nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੁਲਾਈ ਵਿੱਚ ਹੋਣ ਵਾਲੀਆ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਜਾਰੀ

ਕੰਪਾਰਟਮੈਂਟ/ਰੀ-ਅਪੀਅਰ/ਵਾਧੂ ਵਿਸ਼ਾ ਕੈਟਾਗਰੀ ਅਧੀਨ ਆਪਣੇ ਪ੍ਰੀਖਿਆ ਫਾਰਮ ਭਰ ਸਕਦੇ ਹਨ ਪ੍ਰੀਖਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ (ਸਮੇਤ ਓਪਨ ਸਕੂਲ) ਦੀਆਂ ਜੁਲਾਈ 2019 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਜਿਨ੍ਹਾਂ ਉਮੀਦਵਾਰਾਂ ਵੱਲੋਂ ਕੰਪਾਰਟਮੈਂਟ/ਰੀ-ਅਪੀਅਰ/ਵਾਧੂ ਵਿਸ਼ਾ ਕੈਟਾਗਰੀ ਅਧੀਨ ਆਪਣੇ ਪ੍ਰੀਖਿਆ ਫਾਰਮ ਭਰੇ ਜਾਣੇ ਹਨ, ਉਨ੍ਹਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਸਕੱਤਰ-ਕਮ-ਡੀਜੀਐਸਈ ਮੁਹੰਮਦ ਤਈਅਬ ਨੇ ਦੱਸਿਆ ਕਿ ਜੁਲਾਈ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਦਸਵੀਂ ਜਮਾਤ ਦੇ ਪ੍ਰੀਖਿਆਰਥੀਆ ਦੀ ਪ੍ਰੀਖਿਆ ਫੀਸ 1050 ਰੁਪਏ ਅਤੇ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ 1350 ਰੁਪਏ ਨਿਰਧਾਰਿਤ ਕੀਤੀ ਗਈ ਹੈ। ਬਿਨਾਂ ਕਿਸੇ ਲੇਟ ਫੀਸ ਦੇ ਦੋਵਾਂ ਸ਼੍ਰੇਣੀਆਂ ਲਈ ਪ੍ਰੀਖਿਆ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਕਰਨ ਦੀ ਅੰਤਿਮ ਮਿਤੀ 10 ਜੂਨ ਹੈ। ਇਸ ਉਪਰੰਤ ਬੈਂਕ ਵਿੱਚ ਚਲਾਨ ਰਾਹੀਂ ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 14 ਜੂਨ ਅਤੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 19 ਜੂਨ ਤੈਅ ਕੀਤੀ ਗਈ ਹੈ।
ਸਕੱਤਰ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਅੱਜ ਹੀ ਉਪਲਬਧ ਕਰਵਾਏ ਜਾ ਚੁੱਕੇ ਹਨ। ਇਹ ਪ੍ਰੀਖਿਆ ਫਾਰਮ ਮੁੱਖ ਦਫ਼ਤਰ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਵਿੱਚ ਵੀ ਜਮ੍ਹਾਂ ਕਰਵਾਏ ਜਾ ਸਕਣਗੇ। ਇਸ ਮਗਰੋਂ 18 ਜੂਨ ਤੱਕ 1000 ਰੁਪਏ ਲੇਟ ਫੀਸ ਨਾਲ ਫਾਰਮ ਭਰੇ ਜਾ ਸਕਦੇ ਹਨ ਅਤੇ ਚਲਾਨ ਜਨਰੇਟ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ 24 ਜੂਨ ਤੱਕ ਬੈਂਕ ਵਿੱਚ ਚਲਾਨ ਰਾਹੀਂ ਫੀਸ ਜਮ੍ਹਾਂ ਕਰਵਾ ਕੇ 28 ਜੂਨ ਤੱਕ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਜੇਕਰ ਫਿਰ ਵੀ ਕੋਈ ਪ੍ਰੀਖਿਆਰਥੀ ਆਪਣੀ ਫੀਸ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਹ 2 ਹਜ਼ਾਰ ਰੁਪਏ ਲੇਟ ਫੀਸ ਨਾਲ 25 ਜੂਨ ਤੱਕ ਪ੍ਰੀਖਿਆ ਫਾਰਮ ਭਰ ਕੇ ਚਲਾਨ ਜਨਰੇਟ ਕਰਵਾ ਸਕਦਾ ਹੈ। ਇਸ ਤੋਂ ਬਾਅਦ ਪਹਿਲੀ ਜੁਲਾਈ ਤੱਕ ਬੈਂਕ ਵਿੱਚ ਚਲਾਨ ਰਾਹੀਂ ਫੀਸ ਜਮ੍ਹਾਂ ਕਰਵਾ ਕੇ 5 ਜੁਲਾਈ ਤੱਕ ਆਪਣਾ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾ ਸਕਦਾ ਹੈ। ਲੇਟ ਫੀਸ ਨਾਲ ਭਰੇ ਜਾਣ ਵਾਲੇ ਪ੍ਰੀਖਿਆ ਫਾਰਮ ਕੇਵਲ ਮੁੱਖ ਦਫ਼ਤਰ ਵਿੱਚ ਹੀ ਜਮ੍ਹਾਂ ਕਰਵਾਏ ਜਾ ਸਕਣਗੇ।
ਸਕੱਤਰ ਨੇ ਪ੍ਰੀਖਿਆਰਥੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਪ੍ਰੀਖਿਆ ਫੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਚਲਾਨ ਰਾਹੀਂ ਜਮ੍ਹਾਂ ਕਰਵਾਈ ਜਾਵੇ। ਪ੍ਰੀਖਿਆ ਸਬੰਧੀ ਰੋਲ ਨੰਬਰ ਕੇਵਲ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਹੀ ਉਪਲੱਬਧ ਕਰਵਾਏ ਜਾਣਗੇ ਅਤੇ ਡਾਕ ਰਾਹੀਂ ਕੋਈ ਰੋਲ ਨੰਬਰ ਨਹੀਂ ਭੇਜਿਆ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…