Share on Facebook Share on Twitter Share on Google+ Share on Pinterest Share on Linkedin ਲਾਪਰਵਾਹੀ: ਮੁਹਾਲੀ ਵਿੱਚ ਸੜਕਾਂ ਕਿਨਾਰੇ ਸ਼ਰ੍ਹੇਆਮ ਚਲ ਰਹੀਆਂ ਹਨ ਨਾਜਾਇਜ਼ ਫਰੂਟ ਮਾਰਕੀਟਾਂ ਸੜਕਾਂ ਕਿਨਾਰੇ ਨਾਜਾਇਜ਼ ਰੇਹੜੀਆਂ ’ਤੇ ਖਰੀਦਦਾਰੀ ਲਈ ਖੜ੍ਹਦੇ ਵਾਹਨਾਂ ਕਾਰਨ ਆਵਾਜਾਈ ਪ੍ਰਭਾਵਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਦੇ ਚੱਲਦਿਆਂ ਨਾਜਾਇਜ਼ ਰੇਹੜੀਆਂ ਫੜੀਆਂ ਦੀ ਭਰਮਾਰ ਹੈ। ਸ਼ਹਿਰ ਵਿੱਚ ਕਈ ਥਾਵਾਂ ਉੱਤੇ ਅਤੇ ਸੜਕਾਂ ਕਿਨਾਰੇ ਸ਼ਰ੍ਹੇਆਮ ਨਾਜਾਇਜ਼ ਫਰੂਟ ਮਾਰਕੀਟਾਂ ਚਲ ਰਹੀਆਂ ਹਨ ਪ੍ਰੰਤੂ ਮੁਹਾਲੀ ਨਗਰ ਨਿਗਮ, ਗਮਾਡਾ ਅਤੇ ਪੁਲੀਸ ਅਧਿਕਾਰੀ ਇਨ੍ਹਾਂ ਥਾਵਾਂ ਤੋਂ ਲੰਘਣ ਵੇਲੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। ਹਾਲਾਂਕਿ ਮੁਹਾਲੀ ਨਗਰ ਨਿਗਮ ਨੇ ਸ਼ਹਿਰ ਨੂੰ ਨਾਜਾਇਜ਼ ਰੇੜੀਆਂ ਫੜੀਆਂ ਅਤੇ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਨ ਹਾਊਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਲੇਕਿਨ ਮੌਜੂਦਾ ਸਮੇਂ ਵਿੱਚ ਸ਼ਹਿਰ ਦੇ ਹਰ ਕੋਨੇ ਵਿੱਚ ਨਾਜਾਇਜ਼ ਰੇਹੜੀਆਂ ਫੜੀਆਂ ਦਾ ਧੰਦਾ ਧੜੱਲੇ ਨਾਲ ਚਲ ਰਿਹਾ ਹੈ। ਦੱਸਿਆ ਗਿਆ ਹੈ ਕਿ ਸਿਆਸੀ ਦਖ਼ਲਅੰਦਾਜੀ ਕਾਰਨ ਨਾਜਾਇਜ਼ ਰੇਹੜੀਆਂ ਫੜੀਆਂ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਤੋਂ ਕਰਨ ਹੱਥ ਪਿੱਛੇ ਖਿੱਚੇ ਜਾ ਰਹੇ ਹਨ। ਜਿਸ ਕਾਰਨ ਲੋਕ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਰਹੇ ਹਨ। ਇੱਥੋਂ ਦੇ ਫੇਜ਼-11 ਵਿੱਚ ਮੁੱਖ ਸੜਕ ’ਤੇ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਬਿਲਕੁਲ ਸਾਹਮਣੇ ਪੈਂਦੀ ਖਾਲੀ ਥਾਂ ਉੱਤੇ ਕੁਝ ਵਿਅਕਤੀਆਂ ਵੱਲੋਂ ਪੱਕੇ ਤੌਰ ’ਤੇ ਫੁੱਟਪਾਥ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਕੇ ਉੱਥੇ ਫਰੂਟ ਦੀ ਅਣਅਧਿਕਾਰਿਤ ਮਾਰਕੀਟ ਚਲਾਈ ਜਾ ਰਹੀ ਹੈ। ਇਸ ਥਾਂ ’ਤੇ ਦਰਜ਼ਨ ਦੇ ਕਰੀਬ ਦੁਕਾਨਦਾਰਾਂ ਵੱਲੋਂ ਆਪਣੇ ਪੱਕੇ ਟਿਕਾਣੇ ਬਣਾਏ ਹੋਏ ਹਨ ਅਤੇ ਮੀਂਹ ਅਤੇ ਧੁੱਪ ਤੋਂ ਬਚਾਅ ਲਈ ਇਨ੍ਹਾਂ ਵਿਅਕਤੀਆਂ ਨੇ ਬਾਕਾਇਦਾ ਟੈਂਟ ਵਾਲੀਆਂ ਵੱਡੀਆਂ ਛੱਤਰੀਆਂ ਲਗਾਈਆਂ ਹੋਈਆਂ ਹਨ ਅਤੇ ਰਾਤ ਵੇਲੇ ਬੈਟਰੀਆਂ ਰਾਹੀਂ ਰੌਸ਼ਨੀ ਦਾ ਪ੍ਰੰਬਧ ਵੀ ਕਰ ਲਿਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਵਿਅਕਤੀ ਬਿਨਾਂ ਰੋਕ ਟੋਕ ਤੋਂ ਨਾਜਾਇਜ਼ ਫਰੂਟ ਮਾਰਕੀਟ ਚਲਾ ਰਹੇ ਹਨ ਅਤੇ ਅਧਿਕਾਰੀਆਂ ਦੀ ਇਨ੍ਹਾਂ ’ਤੇ ਨਜ਼ਰ ਨਹੀਂ ਪੈ ਰਹੀ। ਇੰਝ ਹੀ ਲਾਂਡਰਾਂ ਤੋਂ ਬਨੂੜ ਸੜਕ ’ਤੇ ਲਾਂਡਰਾਂ ਟੀ ਪੁਆਇੰਟ ਸਮੇਤ ਪਿੰਡ ਸਨੇਟਾ ਅਤੇ ਮੁਹਾਲੀ ਤੋਂ ਖਰੜ ਸੜਕ ’ਤੇ ਪਿੰਡ ਬਲੌਂਗੀ ਤੇ ਦਾਊਂ ਨੇੜੇ ਸੜਕ ਨਿਕਾਰੇ ਨਾਜਾਇਜ਼ ਫਰੂਟ ਮਾਰਕੀਟ ਧੜੱਲੇ ਨਾਲ ਚਲ ਰਹੀ ਹੈ। ਸਥਾਨਕ ਲੋਕ ਦੱਸਦੇ ਹਨ ਕਿ ਇਸ ਸਥਾਨ ’ਤੇ ਪਿਛਲੇ ਕਾਫੀ ਸਮੇਂ ਤੋਂ ਅਣਅਧਿਕਾਰਿਤ ਫਰੂਟ ਮਾਰਕੀਟ ਲਗਾਤਾਰ ਚਲ ਰਹੀ ਹੈ। ਸੜਕ ਦੇ ਕਿਨਾਰੇ ਫਰੂਟ ਖਰੀਦਣ ਵਾਲੇ ਲੋਕ ਆਪਣੇ ਵਾਹਨ ਬੇਤਰਬੀਤ ਢੰਗ ਨਾਲ ਸੜਕ ਉੱਤੇ ਖੜੇ ਕਰਕੇ ਫਰੂਟ ਲੈਣ ਲੱਗ ਜਾਂਦੇ ਹਨ। ਜਿਸ ਕਾਰਨ ਕਈ ਵਾਰ ਖਾਸ ਕਰ ਕੇ ਸ਼ਾਮ ਨੂੰ ਸੜਕ ’ਤੇ ਜਾਮ ਵਰਗੀ ਨੌਬਤ ਬਣ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਧਰ ਕਦੇ ਕਦਾਈ ਹੀ ਨਗਰ ਨਿਗਮ ਦੇ ਕਰਮਚਾਰੀ ਨਾਜਾਇਜ਼ ਕਬਜ਼ੇ ਹਟਾਉਣ ਆਉਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਇਹ ਨਾਜਾਇਜ਼ ਫਰੂਟ ਮਾਰਕੀਟ ਨਜ਼ਰ ਨਹੀਂ ਆਉਂਦੀ ਹੈ। ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਨਗਰ ਨਿਗਮ ਦੀ ਟੀਮ ਆਉਣ ਤੋਂ ਪਹਿਲਾਂ ਹੀ ਨਾਜਾਇਜ਼ ਰੇਹੜੀ ਫੜੀ ਵਾਲਿਆਂ ਨੂੰ ਭਿਣਕ ਲੱਗ ਜਾਂਦੀ ਹੈ। ਜਿਸ ਕਾਰਨ ਉਹ ਦਿਖਾਵੇ ਲਈ ਕੁਝ ਸਮੇਂ ਲਈ ਆਪਣਾ ਸਮਾਨ ਚੁੱਕ ਕੇ ਅੱਗੇ ਪਿੱਛੇ ਕਰ ਦਿੰਦੇ ਹਨ ਅਤੇ ਟੀਮ ਦੇ ਚਲੇ ਜਾਣ ਮਗਰੋਂ ਫਿਰ ਤੋਂ ਨਾਜਾਇਜ਼ ਫਰੂਟ ਮਾਰਕੀਟ ਪਹਿਲਾਂ ਵਾਂਗ ਸੱਜ ਜਾਂਦੀ ਹੈ। ਸਮਾਨ ਦੀ ਟੋਲੀ ਇਨ੍ਹਾਂ ਦਾ ਸਮਾਨ ਚੁੱਕਣ ਲਈ ਪੰਹੁਚਦੀ ਹੈ ਪੰਰਤੂ ਇਨ੍ਹਾਂ ਨੂੰ ਨਿਗਮ ਦੇ ਨਾਜਾਇਜ਼ ਕਬਜ਼ਾ ਹਟਾਉਣ ਵਾਲੇ ਸਟਾਫ ਦੇ ਪੰਹੁਚਣ ਤੋੱ ਪਹਿਲਾਂ ਹੀ ਉਸਦੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਇਹ ਆਪਣਾ ਤਾਮ-ਝਾਮ ਸਮੇਟ ਕੇ ਅੱਗੇ ਪਿੱਛੇ ਹੋ ਜਾਂਦੇ ਹਨ। ਜਦੋੱ ਇਹ ਟੀਮ ਵਾਪਿਸ ਚਲੀ ਜਾਂਦੀ ਤਾਂ ਇਹ ਮੁੜ ਆਪਣੀ ਥਾਂ ਤੇ ਆ ਜਾਂਦੇ ਹਨ। ਇਸ ਸਬੰਧੀ ਸਮਾਜ ਸੇਵੀ ਆਗੂ ਹਾਕਮ ਸਿੰਘ ਜਵੰਦਾ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਰੇਹੜੀਆਂ ਪ੍ਰਸ਼ਾਸਨ ਦੀ ਸ਼ਹਿ ਤੋਂ ਬਿਨਾਂ ਨਹੀਂ ਲੱਗ ਸਕਦੀਆਂ ਅਤੇ ਜੇਕਰ ਪ੍ਰਸ਼ਾਸਨ ਚਾਹੇ ਤਾਂ ਇਸ ਨਾਜਾਇਜ਼ ਫਰੂਟ ਮਾਰਕੀਟ ਨੂੰ ਤੁਰੰਤ ਹਟਾ ਸਕਦਾ ਹੈ, ਪ੍ਰੰਤੂ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਨਿਕਾਰੇ ਨਾਜਾਇਜ਼ ਕਬਜ਼ੇ ਕਰਕੇ ਇੱਥੇ ਆਪਣਾ ਸਮਾਨ ਵੇਚਣ ਵਾਲਿਆ ਨੂੰ ਇੱਥੋਂ ਜਲਦੀ ਭਜਾਇਆ ਜਾਵੇ ਤਾਂ ਜੋ ਇੱਥੇ ਟਰੈਫ਼ਿਕ ਦੀ ਸਮੱਸਿਆਂ ਦਾ ਹੱਲ ਹੋ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ