Nabaz-e-punjab.com

ਲੋਕ ਸਭਾ ਚੋਣਾਂ ਦੌਰਾਨ ਵਾਤਾਵਰਨ ਨੂੰ ਚੋਣ ਮੁੱਦਾ ਬਣਾਉਣ ਸਾਰੀਆਂ ਰਾਜਸੀ ਪਾਰਟੀਆਂ: ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਨੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਤੋੱ ਮੰਗ ਕੀਤੀ ਹੈ ਕਿ ਚੋਣਾਂ ਦੌਰਾਨ ਵਾਤਾਵਰਨ ਨੂੰ ਵੀ ਚੋਣ ਮੁੱਦਾ ਬਣਾਇਆ ਜਾਵੇ। ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਇੱਥੇ ਹੋਈ ਮੀਟਿੰਗ ਦੌਰਾਨ ਸੰਸਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਸ ਸਮੇੱ ਸਾਡਾ ਵਾਤਾਵਰਨ ਬਹੁਤ ਪਲੀਤ ਹੋ ਚੁਕਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਲੋਕਸਭਾ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਨ ਨੂੰ ਵੀ ਚੋਣ ਮੁੱਦਾ ਬਣਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਯਤਨ ਕਰਨ। ਉਹਨਾਂ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਵੋਟਰਾਂ ਨਾਲ ਵਾਅਦਾ ਕਰਨ ਕਿ ਜਿੱਤ ਪ੍ਰਾਪਤ ਹੋਣ ਤੋੱ ਬਾਅਦ ਉਹ ਵਾਤਾਵਰਨ ਦੀ ਭਲਾਈ ਲਈ ਯੋਗ ਉਪਰਾਲੇ ਕਰਨਗੇ।
ਇਸ ਮੌਕੇ ਐਸੋਸੀਏਸ਼ਨ ਦੇ ਪੈਟਰਨ ਆਤਮਾ ਰਾਮ ਅਗਰਵਾਲ, ਚੀਫ਼ ਐਡਵਾਈਜਰ ਤਰਲੋਚਨ ਸਿੰਘ, ਐਡਵਾਈਜਰ ਸੁਰਿੰਦਰ ਸਿੰਘ, ਜਨਰਲ ਸਕੱਤਰ ਵਰੁਣ ਗੁਪਤਾ, ਮੀਤ ਪ੍ਰਧਾਨ ਅਸ਼ੌਕ ਬਾਂਸਲ, ਖਜਾਨਚੀ ਜਤਿੰਦਰ ਸਿੰਘ ਢੀੱਗਰਾ, ਜੁਆਂਇੰਟ ਸੈਕਟਰੀ ਨਵਦੀਪ ਬਾਂਸਲ, ਆਰਗੇ. ਸਕੱਤਰ ਦਵਿੰਦਰ ਸਿੰਘ ਸੰਨੀ ਅਤੇ ਸਤਿੰਦਰ ਸਿੰਘ ਸੈਣੀ, ਐਗਜੈਕਟਿਵ ਮੱੈਬਰ ਜਸਮੀਤ ਸਿੰਘ, ਸੁਖਪਾਲ ਸਿੰਘ, ਵਰੁਣ ਜੈਨ, ਵੀ ਕੇ ਸਚਦੇਵਾ, ਸ਼ੰਕਰ ਸ਼ਰਮਾ, ਆਰ ਐਸ ਆਨੰਦ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…