Share on Facebook Share on Twitter Share on Google+ Share on Pinterest Share on Linkedin ਸ਼ਾਸਤਰੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮੈਂਗੋ ਦਿਵਸ ਮਨਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ: ਇੱਥੋਂ ਦੇ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਵਿਖੇ ਗਰਮੀ ਦੀ ਛੁੱਟੀਆਂ ਹੋਣ ਤੋਂ ਪਹਿਲਾਂ ਸਕੂਲ ਦੇ ਕਿੰਡਰ ਗਾਰਡਨ ਦੇ ਬੱਚਿਆਂ ਨੇ ਸਕੂਲ ਦੇ ਵਿਹੜੇ ਵਿੱਚ ਮੈਂਗੋ ਦਿਵਸ ਅਤੇ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਇਸ ਤੋਂ ਪਹਿਲਾਂ ਬੱਚੇ ਆਪਣੇ ਘਰਾਂ ’ਚੋਂ ਪੀਲੇ ਰੰਗ ਦੇ ਪਹਿਰਾਵੇ ਵਿੱਚ ਖੁਸ਼ੀ-ਖੁਸ਼ੀ ਸਕੂਲ ਪਹੁੰਚੇ। ਬੱਚਿਆਂ ਨੇ ਸਵੇਰ ਦੀ ਅਸੈਂਬਲੀ ਵਿੱਚ ਵੱਖ-ਵੱਖ ਕਵਿਤਾਵਾਂ ਅਤੇ ਡਾਂਸ ਪੇਸ਼ ਕੀਤਾ। ਅਧਿਆਪਕਾਂ ਨੇ ਅੰਬ ਦੀਆਂ ਵੱਖ-ਵੱਖ ਕਿਸਮਾਂ ਅਤੇ ਅੰਬ ਤੋਂ ਬਣਨ ਵਾਲੀਆਂ ਖਾਣ ਵਾਲੀਆਂ ਵਸਤੂਆਂ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਫਲਾਂ ਦਾ ਰਾਜਾ ਅੰਬ ਬਹੁਤ ਸਵਾਦ ਲੱਗਦਾ ਹੈ। ਬੱਚੇ ਆਪਣੇ ਟਿਫਨ ਵਿੱਚ ਵੀ ਘਰੋਂ ਅੰਬ ਲੈ ਕੇ ਆਏ, ਜਿਸ ਦਾ ਉਨ੍ਹਾਂ ਨੇ ਪੂਰੀ ਜਮਾਤ ਨਾਲ ਮਿਲ ਕੇ ਆਨੰਦ ਮਾਣਿਆਂ ਅਤੇ ਇਸ ਉਪਰੰਤ ਬੱਚਿਆਂ ਨੇ ਪੂਲ ਪਾਰਟੀ ਅਤੇ ਡਾਂਸ ਪਾਰਟੀ ਦਾ ਲੁਤਫ਼ ਉਠਾਇਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਨਾਨੀ-ਦਾਦੀ ਦੇ ਘਰ ਜਾ ਕੇ ਖੂਬ ਮਸਤੀ ਕਰਨ ਦੇ ਨਾਲ ਨਾਲ ਚੰਗੀਆਂ ਗੱਲਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਛੁੱਟੀਆਂ ਦੌਰਾਨ ਗਰਮੀ ਤੋਂ ਵੀ ਬਚਾਅ ਰੱਖਣਾ ਜ਼ਰੂਰੀ ਹੈ ਅਤੇ ਖੇਡਣ ਕੁੱਦਣ ਦੇ ਨਾਲ ਨਾਲ ਪੜ੍ਹਾਈ ਵੀ ਕਰਨੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ