Nabaz-e-punjab.com

ਸਟੂਡੈਂਟਸ-ਪੁਲੀਸ ਕੈਡਟ ਪ੍ਰੋਗਰਾਮ ਤਹਿਤ ਕੰਪੀਟੈਂਟ ਕਾਲ ਸੈਂਟਰ ਵਿੱਚ ਜਾਗਰੂਕਤਾ ਪ੍ਰੋਗਰਾਮ

ਕਾਲ ਸੈਂਟਰ ਦੇ ਸਟਾਫ਼ ਨੂੰ ਪੁਲੀਸ ਐਪ ਅਤੇ ਅੌਰਤਾਂ ਦੀ ਸੁਰੱਖਿਆ ਲਈ ‘ਸ਼ਕਤੀ’ ਐਪ ਬਾਰੇ ਕੀਤਾ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਜ਼ਿਲ੍ਹਾ ਪੁਲੀਸ ਵੱਲੋਂ ਅੱਜ ਇੱਥੋਂ ਦੇ ਕੰਪੀਟੈਂਟ ਕਾਲ ਸੈਂਟਰ ਸੈਕਟਰ-67 ਵਿੱਚ ਸਟੂਡੈਂਟਸ-ਪੁਲੀਸ ਕੈਡਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਾਲ ਸੈਂਟਰ ਦੇ ਸਟਾਫ਼ ਅਤੇ ਲੜਕੇ/ਲੜਕੀਆਂ ਨੂੰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਅਤੇ ਥਾਣਿਆਂ ਦੀ ਚਾਰ ਦੀਵਾਰੀ ਅੰਦਰ ਚਲਦੇ ਪੰਜਾਬ ਪੁਲੀਸ ਦੇ ਸਮੂਹ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਜਨ ਹਿੱਤ ਸੇਵਾਵਾਂ ਅਤੇ ਪੰਜਾਬ ਪੁਲੀਸ ਦੇ ਮੋਬਾਈਲ ਐਪ, ਪੀਪੀ ਸਾਂਝ, ਨੋ ਯੂਅਰ ਪੁਲੀਸ ਅਤੇ ਖਾਸ ਕਰ ਕੇ ਮਹਿਲਾ ਸਟਾਫ਼ ਨੂੰ ਅੌਰਤਾਂ ਦੀ ਸੁਰੱਖਿਆ ਸਬੰਧੀ ‘ਸ਼ਕਤੀ’ ਐਪ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਡੀਐਸਪੀ (ਸਕਿਉਰਿਟੀ) ਰਘਬੀਰ ਸਿੰਘ ਨੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਅਤੇ ਡਰੱਗ ਰਹਿਤ ਸਮਾਜ ਸਿਰਜਣ ਦੀ ਅਪੀਲ ਕੀਤੀ। ਡੀਐਸਪੀ ਕਮਿਊਨਿਟੀ ਪੁਲੀਸਿੰਗ ਮਨਜੀਤ ਸਿੰਘ ਨੇ ਸਾਂਝ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਵੱਖ ਵੱਖ 27 ਪ੍ਰਕਾਰ ਦੀਆਂ ਸੇਵਾਵਾਂ ਬਾਰੇ ਕਾਲ ਸੈਂਟਰ ਦੇ ਸਟਾਫ਼ ਨੂੰ ਜਾਗਰੂਕ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਟਰੈਫ਼ਿਕ ਐਜੂਕੇਸ਼ਨ ਸੈੱਲ ਤੋਂ ਏਐਸਆਈ ਜਨਕ ਰਾਜ ਨੇ ਕਾਲ ਸੈਂਟਰਾਂ ਦੇ ਸਟਾਫ਼ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਬਾਰੇ ਜਾਗਰੂਕ ਕਰਦਿਆਂ ਹਮੇਸ਼ਾ ਵਾਹਨ ਚਲਾਉਂਦੇ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ। ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਗੁਰਿੰਦਰ ਸਿੰਘ, ਸਬ-ਡਿਵੀਜ਼ਨ ਸਾਂਝ ਕੇਂਦਰ ਸਿਟੀ-2 ਦੇ ਇੰਚਾਰਜ ਇੰਸਪੈਕਟਰ ਬਲਬੀਰ ਕੌਰ, ਸੈਂਟਰਲ ਥਾਣਾ ਫੇਜ਼-8 ਸਾਂਝ ਕੇਂਦਰ ਦੇ ਇੰਚਾਰਜ ਸਰਬਜੀਤ ਸਿੰਘ ਅਤੇ ਕੰਪੀਟੈਂਟ ਕਾਲ ਸੈਂਟਰ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…