Share on Facebook Share on Twitter Share on Google+ Share on Pinterest Share on Linkedin ਨੌਜਵਾਨ ਕਤਲ ਕਾਂਡ: ਬਲੌਂਗੀ ਪੁਲੀਸ ਵੱਲੋਂ ਸਾਰੇ ਮੁਲਜ਼ਮ ਗ੍ਰਿਫ਼ਤਾਰ, ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਇਕ ਬਾਲ ਅਪਰਾਧੀ ਨੂੰ ਬਾਲ ਸੁਧਾਰ ਘਰ ਹੁਸ਼ਿਆਰਪੁਰ ਵਿੱਚ ਭੇਜਿਆ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਜੂਨ: ਮੁਹਾਲੀ ਦੀ ਜੂਹ ਵਿੱਚ ਵਸਦੇ ਕਸਬਾਨੁਮਾ ਪਿੰਡ ਬਲੌਂਗੀ ਦੀ ਅੰਬੇਦਕਰ ਕਲੋਨੀ ਵਿੱਚ ਕੁਝ ਦਿਨ ਪਹਿਲਾਂ ਹੋਏ ਨੌਜਵਾਨ ਸਨੀ ਪਾਸਵਾਨ (19) ਦੇ ਕਤਲ ਮਾਮਲੇ ਵਿੱਚ ਬਲੌਂਗੀ ਪੁਲੀਸ ਵੱਲੋਂ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਚੰਦਨ ਪਾਸਵਾਨ, ਦਲੀਪ ਕੁਮਾਰ, ਅਮਿਤ ਕੁਮਾਰ ਅਤੇ ਵਿਵੇਕ ਕੁਮਾਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਇੱਥੇ ਖਰੜ ਦੇ ਡੀਐਸਪੀ ਦੀਪ ਕੰਵਲ ਅਤੇ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਦਾਲਤ ਨੇ ਉਕਤ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਇਕ ਬਾਲ ਅਪਰਾਧੀ ਨੂੰ ਜੁਵੈਲਾਈਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਬਾਲ ਅਪਰਾਧੀ ਨੂੰ ਹੁਸ਼ਿਆਰਪੁਰ ਸਥਿਤ ਬਾਲ ਸੁਧਾਰ ਘਰ ਭੇਜਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਬੀਤੀ 28 ਮਈ ਨੂੰ ਦੇਰ ਰਾਤ ਕਰੀਬ 10 ਵਜੇ ਸਨੀ ਪਾਸਵਾਨ ਨੂੰ ਉਸ ਦੇ ਕੁਝ ਦੋਸਤ ਘਰੋਂ ਬੁਲਾ ਕੇ ਲੈ ਕੇ ਗਏ ਸੀ ਅਤੇ ਅਗਲੇ ਦਿਨ ਵਿੱਚ ਕਿਸੇ ਰਾਹਗੀਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਟੀਡੀਆਈ ਨੇੜੇ ਖਾਲੀ ਥਾਂ ਵਿੱਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ। ਲਾਸ਼ ਨੂੰ ਸਭ ਤੋਂ ਪਹਿਲਾਂ ਕਿਸੇ ਗੱਡੂ ਨਾਂ ਦੇ ਵਿਅਕਤੀ ਨੇ ਦੇਖਿਆ ਸੀ। ਇਸ ਮਗਰੋਂ ਉਸ ਨੇ ਕਲੋਨੀ ਦੇ ਹੋਰਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਪਤਾ ਲੱਗਾ ਹੈ ਕਿ ਮਰਨ ਵਾਲੇ ਨੌਜਵਾਨ ਸਨੀ ਪਾਸਵਾਨ ਦੀ ਮੁਲਜ਼ਮ ਚੰਦਨ ਪਾਸਵਾਨ, ਵਿਵੇਕ ਅਤੇ ਡੱਡੂ ਨਾਲ ਕੁਝ ਸਮਾਂ ਪਹਿਲਾਂ ਲੜਾਈ ਸੀ ਅਤੇ ਅਮਿਤ ਅਤੇ ਦਲੀਪ ਉਸ (ਸਨੀ) ਦੇ ਦੋਸਤ ਹਨ। ਵਾਰਦਾਤ ਵਾਲੀ ਰਾਤ ਇਹ ਦੋਵੇਂ ਸਨੀ ਦਾ ਚੰਦਨ ਧੜੇ ਨਾਲ ਸਮਝੌਤੇ ਲਈ ਲੇ ਕੇ ਗਏ ਸੀ। ਉਨ੍ਹਾਂ ਨੇ ਗੱਲਬਾਤ ਤੋਂ ਪਹਿਲਾਂ ਕਲੋਨੀ ਨੇੜਲੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਈ ਅਤੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਸਨੀ ਦੀ ਉਸ ਦੇ ਦੋਸਤਾਂ ਨਾਲ ਮਾਮੂਲੀ ਤਕਰਾਰ ਹੋ ਗਈ ਜੋ ਬਾਅਦ ਵਿੱਖ ਖੂੰਨੀ ਸੰਘਰਸ਼ ਵਿੱਚ ਬਦਲ ਗਈ ਸੀ। ਪੁਲੀਸ ਅਨੁਸਾਰ ਸੰਨੀ ਦੀ ਵੱਖੀ ਅਤੇ ਪਿੱਠ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਡੂੰਘੇ ਜ਼ਖ਼ਮ ਸਨ। ਦੱਸਿਆ ਜਾ ਰਿਹਾ ਹੈ ਸਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ। ਉਂਜ ਮ੍ਰਿਤਕ ਨੌਜਵਾਨ ਦੀ ਪਿੱਠ ਉੱਤੇ ਇਕ ਜ਼ਖ਼ਮ ’ਤੇ ਪੱਟੀ ਵੀ ਕੀਤੀ ਹੋਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ