Share on Facebook Share on Twitter Share on Google+ Share on Pinterest Share on Linkedin ਮੇਅਰ ਕੁਲਵੰਤ ਸਿੰਘ ਵੱਲੋਂ ਨਿਗਮ ਅਧਿਕਾਰੀਆਂ ਨੂੰ ਲਾਇਬਰੇਰੀਆਂ ਦੀ ਹਾਲਤ ਸੁਧਾਰਨ ਤੇ ਕਿਤਾਬਾਂ ਮੁਹੱਈਆ ਕਰਨ ਦੇ ਹੁਕਮ ਲਾਇਬ੍ਰੇਰੀਆਂ ਵਿੱਚ 1 ਜੂਨ ਤੋਂ ਲੋਕਾਂ ਦੇ ਪੜ੍ਹਨ ਲਈ ਵੱਖ ਵੱਖ ਅਖ਼ਬਾਰ ਅਤੇ ਮੈਗਜੀਨ ਮੁਹੱਈਆ ਕਰਵਾਏ ਜਾਣਗੇ: ਅਧਿਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਰੋਜ਼ ਗਾਰਡਨ ਸਮੇਤ ਹੋਰ ਵੱਖ-ਵੱਖ ਪਾਰਕਾਂ ਵਿੱਚ ਬਣਾਈਆਂ ਪਬਲਿਕ ਲਾਇਬਰੇਰੀਆਂ ਮੁਹਾਲੀ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹਨ। ਆਮ ਲੋਕਾਂ ਨੂੰ ਪੰਜਾਬੀ ਸਾਹਿਤ, ਕਿਤਾਬਾਂ ਨਾਲ ਜੋੜਨ ਦੇ ਮੰਤਵ ਨਾਲ ਸ਼ਹਿਰ ਦੇ ਛੇ ਪਾਰਕਾਂ ਵਿੱਚ ਲਾਇਬਰੇਰੀਆਂ ਬਣਾਈਆਂ ਗਈਆਂ ਸਨ, ਪ੍ਰੰਤੂ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਲਾਇਬਰੇਰੀਆਂ ਵਿੱਚ ਲੋੜੀਂਦੀਆਂ ਕਿਤਾਬਾਂ ਅਤੇ ਅਖ਼ਬਾਰ ਨਹੀਂ ਰੱਖੇ ਗਏ। ਮਿਲਅੀ ਜਾਣਕਾਰੀ ਅਨੁਸਾਰ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਹਿਲਕਦਮੀ ਕਰਦਿਆਂ 24 ਅਪਰੈਲ 2016 ਨੂੰ ਇੱਥੋਂ ਦੇ ਫੇਜ਼-4 ਸਥਿਤ ਸ਼ਹੀਦ ਅਨਿਲ ਸ਼ਰਮਾ ਬੋਗਨਵਿਲੀਆ ਪਾਰਕ ਵਿੱਚ ਰੈਸਟ ਰੂਮ ਤੇ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸੇ ਤਰ੍ਹਾਂ ਰੋਜ਼ ਗਾਰਡਨ ਫੇਜ਼-3ਬੀ1 ਅਤੇ ਨੇਬਰਹੁਡ ਪਾਰਕ ਫੇਜ਼-11 ਅਤੇ ਸੈਕਟਰ-69 ਦੀ ਪਾਰਕ ਸਮੇਤ ਹੋਰਨਾਂ ਥਾਵਾਂ ’ਤੇ ਲਾਇਬਰੇਰੀ ਬਣਾਉਣ ਦੇ ਨੀਂਹ ਪੱਥਰ ਰੱਖੇ ਸੀ ਲੇਕਿਨ ਬਾਅਦ ਵਿੱਚ ਸਬੰਧਤ ਅਦਾਰਿਆਂ ਅਤੇ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਧਰ, ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਪਹਿਲਕਦਮੀ ਕਰਦਿਆਂ ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿਚਲੀਆਂ ਲਾਇਬਰੇਰੀਆਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲਾਇਬ੍ਰੇਰੀਆਂ ਦੇ ਕੰਮ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਸਮਾਬੱਧ ਤਰੀਕੇ ਨਾਲ ਕੰਮ ਕਰਨ ਲਈ ਆਖਿਆ। ਇਸ ਮੌਕੇ ਅਧਿਕਾਰੀਆਂ ਨੇ ਮੇਅਰ ਨੂੰ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ 6 ਲਾਇਬ੍ਰੇਰੀਆਂ ਦੀ ਦੇਖ-ਭਾਲ ਦਾ ਕੰਮ ਗਮਾਡਾ ਤੋਂ ਆਪਣੇ ਹੱਥਾਂ ਵਿੱਚ ਲਿਆ ਗਿਆ ਹੈ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਨਵਾਂ ਫਰਨੀਚਰ ਖਰੀਦ ਕਰਕੇ ਸੈਟ-ਅੱਪ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਦੀ ਖਰੀਦ ਕਰਨ ਲਈ ਦੋ ਵਾਰ ਟੈਂਡਰ ਕਾਲ ਕੀਤੇ ਜਾ ਚੁੱਕੇ ਹਨ ਪ੍ਰੰਤੂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਅਤੇ ਹੁਣ ਛੇਤੀ ਹੀ ਕਿਤਾਬਾਂ ਦੀ ਖਰੀਦ ਲਈ ਤੀਜੀ ਵਾਰ ਟੈਂਡਰ ਕਾਲ ਕਰਕੇ ਕਿਤਾਬਾਂ ਉਪਲਬਧ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲ ਦੀ ਘੜੀ ਉਕਤ ਲਾਇਬ੍ਰੇਰੀਆਂ ਵਿੱਚ ਲੋਕਾਂ ਦੇ ਪੜ੍ਹਨ ਲਈ 1 ਜੂਨ ਤੋਂ ਅਖ਼ਬਾਰ ਅਤੇ ਮੈਗਜੀਨ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਕਿਤਾਬਾਂ ਦਾਨ ਕਰਨਾ ਚਾਹੁੰਦੇ ਹੋਵੇ ਤਾਂ ਉਸ ਸਬੰਧੀ ਵੀ ਜਲਦੀ ਹੀ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਪ੍ਰਕਾਸ਼ਿਤ ਕੀਤਾ ਜਾਵੇਗਾ। ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਕਿਤਾਬਾਂ ਰੂਹ ਦੀ ਖੁਰਾਕ ਹਨ ਅਤੇ ਲੋਕਾਂ ਵਿੱਚ ਕਿਤਾਬਾਂ ਪੜ੍ਹਣ ਦਾ ਸ਼ੌਕ ਕਾਇਮ ਰਹੇ। ਇਸ ਲਈ ਲਾਈਬ੍ਰੇਰੀਆਂ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਲਾਇਬਰੇਰੀਆਂ ਦੀਆਂ ਇਮਾਰਤਾਂ ਅਤੇ ਫਰਨੀਚਰ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ