸਤਾਰ ਦੀ ਮਹਾਨਤਾ ਸਮਝਦਿਆਂ ਸਾਰੀ ਉਮਰ ਦਸਤਾਰਧਾਰੀ ਰਹਿਣ।
ਭਾਈ ਜਤਿੰਦਰਪਾਲ ਸਿੰਘ ਨੇ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਵੱਲੋਂ ਸਿੱਖ ਬੱਚਿਆਂ ਨੂੰ ਜਿੱਥੇ ਦਸਤਾਰਾਾ ਭੇਟਾ ਕੀਤੀਆ ਗਈਆ ਉੱਥੇ ਨੌਜਵਾਨ ਬੱਚੀਆਂ ਨੂੰ ਚੁੰਨੀਆਂ ਦੀ ਸੇਵਾ ਵੀ ਕੀਤੀ ਗਈ
ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਦਸਤਾਰਧਾਰੀ ਬੱਚਿਆਂ ਅਤੇ ਨੌਜਵਾਨਾਂ ਦੀ ਵੱਖਰੀ ਹੀ ਸ਼ਾਨ ਹੁੰਦੀ ਹੈ ਅਤੇ ਹਜ਼ਾਰਾਂ ਵਿਅਕਤੀਆਂ ਵਿੱਚ ਖੜਾ ਦਸਤਾਰਧਾਰੀ ਬੱੱਚਾ ਅਤੇ ਨੌਜਵਾਨ ਦੂਰ ਤੋਂ ਹੀ ਪਹਿਚਾਣਿਆਂ ਜਾਂਦਾ ਹੈ। ਇਸ ਤਰ੍ਹਾਂ ਦਸਤਾਰ ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਬਣਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਭਾਈ ਜੇਪੀ ਸਿੰਘ ਨੇ ਕਿਹਾ ਕਿ ਦਸਤਾਰ ਅਸਲ ਵਿੱਚ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਗਿਆ ਸਿਰ ਦਾ ਤਾਜ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਬਚਪਣ ਵਿੱਚ ਜ਼ਰੂਰ ਦੇਣ ਤਾਂ ਕਿ ਸਿੱਖਾਂ ਦੇ ਬੱਚੇ ਸਾਰੀ ਉਮਰ ਦਸਤਾਰਧਾਰੀ ਰਹਿਣ।
ਇਸ ਮੌਕੇ ਪਰਵਿੰਦਰ ਸਿੰਘ ਤਸਿੰਬਲੀ ਮਿਉਂਸਪਲ ਕੌਂਸਲਰ ਸੈਕਟਰ-67, ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਕਾਲੀਆ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਮਲੋਆ, ਸਤੀਸ਼ ਕੁਮਾਰ, ਭੁਪਿੰਦਰ ਸਿੰਘ ਧਨੋਆ, ਮਹਿਮਾ ਸਿੰਘ, ਰਾਜਿੰਦਰ ਸਿੰਘ ਮੋਹਣੀ, ਪਰਮਜੀਤ ਸਿੰਘ ਅਰੋੜਾ, ਸੁਖਦੇਵ ਸਿੰਘ, ਅਜੈਬ ਸਿੰਘ, ਰਘਵੀਰ ਸਿੰਘ, ਸੰਗਤ ਸਿੰਘ, ਗੁਰਦੇਵ ਸਿੰਘ ਜੱਸੋਵਾਲ, ਗੁਰਪਾਲ ਸਿੰਘ ਅਤੇ ਹੋਰ ਵੀ ਮੈਂਬਰ ਪਤਵੰਤੇ ਹਾਜ਼ਰ ਸਨ। ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਜਿਹੜੇ ਸਿੱਖਾਂ ਦੇ ਬੱਚੇ ਦਸਤਾਰਧਾਰੀ ਨਹੀਂ ਹਨ ਜਾਂ ਕਿਸੇ ਕਾਰਨ ਪਤਿਤ ਹੋ ਗਏ ਹਨ, ਉਨ੍ਹਾਂ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਬੱਚਿਆਂ ਨੂੰ ਦਸਤਾਰ ਸਿਖਲਾਈ ਕੈਂਪਾਂ ਵਿੱਚ ਜ਼ਰੂਰ ਲਿਆਉਣ ਜਿੱਥੇ ਕਿ ਉਨ੍ਹਾਂ ਨੂੰ ਮੁਫ਼ਤ ਦਸਤਾਰ ਸਿਖਲਾਈ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…