Share on Facebook Share on Twitter Share on Google+ Share on Pinterest Share on Linkedin ਲਖਨੌਰ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ ਮੁਹਾਲੀ ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ, ਪਹਿਲਾਂ ਵੀ ਕਈ ਵਾਰ ਲੱਗ ਚੁੱਕੀ ਹੈ ਮਾਰਕੀਟ ’ਚ ਅੱਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ: ਇੱਥੋਂ ਦੇ ਸੋਹਾਣਾ ਤੋਂ ਲਾਂਡਰਾਂ ਮੁੱਖ ਸੜਕ ’ਤੇ ਸਥਿਤ ਲਖਨੌਰ ਫਰਨੀਚਰ ਮਾਰਕੀਟ ਵਿੱਚ 20 ਮਈ ਨੂੰ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਈ ਦੁਕਾਨਾਂ ਸੜ ਕੇ ਬਿਲਕੁਲ ਸੁਆਹ ਹੋ ਗਈਆਂ। ਜਿਨ੍ਹਾਂ ਵਿੱਚ ਇਕ ਲੱਕੜ ਦਾ ਆਰਾ ਵੀ ਸੜ ਗਿਆ ਹੈ। ਇਸ ਹਾਦਸੇ ਨਾਲ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਬਾਰੇ ਪਤਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਲਖਨੌਰ ਦੇ ਬਾਹਰ ਬਣੇ ਲੋਕਲ ਬੱਸ ਅੱਡੇ ਦੇ ਸਾਹਮਣੇ ਲੱਕੜ ਦੇ ਆਰੇ ਨੂੰ ਸਭ ਤੋਂ ਪਹਿਲਾਂ ਅੱਗ ਲੱਗੀ ਸੀ। ਇਸ ਤੋਂ ਬਾਅਦ ਅੱਗੇ ਨੇ ਦੋ ਹੋਰ ਨੇੜਲੀਆਂ ਦੁਕਾਨਾਂ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਮਾਰਕੀਟ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਨੇ ਧੂੰਆਂ ਨਿਕਲਦੇ ਹੋਏ ਦੇਖਿਆ। ਲੋਕਾਂ ਤੁਰੰਤ ਆਪਣੇ ਘਰਾਂ ਤੋਂ ਬਾਹਰ ਆ ਕੇ ਰੌਲਾ ਪੈਣ ’ਤੇ ਰਾਹਗੀਰ ਅਤੇ ਪਿੰਡ ਦੇ ਹੋਰ ਲੋਕ ਇਕੱਠੇ ਹੋ ਗਏ। ਜਿਨ੍ਹਾਂ ’ਚੋਂ ਕਿਸੇ ਵਿਅਕਤੀ ਨੇ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਫੋਨ ਕਰਕੇ ਅੱਗ ਲੱਗਣ ਬਾਰੇ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ’ਚੋਂ ਏਡੀਐਫ਼ਓ ਕ੍ਰਿਸ਼ਨ ਕੁਮਾਰ ਕੱਕੜ, ਫਾਇਰ ਅਫ਼ਸਰ ਮੋਹਨ ਲਾਲ ਵਰਮਾ ਅਤੇ ਕਰਮ ਚੰਦ ਸੂਦ ਤੁਰੰਤ ਦੋ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ ਜ਼ਿਆਦਾ ਲੱਗੀ ਹੋਣ ਕਾਰਨ ਦਫ਼ਤਰ ’ਚੋਂ 6 ਫਾਇਰ ਟੈਂਡਰ ਹੋਰ ਮੰਗਵਾਏ ਗਏ। ਦੱਸਿਆ ਗਿਆ ਹੈ ਕਿ ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਫਰਨੀਚਰ ਮਾਰਕੀਟ ਵਿੱਚ ਲੱਗੀ ਅੱਗ ’ਤੇ ਜਲਦੀ ਕਾਬੂ ਪਾਉਣ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮਾਰਕੀਟ ਵਿੱਚ ਪਹਿਲਾਂ ਵੀ ਭਿਆਨਕ ਅੱਗ ਲੱਗ ਚੁੱਕੀ ਹੈ ਅਤੇ ਉਦੋਂ ਪੂਰੀ ਮਾਰਕੀਟ ਸੜ ਕੇ ਸੁਆਹ ਹੋ ਗਈ ਸੀ। ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ 11 ਵਜੇ ਤੱਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਸੀ। ਮਾਰਕੀਟ ਵਿੱਚ ਸਿਰਫ਼ ਤਿੰਨ ਦੁਕਾਨਾਂ ਹੀ ਸੜੀਆਂ ਹਨ ਜਦੋਂਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਬਾਕੀ ਦੁਕਾਨਾਂ ਨੂੰ ਸਹੀ ਸਲਾਮਤ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ ਪ੍ਰੰਤੂ ਮੁੱਢਲੀ ਜਾਂਚ ਵਿੱਚ ਅੱਗ ਲੱਕੜ ਦੇ ਆਰੇ ਵਿੱਚ ਸ਼ਾਟ ਸਰਕਟ ਹੋਣ ਕਾਰਨ ਲੱਗੀ ਜਾਪਦੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿ ਆਖ਼ਰਕਾਰ ਲਖਨੌਰ ਫਰਨੀਚਰ ਮਾਰਕੀਟ ਨੂੰ ਕੁਝ ਸਮੇਂ ਬਾਅਦ ਕਿਉਂ ਲੱਗ ਜਾਂਦੀ ਹੈ। ਲੋਕਾਂ ਦਾ ਕਹਿਣਾ ਸੀ ਕਿ ਇਹ ਵੀ ਹੋ ਸਕਦਾ ਹੈ ਕਿ ਮਾਰਕੀਟ ਨੂੰ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਜਾਂਦੀ ਹੋਵੇ। ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕੀ ਪਤਾ ਗਮਾਡਾ ਕਥਿਤ ਤੌਰ ’ਤੇ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਅੱਗ ਲਗਾਉਂਦਾ ਹੋਵੇ। ਪ੍ਰੰਤੂ ਲੋਕਾਂ ਦੇ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਸੀ। ਜਾਣਕਾਰੀ ਅਨੁਸਾਰ ਪਿਛਲੇ ਸਾਲ 26 ਅਪਰੈਲ ਨੂੰ ਬੀਐਸਐਫ਼ ਕੈਂਪਸ ਦੇ ਸਾਹਮਣੇ ਵਾਲੀ ਲਖਨੌਰ ਫਰਨੀਚਰ ਮਾਰਕੀਟ ਪੂਰੀ ਤਰ੍ਹਾਂ ਸੜ ਗਈ ਸੀ। ਇਸ ਤੋਂ ਬਾਅਦ ਗਮਾਡਾ ਨੇ ਪੀੜਤ ਦੁਕਾਨਦਾਰਾਂ ਨੂੰ ਇਹ ਕਹਿ ਕੇ ਦੁਬਾਰਾ ਦੁਕਾਨਾਂ ਬਣਾਉਣ ਤੋਂ ਰੋਕ ਦਿੱਤਾ ਕਿ ਇਹ ਸਾਰੀ ਸਰਕਾਰੀ ਜ਼ਮੀਨ ਹੈ। ਪੀੜਤ ਦੁਕਾਨ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਨਾਜਾਇਜ਼ ਕਬਜ਼ਾ ਕਰਕੇ ਇੱਥੇ ਬੈਠੇ ਹੋਏ ਸੀ। ਇਸ ਤੋਂ ਬਾਅਦ ਦੁਕਾਨਾਂ ਨੂੰ ਇੱਥੋਂ ਜਾਣਾ ਪਿਆ ਸੀ ਅਤੇ ਹੁਣ ਤੱਕ ਕਾਫੀ ਪੀੜਤ ਦੁਕਾਨਦਾਰ ਪੈਰਾਂ ’ਤੇ ਖੜੇ ਨਹੀਂ ਹੋ ਸਕੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ